ਵੱਡੀ ਖ਼ਬਰ : ਕਾਂਗਰਸ ਤੋਂ ਵੱਖ ਹੋਏ ਕੈਪਟਨ ਅਮਰਿੰਦਰ, ਨਵੀਂ ਪਾਰਟੀ ਬਣਾਉਣ ਦਾ ਕੀਤਾ ਐਲਾਨ
Tuesday, Oct 19, 2021 - 10:39 PM (IST)
ਜਲੰਧਰ- ਪੰਜਾਬ 'ਚ ਚੱਲ ਰਿਹਾ ਸਿਆਸੀ ਦੰਗਲ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਪਿਛਲੇ ਮਹੀਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਕਾਂਗਰਸ ਤੋਂ ਵੱਖ ਹੋਣ ਦਾ ਰਸਮੀ ਐਲਾਨ ਵੀ ਕਰ ਦਿੱਤਾ ਹੈ। ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਤੋਂ ਹੀ ਕੈਪਟਨ ਕਾਂਗਰਸ ਤੋਂ ਵੱਖ ਹੋਣ ਦੀ ਗੱਲ ਕਰ ਰਹੇ ਸਨ ਪਰ ਮੰਗਲਵਾਰ ਨੂੰ ਉਨ੍ਹਾਂ ਨੇ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਟਿਕਰੀ ਬਾਰਡਰ ਦਿੱਲੀ ’ਤੇ ਨੌਜਵਾਨ ਕਿਸਾਨ ਦੀ ਹੋਈ ਮੌਤ
ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰ ਨਵੀਂ ਪਾਰਟੀ ਦੇ ਐਲਾਨ ਬਾਰੇ ’ਚ ਦੱਸਿਆ। ਉਨ੍ਹਾਂ ਕੈਪਟਨ ਅਮਰਿੰਦਰ ਦੇ ਹਵਾਲੇ ਨਾਲ ਲਿਖਿਆ ,‘‘ ਪੰਜਾਬ ਦੇ ਭਵਿੱਖ ਦੀ ਲੜਾਈ ਜਾਰੀ ਹੈ। ਮੈਂ ਜਲਦ ਹੀ ਆਪਣੀ ਰਾਜਨੀਤਕ ਪਾਰਟੀ ਦਾ ਐਲਾਨ ਕਰਾਂਗਾ, ਜੋ ਪੰਜਾਬ, ਉਸ ਦੇ ਲੋਕਾਂ ਤੇ ਕਿਸਾਨਾਂ ਦੇ ਹਿੱਤਾਂ ਲਈ ਕੰਮ ਕਰੇਗੀ, ਜੋ ਇਕ ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਆਪਣੀ ਹੋਂਦ ਲਈ ਸੰਘਰਸ਼ ਕਰ ਰਹੇ ਹਨ।’’
ਇਹ ਵੀ ਪੜ੍ਹੋ- ਲਹਿਰਾਗਾਗਾ ਤੋਂ ਭਾਈ ਗੋਬਿੰਦ ਲੌਂਗੋਵਾਲ ਤੇ ਸੁਨਾਮ ਤੋਂ ਬਲਦੇਵ ਮਾਨ ਹੋਣਗੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ
ਕੈਪਟਨ ਅਮਰਿੰਦਰ ਸਿੰਘ ਨੇ ਬੀ.ਜੇ.ਪੀ. ਨਾਲ ਗਠਜੋੜ ਵੱਲ ਇਸ਼ਾਰਾ ਵੀ ਕੀਤਾ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸਾਨਾਂ ਦਾ ਮੁੱਦਾ ਸੁਲਝਾ ਲਿਆ ਜਾਂਦਾ ਹੈ ਤਾਂ ਵਿਧਾਨ ਸਭਾ ਚੋਣਾਂ 'ਚ ਬੀ.ਜੇ.ਪੀ. ਨਾਲ ਗਠਜੋੜ ਹੋ ਸਕਦਾ ਹੈ। ਕੈਪਟਨ ਨੇ ਕਿਹਾ ਕਿ ਜੇਕਰ ਕਿਸਾਨਾਂ ਦੇ ਹਿੱਤ 'ਚ ਕਿਸਾਨ ਅੰਦੋਲਨ ਦਾ ਹੱਲ ਕੱਢਿਆ ਜਾਂਦਾ ਹੈ ਤਾਂ 2022 'ਚ ਪੰਜਾਬ ਵਿਧਾਨ ਸਭਾ ਚੋਣਾਂ ਲਈ ਸਿਟਿੰਗ ਅਰੈਂਜਮੈਂਟ ਨੂੰ ਲੈ ਕੇ ਉਮੀਦ ਕੀਤੀ ਜੀ ਸਕਦੀ ਹੈ। ਇਸ ਦੇ ਨਾਲ ਹੀ ਅਕਾਲੀ ਦਲ ਤੋਂ ਵੱਖ ਹੋਈ ਸਮਾਨ ਵਿਚਾਰਧਾਰਾ ਵਾਲੀਆਂ ਪਾਰਟੀਆਂ ਜਿਵੇਂ ਢੀਂਡਸਾ ਅਤੇ ਬ੍ਰਹਮਪੁਰਾ ਗੁੱਟਾਂ ਦੇ ਨਾਲ ਵੀ ਗਠਜੋੜ ਦੀ ਰਾਹ ਤਲਾਸ਼ੀ ਜਾ ਸਕਦੀ ਹੈ।