ਕੈਪਟਨ ਵਲੋਂ ਹਾਈਕਮਾਨ ਨੂੰ ਮਿਲਣ ਦੀ ਫੁਲ ਤਿਆਰੀ, ਫਾਈਲਾਂ ਰਾਹੀਂ ਰੱਖਣਗੇ ਆਪਣਾ ਪੱਖ

Wednesday, Jun 02, 2021 - 11:59 PM (IST)

ਕੈਪਟਨ ਵਲੋਂ ਹਾਈਕਮਾਨ ਨੂੰ ਮਿਲਣ ਦੀ ਫੁਲ ਤਿਆਰੀ, ਫਾਈਲਾਂ ਰਾਹੀਂ ਰੱਖਣਗੇ ਆਪਣਾ ਪੱਖ

ਜਲੰਧਰ(ਧਵਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਲੀਡਰਸ਼ਿਪ ਨਾਲ ਮਿਲਣ ਦੀ ਫੁਲ ਤਿਆਰੀ ਕਰ ਲਈ ਹੈ। ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਨੇ ਦੱਸਿਆ ਕਿ ਕੈਪਟਨ ਕੱਲ ਦਿੱਲੀ ਵਿਚ 3 ਮੈਂਬਰੀ ਕਮੇਟੀ ਸਾਹਮਣੇ ਆਪਣਾ ਪੱਖ ਰੱਖਣਗੇ। ਆਸ ਹੈ ਕਿ ਕੈਪਟਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨਾਲ ਵੀ ਮੁਲਾਕਾਤ ਕਰਨ ਦੀ ਕੋਸ਼ਿਸ਼ ਕਰਨਗੇ।

ਇਹ ਵੀ ਪੜ੍ਹੋ- 5 ਜੂਨ ਨੂੰ ਖੇਤੀ ਬਿੱਲਾਂ ਦੇ ਇਕ ਸਾਲ ਹੋਣ ਦੇ ਰੋਸ ਵਜੋਂ ਖੇਤੀ ਕਨੂੰਨਾਂ ਦੀਆਂ ਸਾੜੀਆਂ ਜਾਣਗੀਆਂ ਕਾਪੀਆਂ : ਉਗਰਾਹਾਂ

ਸੂਤਰਾਂ ਨੇ ਕਿਹਾ ਕਿ ਮੁੱਖ ਮੰਤਰੀ ਪਿਛਲੇ 15-20 ਦਿਨਾਂ ਵਿਚ ਪੰਜਾਬ ’ਚ ਵਾਪਰੇ ਘਟਨਾਚੱਕਰ ਸਬੰਧੀ ਸਾਰੀਆਂ ਫਾਈਲਾਂ ਆਪਣੇ ਨਾਲ ਲੈ ਕੇ ਜਾ ਰਹੇ ਹਨ। 3 ਮੈਂਬਰੀ ਕਮੇਟੀ ਤੇ ਸੋਨੀਆ ਗਾਂਧੀ ਨੂੰ ਦੱਸਿਆ ਜਾਵੇਗਾ ਕਿ ਕਿਵੇਂ ਉਨ੍ਹਾਂ ’ਤੇ ਨਿੱਜੀ ਹਮਲੇ ਕਰ ਕੇ ਪਾਰਟੀ ਦੇ ਅਨੁਸ਼ਾਸਨ ਨੂੰ ਵਿਰੋਧੀਆਂ ਨੇ ਭੰਗ ਕੀਤਾ। ਉਹ ਨਵਜੋਤ ਸਿੱਧੂ ਵਲੋਂ ਰੋਜ਼ਾਨਾ ਕੀਤੇ ਜਾ ਰਹੇ ਟਵੀਟ ਦੀ ਕਟਿੰਗ ਵੀ ਨਾਲ ਲਿਜਾ ਰਹੇ ਹਨ, ਜੋ ਅਖਬਾਰਾਂ ਵਿਚ ਛਪੀਆਂ ਸਨ। ਮੁਲਾਕਾਤ ਤੋਂ ਬਾਅਦ ਹੀ ਕਮੇਟੀ ਨੇ ਆਪਣੀ ਰਿਪੋਰਟ ਤਿਆਰ ਕਰ ਕੇ ਸੋਨੀਆ ਗਾਂਧੀ ਨੂੰ ਭੇਜਣੀ ਹੈ ਤਾਂ ਜੋ ਪੰਜਾਬ ਸੰਕਟ ਨੂੰ ਦੂਰ ਕੀਤਾ ਜਾ ਸਕੇ।

ਇਹ ਵੀ ਪੜ੍ਹੋ-  ਪੰਜਾਬ 'ਚ ਬੁੱਧਵਾਰ ਨੂੰ ਕੋਰੋਨਾ ਦੇ 2,281 ਨਵੇਂ ਮਾਮਲੇ, 99 ਮਰੀਜ਼ਾਂ ਦੀ ਹੋਈ ਮੌਤ

ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲੇ ’ਚ ਵੀ ਕਮੇਟੀ ਨੂੰ ਆਪਣੀ ਰਿਪੋਰਟ ਦੇਣਗੇ ਕੈਪਟਨ
ਕਾਂਗਰਸ ਦੀ ਜਿੱਤ ਦਾ ਏਜੰਡਾ ਵੀ ਉਨ੍ਹਾਂ ਬਣਾਇਆ ਹੋਇਆ ਹੈ। ਉਹ ਕੇਂਦਰੀ ਲੀਡਰਸ਼ਿਪ ਨੂੰ ਇਹ ਵੀ ਦੱਸਣ ਵਾਲੇ ਹਨ ਕਿ ਸਰਕਾਰ ਵਲੋਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕੋਟਕਪੂਰਾ ਤੇ ਬਰਗਾੜੀ ਫਾਇਰਿੰਗ ਮਾਮਲੇ ਸਬੰਧੀ ਜਾਂਚ ਕਾਰਜ ਵਿਚ ਕੋਈ ਢਿੱਲ ਨਹੀਂ ਦਿੱਤੀ ਜਾ ਰਹੀ। ਕੈਪਟਨ ਇਹ ਵੀ ਮੰਨ ਕੇ ਚੱਲ ਰਹੇ ਹਨ ਕਿ ਹਾਈ ਕੋਰਟ ਵਲੋਂ ਐੱਸ. ਆਈ. ਟੀ. ਦੀ ਰਿਪੋਰਟ ਨੂੰ ਰੱਦ ਕਰਨ ਦੇ ਮਾਮਲੇ ਸਬੰਧੀ ਜਾਣ-ਬੁੱਝ ਕੇ ਉਨ੍ਹਾਂ ਖਿਲਾਫ ਬਿਆਨਬਾਜ਼ੀ ਕਰ ਕੇ ਉਨ੍ਹਾਂ ਦੇ ਅਕਸ ਨੂੰ ਸੱਟ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ।


author

Bharat Thapa

Content Editor

Related News