ਬੰਦ ਘਰ ’ਚੋਂ ਲੱਖਾਂ ਦੀ ਨਕਦੀ ਤੇ ਗਹਿਣੇ ਚੋਰੀ
Thursday, Jan 16, 2025 - 04:23 AM (IST)
ਕਪੂਰਥਲਾ (ਮਹਾਜਨ) - ਕਪੂਰਥਲਾ ਦੀ ਪਾਸ਼ ਕਾਲੋਨੀ ਮਾਡਲ ਟਾਊਨ ’ਚ ਇਕ ਬੰਦ ਘਰ ਵਿਚੋਂ ਅਣਪਛਾਤੇ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਲੱਖਾਂ ਰੁਪਏ ਨਕਦੀ, ਸੋਨੇ ਦੇ ਗਹਿਣੇ ਤੇ ਹੋਰ ਕੀਮਤੀ ਸਾਮਾਨ ਚੋਰੀ ਕਰਨ ਦਾ ਸਮਾਚਾਰ ਮਿਲਿਆ ਹੈ। ਘਟਨਾ ਸਬੰਧੀ ਥਾਣਾ ਸਿਟੀ ਕਪੂਰਥਲਾ ਨੂੰ ਸੂਚਨਾ ਦੇ ਦਿੱਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਦੀਪਕ ਰੇਖੀ ਪੁੱਤਰ ਅਸ਼ੋਕ ਕੁਮਾਰ ਰੇਖੀ ਵਾਸੀ 529, ਮਾਡਲ ਟਾਊਨ ਕਪੂਰਥਲਾ ਨੇ ਦੱਸਿਆ ਕਿ 13 ਜਨਵਰੀ ਨੂੰ ਉਹ ਆਪਣੇ ਪਰਿਵਾਰ ਸਮੇਤ ਰਿਸ਼ਤੇਦਾਰੀ ’ਚ ਲੋਹੜੀ ਫੰਕਸ਼ਨ ਅਟੈਂਡ ਕਰਨ ਗਏ ਹੋਏ ਸੀ। 14 ਜਨਵਰੀ ਨੂੰ ਜਦੋਂ ਸ਼ਾਮ ਸਮੇਂ ਉਹ ਘਰ ਪਰਤੇ ਤਾਂ ਅੰਦਰਲੇ ਕਮਰਾ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਅਲਮਾਰੀ ਤੇ ਬੈਡ ਵਿਚੋਂ ਸਾਮਾਨ ਖਿਲਰਿਆ ਹੋਇਆ।
ਜਾਂਚ ਕਰਨ ’ਤੇ ਪਤਾ ਲੱਗਾ ਕਿ ਘਰ ‘ਚੋਂ ਕਰੀਬ 1 ਲੱਖ ਰੁਪਏ ਨਕਦੀ, ਸੋਨੇ ਦੇ ਗਹਿਣੇ, ਮੋਬਾਇਲ, ਕੀਮਤੀ ਕਪੜੇ ਤੇ ਹੋਰ ਸਾਮਾਨ ਚੋਰੀ ਕਰਕੇ ਲੈ ਗਏ। ਉਨ੍ਹਾਂ ਕਿਹਾ ਕਿ ਘਟਨਾ ਸਬੰਧੀ ਥਾਣਾ ਸਿਟੀ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।