ਕੈਪਟਨ ਦੇ ਨਜ਼ਦੀਕੀ ਮੰਤਰੀਆਂ ਦੀ ਛਾਂਟੀ ਲਈ ਇਨ੍ਹਾਂ ਦੋਸ਼ਾਂ ਨੂੰ ਬਣਾਇਆ ਆਧਾਰ, ਸਿੱਧੂ ਨੇ ਤਿਆਰ ਕੀਤੀ ਰਿਪੋਰਟ
Saturday, Sep 25, 2021 - 06:51 PM (IST)
ਲੁਧਿਆਣਾ (ਹਿਤੇਸ਼)-ਪੰਜਾਬ ’ਚ ਨਵੇਂ ਮੰਤਰੀ ਮੰਡਲ ਦੇ ਗਠਨ ’ਚ ਦੇਰੀ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਮੰਤਰੀਆਂ ਦੀ ਛਾਂਟੀ ਦੇ ਫ਼ੈਸਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ’ਚ ਮੁੱਖ ਰੂਪ ’ਚ ਇਸ ਪਹਿਲੂ ਨੂੰ ਧਿਆਨ ’ਚ ਰੱਖਿਆ ਗਿਆ ਹੈ ਕਿ ਵਧੇਰੇ ਮੰਤਰੀਆਂ ਨੂੰ ਹਟਾਉਣ ਨਾਲ ਕੈਪਟਨ ਵੱਲੋਂ ਕੀਤੀ ਜਾ ਰਹੀ ਬਗਾਵਤ ਨੂੰ ਤਾਕਤ ਨਾ ਮਿਲ ਜਾਵੇ। ਇਸ ਦੇ ਮੱਦੇਨਜ਼ਰ ਮੰਤਰੀਆਂ ’ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਆਧਾਰ ਬਣਾਇਆ ਗਿਆ ਹੈ, ਜਿਸ ਨੂੰ ਲੈ ਕੇ ਨਵਜੋਤ ਸਿੱਧੂ ਵੱਲੋਂ ਖੁਦ ਇੱਕ ਰਿਪੋਰਟ ਬਣਾ ਕੇ ਹਾਈਕਮਾਂਡ ਨੂੰ ਭੇਜੀ ਗਈ ਹੈ।
ਇਹ ਵੀ ਪੜ੍ਹੋ : ਇਹ ਵੱਡੇ ਚਿਹਰੇ ਹੋਣਗੇ ਪੰਜਾਬ ਦੀ ਨਵੀਂ ਕੈਬਨਿਟ ਦਾ ਹਿੱਸਾ, ਪੂਰੀ ਸੂਚੀ ਆਈ ਸਾਹਮਣੇ
ਇਹ ਭੇਜੀ ਗਈ ਹੈ ਰਿਪੋਰਟ
ਬਲਬੀਰ ਸਿੱਧੂ : ਕੋਰੋਨਾ ਦੇ ਦੌਰਾਨ ਫਤਿਹ ਕਿੱਟ ਦੀ ਖਰੀਦ ਦੇ ਨਾਂ ’ਤੇ ਘਪਲਾ
ਗੁਰਪ੍ਰੀਤ ਕਾਂਗੜ : ਤਹਿਸੀਲ ਦਫ਼ਤਰਾਂ ’ਚ ਹੋ ਰਿਹਾ ਭ੍ਰਿਸ਼ਟਾਚਾਰ
ਸੁੰਦਰ ਸ਼ਾਮ ਅਰੋੜਾ : ਮੋਹਾਲੀ ’ਚ ਸਰਕਾਰੀ ਜ਼ਮੀਨ ਵੇਚਣ ਦਾ ਮਾਮਲਾ
ਸਾਧੂ ਸਿੰਘ ਧਰਮਸੌਤ : ਸਕਾਲਰਸ਼ਿਪ ਘਪਲਾ ਤੇ ਫਾਰੈਸਟ ਡਿਪਾਰਟਮੈਂਟ ਦੀ ਜ਼ਮੀਨ ’ਤੇ ਕਬਜ਼ਿਆਂ ਦਾ ਵਿਵਾਦ