ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਜਲੀ ਸਬਸਿਡੀ ਛੱਡੀ , ਜਨਤਾ ਨੂੰ ਵੀ ਕੀਤੀ ਅਪੀਲ
Sunday, Jun 11, 2017 - 09:43 AM (IST)
ਚੰਡੀਗੜ੍ਹ — ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰੀ ਕਰਜ਼ 'ਚ ਦੱਬੇ ਰਾਜ ਨੂੰ ਆਰਥਿਕ ਤੌਰ 'ਤੇ ਉਭਾਰਨ ਲਈ ਬਿਜਲੀ ਸਬਸਿਡੀ ਛੱਡਣ ਦੀ ਖੁਦ ਪਹਿਲ ਕੀਤੀ ਹੈ। ਮੁੱਖ ਮੰਤਰੀ ਦੇ ਇਸ ਕਦਮ ਦਾ ਸਵਾਗਤ ਕਰਦੇ ਹੋਏ ਰਾਜ ਦੇ ਸਿਹਤ ਮੰਤਰੀ ਬ੍ਰਹਿਮ ਮਹਿੰਦਰਾ ਨੇ ਕਿਹਾ ਕਿ ਇਹ ਉਨ੍ਹਾਂ ਲੋਕਾਂ ਲਈ ਇਕ ਮਿਸਾਲ ਬਣੇਗਾ ਜੋ ਬਿਜਲੀ ਸਬਸਿਡੀ ਛੱਡਣ 'ਚ ਸਮਰੱਥ ਹਨ।
ਮਹਿੰਦਰਾ ਨੇ ਕਿਹਾ ਕਿ ਸੂਬੇ ਦੇ ਹਿੱਤ 'ਚ ਹੋਰ ਬੜੇ ਜਿਮੀਦਾਰ ਤੇ ਆਗੂ ਸਿਆਸਤ ਤੋਂ ਉਪਰ ਉੱਠ ਕੇ ਖਾਸ ਤੌਰ 'ਤੇ ਕਰਜ਼ ਹੇਠ ਦੱਬੇ ਕਿਸਾਨਾਂ ਨੂੰ ਰਾਹਤ ਦੇਣ ਲਈ ਖੁਦ ਅੱਗੇ ਆਉਂਣਗੇ। ਉਨ੍ਹਾਂ ਨੇ ਕਿਹਾ ਕਿ ਸੂਬਾ ਲਗਭਗ ਦੋ ਲੱਖ ਕਰੋੜ ਦੇ ਕਰਜ਼ ਦੇ ਬੋਝ ਹੇਠ ਦਬਿਆ ਹੈ ਜੋ ਅਤਿ ਚਿੰਤਾਜਨਕ ਤੇ ਗੰਭੀਰ ਮਾਮਲਾ ਹੈ। ਉਨ੍ਹਾਂ ਨੇ ਸਾਰੇ ਸਿਆਸੀ ਦਲਾਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਖੁਦ ਆ ਕੇ ਮੁੱਖ ਮੰਤਰੀ ਦੇ ਸੂਬੇ ਦੇ ਹਿੱਤ 'ਚ ਚੁੱਕੇ ਕਦਮ 'ਚ ਵੱਧ-ਚੜ੍ਹ ਕੇ ਹਿੱਸਾ ਲੈ ਕੇ ਸਹਿਯੋਗ ਦੇਣ।
