ਕੈਪਟਨ ਅਮਰਿੰਦਰ ਸਿੰਘ ਕ੍ਰਿਕਟ ਵਿਚ ਵੀ ਵਿਖਾ ਚੁੱਕੇ ਹਨ ਆਪਣੇ ਜੌਹਰ
Monday, Jan 29, 2018 - 01:09 AM (IST)

ਜਲੰਧਰ (ਧਵਨ) - ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕ੍ਰਿਕਟ ਵਿਚ ਵੀ ਆਪਣੇ ਜੌਹਰ ਵਿਖਾ ਚੁੱਕੇ ਹਨ। ਐਤਵਾਰ ਉਨ੍ਹਾਂ ਇਕ ਪੁਰਾਣੀ ਤਸਵੀਰ ਪੰਜਾਬ ਦੇ ਲੋਕਾਂ ਲਈ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਉਨ੍ਹਾਂ ਪੁਰਾਣੇ ਦਿਨਾਂ ਦੀ ਯਾਦ ਤਾਜ਼ਾ ਹੋ ਗਈ ਹੈ, ਜਦੋਂ ਉਹ ਖੁਦ ਕ੍ਰਿਕਟ ਖੇਡਿਆ ਕਰਦੇ ਸਨ। ਮੁੱਖ ਮੰਤਰੀ ਨੇ ਭਾਰਤੀ ਕ੍ਰਿਕਟ ਟੀਮ ਨੂੰ ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਬਰਕਰਾਰ ਰੱਖਣ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਆਉਣ ਵਾਲੇ ਇਕ ਦਿਨਾ ਮੈਚਾਂ ਦੌਰਾਨ ਵੀ ਭਾਰਤੀ ਟੀਮ ਵਧੀਆ ਪ੍ਰਦਰਸ਼ਨ ਕਰੇਗੀ। ਕੈਪਟਨ ਨੇ ਕ੍ਰਿਕਟ ਖਿਡਾਰੀਆਂ ਵਲੋਂ ਪਾਈ ਜਾਂਦੀ ਡਰੈੱਸ ਵਾਲੀ ਪੁਰਾਣੀ ਤਸਵੀਰ ਜਾਰੀ ਕੀਤੀ। ਇਸ ਰਾਹੀਂ ਉਨ੍ਹਾਂ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਨ੍ਹਾਂ ਦੀ ਕ੍ਰਿਕਟ ਵਿਚ ਭਾਰੀ ਦਿਲਚਸਪੀ ਰਹੀ ਹੈ ਅਤੇ ਉਹ ਖੁਦ ਵੀ ਕ੍ਰਿਕਟ ਖੇਡਦੇ ਰਹੇ ਹਨ।