ਆਰਾਮ ਫਰਮਾਉਣ ਹਿਮਾਚਲ ਪ੍ਰਦੇਸ਼ ਦੇ ਕੰਡਿਆਲੀ ਸਥਿਤ ਫਾਰਮ ਹਾਊਸ ''ਚ ਗਏ ਕੈਪਟਨ ਅਮਰਿੰਦਰ ਸਿੰਘ

Friday, Mar 12, 2021 - 07:41 PM (IST)

ਆਰਾਮ ਫਰਮਾਉਣ ਹਿਮਾਚਲ ਪ੍ਰਦੇਸ਼ ਦੇ ਕੰਡਿਆਲੀ ਸਥਿਤ ਫਾਰਮ ਹਾਊਸ ''ਚ ਗਏ ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ - ਪਹਿਲਾਂ ਪੋਤੀ ਦੇ ਵਿਆਹ ਅਤੇ ਫਿਰ ਬਜਟ ਇਜਲਾਸ ਵਿਚ ਰੁੱਝੇ ਰਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੁੱਝ ਦਿਨ ਆਰਾਮ ਫਰਮਾਉਣ ਲਈ ਹਿਮਾਚਲ ਪ੍ਰਦੇਸ਼ 'ਚ ਕੰਡਿਆਲੀ ਸਥਿਤ ਆਪਣੇ ਫਾਰਮ ਹਾਊਸ 'ਤੇ ਚਲੇ ਗਏ ਹਨ। ਹਿਮਾਚਲ ਦੇ ਉੱਚੇ ਪਹਾੜਾਂ 'ਤੇ ਸਥਿਤ ਪਟਿਆਲਾ ਪਰਿਵਾਰ ਦੇ ਇਸ ਆਲੀਸ਼ਾਨ ਘਰ ਵਿਚ ਮੁੱਖ ਮੰਤਰੀ ਪਿਛਲੇ ਕਾਫ਼ੀ ਸਮੇਂ ਤੋਂ ਨਹੀਂ ਜਾ ਸਕੇ ਸਨ। ਸੂਤਰਾਂ ਮੁਤਾਬਕ ਮੁੱਖ ਮੰਤਰੀ ਬੀਤੀ ਸਵੇਰੇ ਇਥੋਂ ਹੈਲੀਕਾਪਟਰ ਰਾਹੀਂ ਕੰਡਿਆਲੀ ਲਈ ਰਵਾਨਾ ਹੋਏ ਅਤੇ 15-16 ਮਾਰਚ ਤੱਕ ਉਹ ਵਾਪਸ ਚੰਡੀਗੜ੍ਹ ਪਰਤ ਆਉਣਗੇ। ਉਂਝ ਸਰਕਾਰੀ ਅਧਿਕਾਰੀ ਇਨ੍ਹਾਂ ਦਿਨਾਂ ਦੌਰਾਨ ਜ਼ਰੂਰੀ ਫਾਈਲਾਂ ਆਦਿ ਦਾ ਕੰਮ ਕਰਵਾਉਣ ਲਈ ਕੰਡਿਆਲੀ ਜਾਂਦੇ ਰਹਿਣਗੇ।

ਇਹ ਵੀ ਪੜ੍ਹੋ : ਵੱਡੇ ਬਾਦਲ ਦੇ ਗਿੱਦੜਬਾਹਾ ਤੇ ਸੁਖਬੀਰ ਦੇ ਲੰਬੀ ਤੋਂ ਚੋਣ ਲੜਨ ਦੇ ਚਰਚੇ

ਦੱਸਣਯੋਗ ਹੈ ਕਿ ਮੁੱਖ ਮੰਤਰੀ ਜੋ ਕਿ ਪਿਛਲੇ ਕੁੱਝ ਦਿਨਾਂ ਤੋਂ ਪਹਿਲਾਂ ਆਪਣੀ ਪੋਤੀ ਦੇ ਵਿਆਹ ਅਤੇ ਬਾਅਦ ਵਿਚ ਪੰਜਾਬ ਵਿਧਾਨ ਸਭਾ ਦੇ ਇਜਲਾਸ ਕਾਰਨ ਕਾਫ਼ੀ ਰੁੱਝੇ ਰਹੇ ਸਨ। ਇਸ ਦੇ ਚੱਲਦੇ ਮੁੱਖ ਮੰਤਰੀ ਕੁਝ ਦਿਨ ਆਰਾਮ ਕਰਨ ਲਈ ਹਿਮਾਚਲ ਪ੍ਰਦੇਸ਼ ਦੇ ਕੰਡਿਆਲੀ ਸਥਿਤ ਆਪਣੇ ਫਾਰਮ ਹਾਊਸ 'ਚ ਚਲੇ ਗਏ ਹਨ, ਜੋ ਕਿ ਅਗਲੇ ਹਫ਼ਤੇ ਦੇ ਸ਼ੁਰੂਆਤੀ ਦਿਨਾਂ ਵਿਚ ਹੀ ਪਰਤ ਆਉਣਗੇ।

ਇਹ ਵੀ ਪੜ੍ਹੋ : ਮੌਸਮ ਵਿਭਾਗ ਨੇ ਜਾਰੀ ਕੀਤਾ ਵਿਸ਼ੇਸ਼ ਬੁਲੇਟਿਨ, ਜਾਣੋ ਕਿਹੋ ਜਿਹਾ ਰਹੇਗਾ ਪੰਜਾਬ ਦਾ ਮੌਸਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News