ਪੰਜਾਬ ਸਰਕਾਰ ਵਲੋਂ ਸੂਚੀ ਜਾਰੀ, ਜਾਣੋ ਤੁਹਾਡੇ ਜ਼ਿਲੇ ''ਚ ਕਿਹੜਾ ਆਗੂ ਲਿਹਰਾਏਗਾ ਤਿਰੰਗਾ
Wednesday, Aug 02, 2017 - 07:10 PM (IST)
ਜਲਾਲਾਬਾਦ (ਸੇਤੀਆ) : ਦੇਸ਼ ਦੇ ਆਜ਼ਾਦੀ ਦਿਹਾੜੇ 15 ਅਗਸਤ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੁਰਦਾਸਪੁਰ 'ਚ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਇਸ ਤੋਂ ਇਲਾਵਾ ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੇ.ਪੀ.ਸਿੰਘ ਪਟਿਆਲਾ, ਡਿਪਟੀ ਸਪੀਕਰ ਪੰਜਾਬ ਅਜਾਇਬ ਸਿੰਘ ਭੱਟੀ ਰੋਪੜ, ਸਿਹਤ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ ਲੁਧਿਆਣਾ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਫਿਰੋਜ਼ਪੁਰ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਮਾਨਸਾ, ਜੰਗਲਾਤ ਮਤੰਰੀ ਸਾਧੂ ਸਿੰਘ ਹੁਸ਼ਿਆਰਪੁਰ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਜਲੰਧਰ, ਸਿੰਚਾਈ ਅਤੇ ਊਰਜਾ ਮੰਤਰੀ ਰਾਣਾ ਗੁਰਜੀਤ ਸਿੰਘ ਅੰਮ੍ਰਿਤਸਰ, ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਫਰੀਦਕੋਟ, ਸਿੱਖਿਆ ਮੰਤਰੀ ਸ਼੍ਰੀਮਤੀ ਅਰੂਣਾ ਚੌਧਰੀ ਸੰਗਰੂਰ ਅਤੇ ਲੋਕ ਨਿਰਮਾਣ ਰਾਜ ਮੰਤਰੀ ਰਜਿਆ ਸੁਲਤਾਨਾ ਬਠਿੰਡਾ 'ਚ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ।
