ਕੋਰੋਨਾ ਦੇ ਡਰ ਨਾਲ ਜੂਝ ਰਹੇ ਲੋਕਾਂ ਲਈ ਕੈਪਟਨ ਸਰਕਾਰ ਦਾ ਵੱਡਾ ਕਦਮ, ਸ਼ੁਰੂ ਕੀਤੀ ਇਹ ਸੇਵਾ

Saturday, Oct 10, 2020 - 06:33 PM (IST)

ਚੰਡੀਗੜ੍ਹ : ਕੋਵਿਡ -19 ਸਬੰਧੀ ਚਿੰਤਾ, ਡਰ ਅਤੇ ਨਾ-ਪੱਖੀ ਧਾਰਨਾ ਨਾਲ ਨਜਿੱਠਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਟੋਲ-ਫਰੀ ਨੰਬਰ 1800-180-4104 'ਤੇ ਸਮਰਪਿਤ 24*7 ਟੈਲੀ-ਕੰਸਲਟੇਸ਼ਨ ਸੇਵਾ ਸ਼ੁਰੂ ਕੀਤੀ ਹੈ। ਇਸ ਤੋਂ ਇਲਾਵਾ ਈ-ਸੰਜੀਵਨੀ ਪ੍ਰੋਗਰਾਮ ਅਧੀਨ 104 ਮੈਡੀਕਲ ਹੈਲਪਲਾਈਨ ਵੀ ਚਾਲੂ ਹੈ। ਇੱਥੇ ਜਾਰੀ ਇਕ ਪ੍ਰੈਸ ਬਿਆਨ ਵਿਚ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਹਰ ਵਿਅਕਤੀ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਅਤੇ ਕੋਰੋਨਾ ਮਹਾਮਾਰੀ ਬਾਰੇ ਉਨ੍ਹਾਂ ਦੇ ਡਰ ਅਤੇ ਸ਼ੰਕਿਆਂ ਨੂੰ ਸੁਣਨ ਲਈ ਵਿਸ਼ਵ ਮਾਨਸਿਕ ਸਿਹਤ ਦਿਵਸ ਮੌਕੇ ਟੈਲੀ-ਕੰਸਲਟੇਸ਼ਨ ਦੀਆਂ ਮੁਫ਼ਤ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਆਪਣੀ ਤਰ੍ਹਾਂ ਦੀ ਪਹਿਲੀ ਪਹਿਲਕਦਮੀ ਤਹਿਤ ਮਨੋਰੋਗੀ ਮਾਹਿਰ, ਮਨੋਵਿਗਿਆਨੀ ਅਤੇ ਸਲਾਹਕਾਰ ਵੱਡੇ ਪੱਧਰ 'ਤੇ ਇਨ੍ਹਾਂ ਸਮੱਸਿਆਵਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਸ਼ਵ ਮਾਨਸਿਕ ਸਿਹਤ ਦਿਵਸ  ਸਾਡੇ ਲਈ ਇਕੱਠੇ ਹੋ ਕੇ ਮਾਨਸਿਕ ਸਿਹਤ ਦੇ ਖੇਤਰ ਵਿਚ ਨਿਵੇਸ਼ ਨੂੰ ਵਧਾਉਣ ਦੀ ਵਚਨਬੱਧਤਾ ਕਰਨ ਦਾ ਇਕ ਮੌਕਾ ਹੈ ਜੋ ਇਨ੍ਹਾਂ ਅਣਕਿਆਸੇ ਹਾਲਾਤ ਦੌਰਾਨ ਸਮੇਂ ਦੀ ਲੋੜ ਹੈ।

ਇਹ ਵੀ ਪੜ੍ਹੋ :  ਪੰਜਾਬ 'ਚ ਬਿਜਲੀ ਦੇ ਸੰਕਟ ਨੂੰ ਦੇਖਦਿਆਂ ਸਰਕਾਰ ਦਾ ਕਿਸਾਨਾਂ ਨੂੰ ਵੱਡਾ ਝਟਕਾ

PunjabKesari

ਉਨ੍ਹਾਂ ਕਿਹਾ ਕਿ ਹੁਣ ਤੱਕ ਆਈਸੋਲੇਸ਼ਨ ਵਾਰਡਾਂ ਵਿਚ ਕੁੱਲ 31 ਹਜ਼ਾਰ ਮਰੀਜ਼ਾਂ ਵਿਚੋਂ 16 ਹਜ਼ਾਰ ਤੋਂ ਵੱਧ ਪ੍ਰਵਾਸੀਆਂ ਅਤੇ ਹਸਪਤਾਲਾਂ ਤੇ ਘਰੇਲੂ ਇਕਾਂਤਵਾਸ ਅਧੀਨ ਤਕਰੀਬਨ 50 ਹਜ਼ਾਰ ਮਰੀਜ਼ਾਂ ਜੋ ਸਮਾਜਿਕ ਵਖਰੇਵੇਂ ਅਤੇ ਨਾ ਪੱਖੀ ਧਾਰਨਾ ਕਰਕੇ ਆਪਣੀਆਂ ਸਮੱਸਿਆਵਾਂ, ਡਰ ਅਤੇ ਚਿੰਤਾਵਾਂ ਸਾਂਝਾ ਕਰਨ ਤੋਂ ਝਿਜਕ ਰਹੇ ਹਨ, ਨੂੰ ਮਨੋਵਿਗਿਆਨਕ ਅਤੇ ਮਾਨਸਿਕ ਸਹਾਇਤਾ ਪ੍ਰਦਾਨ ਕੀਤੀ ਗਈ ਹੈ।

ਇਹ ਵੀ ਪੜ੍ਹੋ :  ਪੰਜਾਬ ਵਾਸੀਆਂ ਲਈ ਬੁਰੀ ਖ਼ਬਰ, ਦੋ ਦਿਨਾਂ ਬਾਅਦ ਹਨ੍ਹੇਰੇ 'ਚ ਡੁੱਬ ਜਾਵੇਗਾ ਪੂਰਾ ਸੂਬਾ

ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਸੇਵਾਵਾਂ ਨੂੰ ਅੱਗੇ ਮਜ਼ਬੂਤੀ ਦੇਣ ਲਈ ਪੰਜਾਬ ਸਰਕਾਰ ਨੇ ਈ-ਸੰਜੀਵਨੀ ਪਲੇਟਫਾਰਮ 'ਤੇ ਮਾਨਸਿਕ ਰੋਗਾਂ ਸਬੰਧੀ ਓ.ਪੀ. ਡੀ. ਸੇਵਾਵਾਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਪਾਜ਼ੇਟਿਵ ਮਾਮਲਿਆਂ ਦੇ ਘਟਣ ਨਾਲ ਅਕਤੂਬਰ ਦੇ ਪਹਿਲੇ ਹਫਤੇ ਪਾਜ਼ੇਟਿਵਿਟੀ ਦਰ ਤੇਜ਼ੀ ਨਾਲ ਘਟ ਕੇ 4% ਰਹਿ ਗਈ ਹੈ ਅਤੇ ਪਿਛਲੇ 3 ਦਿਨਾਂ ਵਿਚ ਇਸ ਵਿਚ ਹੋਰ ਗਿਰਾਵਟ ਦੇਖੀ ਗਈ ਹੈ।

ਇਹ ਵੀ ਪੜ੍ਹੋ :  ਜਲੰਧਰ ਦੀ ਕੁਸੁਮ ਤੋਂ ਬਾਅਦ ਰਾਮਪੁਰਾ ਦੀ ਪਰਮਿੰਦਰ ਨੇ ਚਟਾਈ ਲੁਟੇਰਿਆਂ ਨੂੰ ਧੂੜ, ਵੀਡੀਓ ਦੇਖ ਹੋਵੋਗੇ ਹੈਰਾਨ


Gurminder Singh

Content Editor

Related News