ਕੈਪਟਨ ਅਮਰਿੰਦਰ ਨੇ ਚੰਡੀਗੜ੍ਹ ਵਿਖੇ ਡਿਨਰ ਡਿਪਲੋਮੇਸੀ ਤਹਿਤ ਕੀਤਾ ਸ਼ਕਤੀ ਪ੍ਰਦਰਸ਼ਨ (ਵੀਡੀਓ)

Thursday, Aug 26, 2021 - 11:59 PM (IST)

ਕੈਪਟਨ ਅਮਰਿੰਦਰ ਨੇ ਚੰਡੀਗੜ੍ਹ ਵਿਖੇ ਡਿਨਰ ਡਿਪਲੋਮੇਸੀ ਤਹਿਤ ਕੀਤਾ ਸ਼ਕਤੀ ਪ੍ਰਦਰਸ਼ਨ (ਵੀਡੀਓ)

ਚੰਡੀਗੜ੍ਹ(ਅਸ਼ਵਨੀ)- ਬਗਾਵਤ ਦੀ ਚਿੰਗਾਰੀ ਸੁਲਗਣ ਤੋਂ ਬਾਅਦ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਦਮਖਮ ਦਿਖਾਇਆ ਹੈ।

ਇਹ ਵੀ ਪੜ੍ਹੋ- ਗੁਰਦਾਸਪੁਰ-ਅੰਮ੍ਰਿਤਸਰ ਹਾਈਵੇ ’ਤੇ ਟਾਇਰ ਫੱਟਣ ਕਾਰਨ ਟਰੱਕ ਨਾਲ ਟਕਰਾਈ ਕਾਰ, ਇਕ ਦੀ ਮੌਤ

ਵੀਰਵਾਰ ਨੂੰ ਕੈਪਟਨ ਵੱਲੋਂ ਪੰਜਾਬ ਦੇ ਖੇਡ ਮੰਤਰੀ ਦੇ ਘਰ ਇਕ ਡਿਪਲੋਮੇਸੀ ਡਿਨਰ ਰੱਖਿਆ ਗਿਆ, ਜਿਸ 'ਚ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਅਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਤੋਂ ਇਲਾਵਾ ਲਗਭਗ 55 ਵਿਧਾਇਕ ਅਤੇ 7-8 ਸੰਸਦ ਮੈਂਬਰ ਭੋਜ ਵਿਚ ਮੌਜੂਦ ਰਹੇ। ਬਕਾਇਦਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਨਾਲ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਤਸਵੀਰਾਂ ਸਮੇਤ ਰਾਤਰੀ ਭੋਜ ਦੀਆਂ ਕਈ ਤਸਵੀਰਾਂ ਜਾਰੀ ਕੀਤੀਆਂ ਗਈਆਂ।

ਇਹ ਵੀ ਪੜ੍ਹੋ- ‘ਆਪ’ ਆਗੂ ਦੇ ਟਵੀਟ ਮਗਰੋਂ ਭਖੀ ਸਿਆਸਤ, ਕਿਹਾ- ਸੋਨੂੰ ਸੂਦ ਦੀ ਭੈਣ ਮੋਗਾ ਤੋਂ ਹੋ ਸਕਦੀ ਹੈ ਉਮੀਦਵਾਰ

ਖਾਸ ਗੱਲ ਇਹ ਰਹੀ ਕਿ ਇਹ ਭੋਜ ਉਸ ਸਰਕਾਰੀ ਘਰ ਵਿਚ ਹੋਇਆ, ਜੋ ਕਦੇ ਨਵਜੋਤ ਸਿੱਧੂ ਨੂੰ ਅਲਾਟ ਕੀਤਾ ਗਿਆ ਸੀ। ਕਿਹਾ ਜਾ ਰਿਹਾ ਹੈ ਕਿ ਇਸ ਜਗ੍ਹਾ ਦੀ ਚੋਣ ਹੀ ਇਸ ਲਈ ਕੀਤੀ ਗਈ ਹੈ ਤਾਂ ਕਿ ਨਵਜੋਤ ਸਿੱਧੂ ਖੇਮੇ ਨੂੰ ਤਾਕਤ ਦਾ ਸੁਨੇਹਾ ਦਿੱਤਾ ਜਾ ਸਕੇ।


author

Bharat Thapa

Content Editor

Related News