ਸਹੂਲਤਾਂ ਤੋਂ ਵਾਂਝਾ ਕੈਪਟਨ ਦਾ ਜੱਦੀ ਪਿੰਡ (ਵੀਡੀਓ)

Monday, Jun 11, 2018 - 05:50 PM (IST)

ਬਠਿੰਡਾ : ਬਠਿੰਡਾ ਜ਼ਿਲੇ ਦੇ ਮਹਿਰਾਜ ਨਾਂ ਪਿੰਡ ਦਾ ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦਾ ਹੈ। ਦਰਅਸਲ ਕੈਪਟਨ ਅਮਰਿੰਦਰ ਸਿੰਘ ਦੇ ਵੱਡੇ ਵਢੇਰੇ ਬਾਬਾ ਆਲਾ ਸਿੰਘ ਇਸ ਪਿੰਡ 'ਚ ਹੀ ਰਿਹਾ ਕਰਦੇ ਸਨ। ਇਸ ਪਿੰਡ 'ਚ ਇਕ ਇਤਿਹਾਸਿਕ ਗੁਰਦੁਆਰਾ ਬਾਬਾ ਤਿਲਕ ਰਾਏ ਸਾਹਿਬ ਵੀ ਹੈ ਜਿਥੇ ਕੈਪਟਨ ਅਮਰਿੰਦਰ ਸਿੰਘ ਅਕਸਰ ਮੱਥਾ ਟੇਕਣ ਲਈ ਆਉਂਦੇ ਹਨ।  ਆਓ ਦਿਖਾਉਂਦੇ ਹਾਂ ਤੁਹਾਨੂੰ ਹੁਣ ਇਸ ਪਿੰਡ ਦਾ ਨਜ਼ਾਰਾ। 
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਪਿੰਡ ਹੋਣ ਦੇ ਬਾਵਜੂਦ ਵੀ ਮਹਿਰਾਜ ਤਰੱਕੀ ਨਹੀਂ ਕਰ ਸਕਿਆ। ਪਿੰਡ ਦੀਆਂ ਗਲੀਆਂ 'ਚ ਖੜ੍ਹਾ ਸੱਚਾਈ ਨੂੰ ਸਾਫ ਬਿਆਨ ਕਰ ਰਿਹਾ ਹੈ ਕਿ ਇਸ ਪਿੰਡ 'ਚ ਕਿੰਨਾਂ ਕੁ ਵਿਕਾਸ ਹੋਇਆ ਹੋਵੇਗਾ। ਪਿਛਲੇ 10 ਸਾਲਾਂ ਤੋਂ ਪਿੰਡ ਦੇ ਲੋਕ ਪਾਣੀਆਂ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ।


Related News