ਕੈਪਟਨ ਨੇ ਘਰ-ਘਰ ਨੌਕਰੀ ਨਹੀਂ ਦਿੱਤੀ, ਘਰ-ਘਰ ਸ਼ਰਾਬ ਜ਼ਰੂਰ ਪਹੁੰਚਾਉਣਗੇ: ਬੀਰ ਦਵਿੰਦਰ
Thursday, Feb 06, 2020 - 01:51 PM (IST)
ਫਤਿਹਗੜ੍ਹ ਸਾਹਿਬ (ਵਿਪਨ): ਫਤਿਹਗੜ੍ਹ ਸਾਹਿਬ ਵਿਖੇ ਬੀਰ ਦਵਿੰਦਰ ਵਲੋਂ ਵਰਕਰਾਂ ਨਾਲ ਮੀਟਿੰਗ ਕੀਤੀ ਗਈ, ਜਿਸ 'ਚ ਉਨ੍ਹਾਂ ਵਲੋਂ ਵੱਖ-ਵੱਖ ਮੁੱਦਿਆਂ 'ਤੇ ਵਿਚਾਰ ਚਰਚਾ ਵੀ ਕੀਤੀ ਗਈ। ਇਸ ਮੌਕੇ ਕੈਪਟਨ 'ਤੇ ਤੰਜ ਕਸਦਿਆਂ ਬੀਰ ਦਵਿੰਦਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਹੀ ਬਤੁਤ ਸਮਾਰਟ ਹਨ ਜੋ ਲੋਕਾਂ ਨਾਲ ਝੂਠੇ ਵਾਅਦੇ ਕਰ ਰਹੇ ਹਨ ਅਤੇ ਉਨ੍ਹਾਂ ਨੇ ਕਿਹਾ ਕੈਪਟਨ ਨੇ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਉਹ ਤਾਂ ਉਹ ਪੂਰਾ ਨਹੀਂ ਕਰ ਸਕੇ ਪਰ ਘਰ-ਘਰ ਸ਼ਰਾਬ ਜ਼ਰੂਰ ਪਹੁੰਚਾਈ ਜਾਇਆ ਕਰੇਗੀ।
ਉਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਵਲੋਂ ਪ੍ਰਾਈਵੇਟ ਥਰਮਲ ਪਲਾਟ ਕੰਪਨੀਆਂ ਦੇ ਨਾਲ ਜੋ ਪਿਛਲੀ ਸਰਕਾਰ ਵਲੋਂ ਸਮਝੌਤੇ ਕੀਤੇ ਗਏ ਸਨ ਉਨ੍ਹਾਂ ਨੂੰ ਰੱਦ ਕਰਨ ਦੀ ਗੱਲ ਕੀਤੀ ਸੀ ਪਰ ਅਜਿਹਾ ਕੁਝ ਨਹੀਂ ਹੋਇਆ, ਕਿਉਂਕਿ ਪਹਿਲਾਂ ਬਾਦਲ ਬਿਜਲੀ ਦੇ ਨਾਂ 'ਤੇ ਪੰਜਾਬ ਦੀ ਜਨਤਾ ਤੋਂ ਕਰੋੜਾਂ ਰੁਪਏ ਖਾ ਗਏ ਅਤੇ ਹੁਣ ਉਨ੍ਹਾਂ ਦੇ ਰਾਹ ਤੇ ਹੀ ਚੱਲਦੇ ਕੈਪਟਨ ਨੇ ਇਹ ਕੰਮ ਕੀਤਾ ਹੈ।