ਆੜ੍ਹਤੀਆਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਜਾਵਾਂਗਾ ਕੈਪਟਨ ਦੇ ਦਰਬਾਰ : ਕਾਲੜਾ

07/20/2017 2:31:57 AM

ਝਬਾਲ/ ਖੇਮਕਰਨ,  (ਲਾਲੂਘੁੰਮਣ, ਗੁਰਮੇਲ, ਅਵਤਾਰ)- ਫੈੱਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਲੰਬਿਤ ਚੱਲੀਆਂ ਆ ਰਹੀਆਂ ਆੜ੍ਹਤੀਆਂ ਦੀਆਂ ਸਮੱਸਿਆਵਾਂ ਨੂੰ ਉਹ ਬਹੁਤ ਜਲਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਰਬਾਰ 'ਚ ਲੈ ਕੇ ਜਾ ਰਹੇ ਹਨ ਤੇ ਉਹ ਇਸ ਗੱਲ ਦਾ ਯਕੀਨ ਦਿਵਾਉਂਦੇ ਹਨ ਕਿ ਸਰਕਾਰ ਤੋਂ ਆੜ੍ਹਤੀਆਂ ਦੀਆਂ ਮੰਗਾਂ ਉਹ ਪ੍ਰਵਾਨ ਕਰਵਾਉਣ 'ਚ ਸਫਲ ਜ਼ਰੂਰ ਹੋਣਗੇ।
ਕਸਬਾ ਝਬਾਲ ਸਥਿਤ ਆੜ੍ਹਤੀਆ ਐਸੋਸੀਏਸ਼ਨ ਝਬਾਲ ਦੇ ਪ੍ਰਧਾਨ ਤਸਬੀਰ ਸਿੰਘ ਠੱਠੀ ਅਤੇ ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਭੋਜੀਆਂ ਦੀ ਅਗਵਾਈ 'ਚ ਸਮੂਹ ਆੜ੍ਹਤੀਆਂ ਨਾਲ ਰੱਖੀ ਮੀਟਿੰਗ ਮੌਕੇ ਗੱਲਬਾਤ ਕਰਦਿਆਂ ਪੰਜਾਬ ਪ੍ਰਧਾਨ ਵਿਜੇ ਕਾਲੜਾ ਨੇ ਕਿਹਾ ਕਿ ਫੈੱਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਪਿਛਲੇ ਲੰਮੇ ਸਮੇਂ ਤੋਂ ਮੰਡੀਆਂ ਵਿਚਲੀ ਢੋਆ-ਢੁਆਈ ਦਾ ਕੰਮ ਆੜ੍ਹਤੀਆਂ ਹਵਾਲੇ ਕਰਨ ਦੀ ਮੰਗ ਕਰਦੀ ਆ ਰਹੀ ਹੈ ਅਤੇ ਹੁਣ ਕੈਪਟਨ ਸਰਕਾਰ ਵੱਲੋਂ ਟਰੱਕ ਯੂਨੀਅਨਾਂ ਭੰਗ ਕਰਨ ਨਾਲ ਆੜ੍ਹਤੀਆਂ ਲਈ ਰਾਹ ਸਾਫ਼ ਹੋ ਗਿਆ ਹੈ। ਉਨ੍ਹਾਂ ਸ਼ੈੱਲਰ ਮਾਲਕਾਂ ਵੱਲੋਂ ਬਾਸਮਤੀ ਦੇ ਪਿਛਲੇ ਰੋਕੇ ਬਕਾਏ ਫੌਰੀ ਦਿਵਾਉਣ ਦੀ ਸਰਕਾਰ ਤੋਂ ਮੰਗ ਵੀ ਕੀਤੀ।
ਇਸ ਮੌਕੇ ਦਾਣਾ ਮੰਡੀ ਝਬਾਲ ਦੀਆਂ ਟੁੱਟੀਆਂ ਸੜਕਾਂ, ਖਰਾਬ ਲਾਈਟਾਂ, ਕੱਚੇ ਫੜ੍ਹ ਅਤੇ ਸ਼ੈੱਡ ਆਦਿ ਨਾ ਹੋਣ ਤੋਂ ਇਲਾਵਾ ਸ਼ੈੱਲਰਾਂ ਵੱਲੋਂ 2014 ਦੇ ਰੁਕੇ ਬਕਾਏ ਅਤੇ ਇਸ ਵਾਰ ਖਰੀਦ ਏਜੰਸੀ ਪਨਗ੍ਰੇਨ ਵੱਲੋਂ ਖਰੀਦ ਕੀਤੀ ਗਈ ਕਣਕ ਦੀ ਫਸਲ ਦਾ ਬਕਾਇਆ ਜਾਰੀ ਨਾ ਕਰਨ ਸਮੇਤ ਆ ਰਹੀਆਂ ਹੋਰ ਸਮੱਸਿਆਵਾਂ ਤੋਂ ਵੀ ਆੜ੍ਹਤੀਆਂ ਵੱਲੋਂ ਜਾਣੂ ਕਰਵਾਇਆ ਗਿਆ। ਆੜ੍ਹਤੀਆਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਭਰੋਸਾ ਦਿੰਦਿਆਂ ਪ੍ਰਧਾਨ ਕਾਲੜਾ ਨੇ ਆੜ੍ਹਤੀਆਂ ਨੂੰ ਸਮੂਹਿਕ ਤੌਰ 'ਤੇ ਏਕਤਾ ਰੱਖਣ ਦੀ ਅਪੀਲ ਕੀਤੀ ਤੇ ਕਿਹਾ ਕਿ ਉਹ ਈਮਾਨਦਾਰੀ ਨਾਲ ਨਿਯਮਾਂ ਦੀ ਪਾਲਣਾ ਕਰਨ ਅਤੇ ਕਿਸਾਨਾਂ ਦੀ ਫਸਲ ਨਮੀ ਰਹਿਤ ਖਰੀਦਣ ਤਾਂ ਜੋ ਖਰੀਦ ਏਜੰਸੀਆਂ ਦੀ ਖੱਜਲ-ਖੁਆਰੀ ਦਾ ਆੜ੍ਹਤੀਆਂ ਨੂੰ ਸ਼ਿਕਾਰ ਨਾ ਹੋਣਾ ਪਵੇ। ਇਸ ਸਮੇਂ ਅਮਰਜੀਤ ਸਿੰਘ ਬਰਾੜ ਸੀਨੀਅਰ ਵਾਈਸ ਪ੍ਰਧਾਨ ਪੰਜਾਬ, ਗੁਰਮਿੰਦਰ ਸਿੰਘ ਰਟੌਲ ਸੂਬਾ ਉੱਪ ਪ੍ਰਧਾਨ, ਕਾਮਰੇਡ ਮਹਾਬੀਰ ਸਿੰਘ ਜ਼ਿਲਾ ਪ੍ਰਧਾਨ ਤਰਨਤਾਰਨ, ਸੇਵਾ ਸਿੰਘ ਉਬੋਕੇ ਸੀਨੀਅਰ ਉਪ ਪ੍ਰਧਾਨ ਤਰਨਤਾਰਨ, ਕਰਨੈਲ ਸਿੰਘ ਦੇਊ ਆਦਿ ਨੇ ਵੀ ਸੰਬੋਧਨ ਕੀਤਾ। ਇਸ ਦੌਰਾਨ ਸਾਬਕਾ ਪ੍ਰਧਾਨ ਆੜ੍ਹਤੀਆ ਯੂਨੀਅਨ ਝਬਾਲ ਗੁਰਪ੍ਰੀਤ ਸਿੰਘ ਭੋਜੀਆਂ, ਅੰਗਰੇਜ ਸਿੰਘ ਜਗਤਪੁਰਾ ਸੀਨੀਅਰ ਵਾਈਸ ਪ੍ਰਧਾਨ ਮੰਡੀ ਭਗਤਾਂਵਾਲਾ, ਸਵਰਨ ਸਿੰਘ ਪੰਜਵੜ ਬੀ. ਐੱਸ. ਰਾਈਸ ਮਿੱਲ, ਸੈਂਡੀ ਪੰਜਵੜ ਨਿਊ ਮਾਝਾ ਰਾਈਸ ਮਿੱਲ, ਸਰਪੰਚ ਸ਼ਾਮ ਸਿੰਘ ਕੋਟ, ਆੜ੍ਹਤੀ ਮਿੱਲਖਾ ਸਿੰਘ ਮੱਝੂਪੁਰ, ਗੁਰਜੀਤ ਸਿੰਘ ਝਬਾਲ, ਗੁਰਸੇਵਕ ਸਿੰਘ ਕੋਟ ਸਿਵਿਆਂ, ਡਾ. ਨਰਿੰਦਰ ਸਿੰਘ ਠੱਠਗੜ੍ਹ, ਆੜ੍ਹਤੀ ਬਲਵਿੰਦਰ ਸਿੰਘ ਗੱਗੋਬੂਆ, ਗੁਰਚਰਨ ਸਿੰਘ ਪੰਜਵੜ, ਗੁਲਜ਼ਾਰ ਸਿੰਘ ਦੋਬਲੀਆਂ ਮੰਡੀ ਪ੍ਰਧਾਨ ਗੱਗੋਬੂਆ, ਵਰਿੰਦਰ ਕੁਮਾਰ ਕੱਕੜ, ਗੁਲਾਬ ਸਿੰਘ, ਪ੍ਰਦੀਪ ਬਜਾਜ, ਮੰਗਤ ਰਾਮ ਗੁਲਾਟੀ, ਸਾਹਬ ਸਿੰਘ ਭੁੱਲਰ, ਪਿਆਰਾ ਸਿੰਘ ਬਜਾਜ, ਤੀਰਥ ਰਾਮ ਜੁਲਕਾ, ਜਨਕ ਰਾਮ ਮਹਿਤਾ, ਰਾਜਨ ਬਜਾਜ, ਅਸ਼ਵਨੀ ਕੁਮਾਰ, ਮੋਤੀ ਰਾਮ ਚਾਵਲਾ, ਕੁਲਬੀਰ ਸਿੰਘ, ਅਜਾਇਬ ਸਿੰਘ, ਗੁਰ ਸਾਹਿਬ ਸਿੰਘ, ਅਸ਼ਵਨੀ ਸਹਿਗਲ, ਅਮਰਜੀਤ ਸਿੰਘ, ਰਾਜ ਕੁਮਾਰ ਜ਼ਿਲਾ ਪ੍ਰਧਾਨ ਆਦਿ ਹਾਜ਼ਰ ਸਨ।


Related News