ਗੈਸ ਸਿਲੰਡਰ ਲੀਕ ਹੋਣ ਕਾਰਨ ਘਰ ਨੂੰ ਲੱਗੀ ਅੱਗ, ਸਮਾਨ ਸੜਕੇ ਸਵਾਹ
Wednesday, Jan 15, 2025 - 08:45 PM (IST)
ਤਰਨਤਾਰਨ (ਸੋਢੀ) : ਤਰਨਤਾਰਨ ਦੇ ਮਹੁੱਲਾ ਗੁਰੂ ਤੇਗ ਬਹਾਦਰ ਨਗਰ ਦੀ ਗਲੀ ਨੰਬਰ 4 ਵਿੱਚ ਮਕਾਨ ਵਿੱਚ ਅਚਾਨਕ ਅੱਗ ਲੱਗ ਗਈ। ਮਿਲੀ ਜਾਣਕਾਰੀ ਮੁਤਾਬਕ ਅੱਗ ਲੱਗਣ ਦਾ ਕਾਰਨ ਘਰ ਦੀ ਰਸੋਈ ਵਿਚ ਪਏ ਸਿਲੰਡਰ ਦਾ ਲੀਕ ਹੋਣਾ ਦੱਸਿਆ ਜਾ ਰਿਹਾ ਹੈ। ਘਰ ਨੂੰ ਅਚਾਨਰ ਲੱਗੀ ਅੱਗ ਕਾਰਨ ਪੂਰੇ ਮੁਹੱਲੇ ਵਿਚ ਹਫੜਾ-ਦਫੜੀ ਮਚ ਗਈ।
ਇਹ ਵੀ ਪੜ੍ਹੋ : ਸਾਂਢੂ ਦੀ ਪਤਨੀ ਨੂੰ ਲੈ ਕੇ ਪੁਲਸ ਮੁਲਾਜ਼ਮ ਫਰਾਰ, ਨਾਮੋਸ਼ੀ 'ਚ ਪਤੀ ਨੇ ਚੁੱਕਿਆ ਖੌਫਨਾਕ ਕਦਮ
ਘਟਨਾ ਤੋਂ ਬਾਅਦ ਲੋਕਾਂ ਵੱਲੋਂ ਅੱਗ ਲੱਗਣ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦੇਣ ਤੋਂ ਬਾਅਦ ਮੌਕੇ 'ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਆਸਪਾਸ ਦੇ ਲੋਕਾਂ ਵੱਲੋਂ ਬੜੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਜਦ ਤੱਕ ਅੱਗ ਬੁਝਾਈ ਗਈ ਤਦ ਤੱਕ ਘਰ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਘਰ ਦੇ ਮਾਲਕ ਨੇ ਅੱਗ ਲੱਗਣ ਕਾਰਨ ਜਿੱਥੇ ਲੱਖਾਂ ਰੁਪਏ ਦੇ ਸਮਾਨ ਦੇ ਸੜਨ ਦੀ ਗੱਲ ਕਹੀ ਹੈ ਉਥੇ ਹੀ ਮੌਕੇ 'ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਕਿਹਾ ਕਿ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਉਹ ਨਿਕਲ ਪਏ ਲੇਕਿਨ ਰਸਤੇ ਵਿੱਚ ਟ੍ਰੈਫਿਕ ਜਾਮ ਹੋਣ ਕਾਰਨ ਆਉਣ ਵਿੱਚ ਥੋੜ੍ਹਾ ਸਮਾਂ ਲੱਗ ਗਿਆ। ਉਨ੍ਹਾਂ ਕਿਹਾ ਕਿ ਬੜੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਹੈ। ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਅੱਗ ਫ਼ੈਲਣ ਦਾ ਜ਼ਿਆਦਾ ਕਾਰਨ ਘਰ ਵਿੱਚ ਲੱਗੀ ਪੀ ਵੀ ਸੀ ਨੂੰ ਦੱਸਿਆ ਹੈ।
ਇਹ ਵੀ ਪੜ੍ਹੋ : '6 ਇੰਚ ਦਾ ਹਥਿਆਰ' ਲੱਭੇਗਾ ਅੱਤਵਾਦੀਆਂ ਦਾ ਸਹੀ ਟਿਕਾਣਾ, ਲੁਕਣਾ ਹੋਵੇਗਾ ਨਾਮੁਮਕਿਨ