ਕੈਪਟਨ ''ਤੇ ਵਰ੍ਹੇ ਕੁਲਤਾਰ ਸੰਧਵਾ, ਕਿਹਾ- ਬੇਅਦਬੀ ਮੁੱਦੇ ''ਤੇ ਬਾਦਲਾਂ ਨੂੰ ਬਚਾਉਣ ''ਚ ਲੱਗੀ ਪੰਜਾਬ ਸਰਕਾਰ

Thursday, Jun 24, 2021 - 06:44 PM (IST)

ਕੈਪਟਨ ''ਤੇ ਵਰ੍ਹੇ ਕੁਲਤਾਰ ਸੰਧਵਾ, ਕਿਹਾ- ਬੇਅਦਬੀ ਮੁੱਦੇ ''ਤੇ ਬਾਦਲਾਂ ਨੂੰ ਬਚਾਉਣ ''ਚ ਲੱਗੀ ਪੰਜਾਬ ਸਰਕਾਰ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸੰਧਵਾ ਨੇ ਅੱਜ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਹ ਕੈਪਟਨ ਸਰਕਾਰ ’ਤੇ ਰੱਜ ਕੇ ਵਰ੍ਹੇ। ਉਨ੍ਹਾਂ ਨੇ ਕੈਪਟਨ ਸਰਕਾਰ ’ਤੇ ਵਰ੍ਹਦਿਆਂ ਉਨ੍ਹਾਂ ਨੇ ਕਿਹਾ ਕਿ ਪੰਜਾਬ ’ਚ ਪਿਛਲੇ ਸਾਢੇ ਚਾਰ ਸਾਲ ਤੋਂ ਲਗਾਤਾਰ ਕੁਸ਼ਾਸਨ ਚੱਲ ਰਿਹਾ ਹੈ ਪ੍ਰਸ਼ਾਸਨ ਨਾ ਦੀ ਕੋਈ ਚੀਜ਼ ਨਹੀਂ ਤੇ ਨਾ ਹੀ ਸ਼ਾਸਨ ਨਾ ਦੀ ਕੋਈ ਚੀਜ਼ ਹੈ ਤੇ ਇਸ ਗੱਲ ਨੂੰ ਆਮ ਆਦਮੀ ਪਾਰਟੀ ਲਗਾਤਾਰ ਕਹਿੰਦੀ ਆ ਰਹੀ ਹੈ ਅਤੇ ਅੱਜ ਉਸ ਗੱਲ ’ਤੇ ਮੋਹਰ ਲੱਗ ਗਈ ਹੈ ਤੇ ਅੱਜ ਇਸ ਗੱਲ ’ਤੇ ਮੋਹਰ ਲਾ ਦਿੱਤੀ ਗਈ ਹੈ। ਇਹ ਮੋਹਰ ਕਿਸੇ ਹੋਰ ਨੇ ਨਹੀਂ ਸਗੋਂ ਸੋਨੀਆ ਗਾਂਧੀ ਨੇ ਲਗਾਈ ਹੈ।ਉਨ੍ਹਾਂ ਇਸ ਗੱਲ ’ਤੇ ਮੋਹਰ ਲਗਾਈ ਹੈ ਕਿ ਜੋ ਪੰਜਾਬ ਦੀ ਕੈਪਟਨ ਸਰਕਾਰ ਹੈ ਉਹ ਸਭ ਤੋਂ ਨਿਕੰਮੀ ਹੈ। ਕੈਪਟਨ ਅਮਰਿੰਦਰ ਸਿੰਘ ਹਰ ਵਾਅਦਾ ਕਰਕੇ ਮੁਕਰ ਗਏ।

ਇਹ ਵੀ ਪੜ੍ਹੋ: ਵਿਧਾਇਕ ਫਤਿਹਜੰਗ ਬਾਜਵਾ ਦੇ ਪੁੱਤਰ ਨੇ ਸਰਕਾਰੀ ਨੌਕਰੀ ਲੈਣ ਤੋਂ ਕੀਤਾ ਇਨਕਾਰ: ਹਰੀਸ਼ ਰਾਵਤ

ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੇ ਆਪਣੇ ਲੀਡਰ ਜਿਵੇਂ ਨਵਜੋਤ ਸਿੰਘ ਸਿੱਧੂ ਵੀ ਇਹ ਕਹਿਣ ਨੂੰ ਮਜ਼ਬੂਰ ਹੋ ਗਏ ਕਿ ਬਾਦਲ ਤੇ ਕੈਪਟਨ ਆਪਸ ’ਚ ਰਲੇ ਹੋਏ ਹਨ ਤੇ ਬਾਦਲ ਸਰਕਾਰ ਦੇ ਸਮੇਂ ਵਾਲਾ ਚੱਲ ਰਿਹਾ ਮਾਫ਼ੀਆ ਕੈਪਟਨ ਸਰਕਾਰ ਦੀ ਸਰਕਾਰ ਦੇ ਸਮੇਂ ’ਚ ਹੋਰ ਵੱਧ ਗਿਆ ਹੈ ਤੇ ਹੁਣ ਕੈਪਟਨ ਸਰਕਾਰ ਪੰਜਾਬ ’ਚ ਤੀਲਾ-ਤੀਲਾ ਹੋ ਚੁੱਕੀ ਹੈ। ਕੁਲਤਾਰ ਸੰਧਵਾ ਨੇ ਕਿਹਾ ਕਿ ਆਉਣ ਵਾਲੇ ਸਮੇਂ ’ਚ ਕੈਪਟਨ ਸਰਕਾਰ ਦੇ ਟੁਕੜੇ-ਟੁਕੜੇ ਹੋਣਗੇ ਤੇ ਕੋਈ ਇਧਰ ਡਿੱਗੂਗਾ ਤੇ ਕੋਈ ਉਧਰ।

ਇਹ ਵੀ ਪੜ੍ਹੋ:   ਪੰਜਾਬੀਆ ਦਾ ਸ਼ੌਂਕ ਦੋਨਾਲੀ ਹੁਣ ਬਣੀ ਪੰਜਾਬੀਆਂ ਲਈ ਸੰਭਾਲਣ ਵਿਚ ਸਿਰਦਰਦੀ

ਅੱਗੇ ਬੋਲਦੇ ਹੋਏ ਸੰਧਵਾ ਨੇ ਕਿਹਾ ਕਿ ਜਿਹੜੀ ਸਰਕਾਰ ਨੇ ਕੋਰੋਨਾ ਕਾਲ ਦੌਰਾਨ, ਰੁਜ਼ਗਾਰ ਦੌਰਾਨ, ਨਸ਼ੇ ਨੂੰ ਖ਼ਤਮ ਕਰਨ ਦਾ ਮੁੱਦਾ, ਤੇ ਬੇਅਦਬੀ ਦੇ ਮੁੱਦੇ ਦੇ ਸਾਡੇ ਨਾਲ ਖੜ੍ਹਨਾ ਸੀ ਪਰ ਕੈਪਟਨ ਸਰਕਾਰ ਤਾਂ ਬਾਦਲਾਂ ਨੂੰ ਬਚਾਉਣ ’ਚ ਲੱਗੀ ਹੋਈ ਹੈ ਤੇ ਆਪਣੀ ਕੁਰਸੀ ਬਚਾਉਣ ’ਚ ਲੱਗੀ ਹੋਈ ਹੈ।  
ਇਹ ਵੀ ਪੜ੍ਹੋ:  ਪੰਜਾਬ ਸਰਕਾਰ ਵਲੋਂ 28 ਜੂਨ ਤੋਂ MBBS, BDS ਤੇ BAMS ਦੀਆਂ ਕਲਾਸਾਂ ਕਾਲਜਾਂ ’ਚ ਸ਼ੁਰੂ ਕਰਨ ਦੇ ਹੁਕਮ


author

Shyna

Content Editor

Related News