ਕੈਪਟਨ ਅਮਰਿੰਦਰ ਸਿੰਘ ਨੂੰ ਮਿਲੀ ਹਸਪਤਾਲ 'ਚੋਂ ਛੁੱਟੀ (ਵੀਡੀਓ)
Thursday, Nov 29, 2018 - 11:10 AM (IST)
ਚੰਡੀਗੜ੍ਹ/ਜਲੰਧਰ(ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਿਲਕੁਲ ਠੀਕ ਹਨ ਅਤੇ ਵੀਰਵਾਰ ਉਨ੍ਹਾਂ ਨੂੰ ਪੀ. ਜੀ. ਆਈ. ਚੰਡੀਗੜ੍ਹ ਤੋਂ ਛੁੱਟੀ ਮਿਲ ਗਈ। ਮੁੱਖ ਮੰਤਰੀ ਨੂੰ ਬੁੱਧਵਾਰ ਦੁਪਹਿਰ ਵੇਲੇ ਵਾਇਰਲ ਬੁਖਾਰ ਕਾਰਨ ਪੀ. ਜੀ. ਆਈ. 'ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੇ ਕਈ ਬਲੱਡ ਟੈਸਟ ਹੋਏ ਜਿਨ੍ਹਾਂ ਦੀ ਰਿਪੋਰਟ ਨਾਰਮਲ ਆਈ। ਡਾਕਟਰਾਂ ਨੇ ਵੀਰਵਾਰ ਸਵੇਰੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ, ਜਿਸ ਪਿੱਛੋਂ ਉਹ ਆਪਣੇ ਨਿਵਾਸ ਵਿਖੇ ਪਰਤ ਆਏ। ਮੁੱਖ ਮੰਤਰੀ ਦੀ ਸਿਹਤ 'ਤੇ ਨਜ਼ਰ ਰੱਖ ਰਹੇ ਡਾਕਟਰਾਂ ਨੇ ਉਨ੍ਹਾਂ ਨੂੰ ਕੁਝ ਦਿਨ ਆਰਾਮ ਕਰਨ ਲਈ ਕਿਹਾ ਹੈ ਤਾਂ ਜੋ ਵਾਇਰਲ ਬੁਖਾਰ ਪੂਰੀ ਤਰ੍ਹਾਂ ਠੀਕ ਹੋ ਸਕੇ। ਮੁੱਖ ਮੰਤਰੀ ਐਤਵਾਰ ਤਕ ਆਰਾਮ ਕਰਨਗੇ ਅਤੇ ਅਗਲੇ ਹਫਤੇ ਤੋਂ ਹੀ ਸਰਕਾਰੀ ਕੰਮ ਸ਼ੁਰੂ ਕਰਨਗੇ। ਉਨ੍ਹਾਂ ਦੇ ਬਲੱਡ ਪ੍ਰੈਸ਼ਰ 'ਚ ਕੁਝ ਕਮੀ ਵੇਖੀ ਗਈ ਹੈ।