ਕੈਂਟਰ ਅਤੇ ਸਾਈਕਲ ਦੀ ਟੱਕਰ ''ਚ ਬੱਚੀ ਦੀ ਮੌਤ
Wednesday, Sep 18, 2019 - 05:15 PM (IST)

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਕੈਂਟਰ ਅਤੇ ਸਾਈਕਲ ਦੀ ਟੱਕਰ 'ਚ ਇਕ ਛੋਟੀ ਬੱਚੀ ਦੀ ਮੌਤ ਹੋ ਗਈ। ਜਦਕਿ ਸਾਈਕਲ ਸਵਾਰ ਉਸ ਦਾ ਪਿਤਾ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਬੇਕਾਬੂ ਹੋ ਕੇ ਕੈਂਟਰ ਵੀ ਪਲਟ ਗਿਆ, ਜਿਸ ਕਾਰਣ ਕੈਂਟਰ ਚਾਲਕ ਅਤੇ ਕੰਡਕਟਰ ਵੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।
ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਵਾਸੀ ਬਰਨਾਲਾ ਆਪਣੀ ਛੋਟੀ ਬੱਚੀ ਗੁਰਜੀਤ ਕੌਰ (7) ਨੂੰ ਰਾਏਕੋਟ ਰੋਡ ਪ੍ਰੇਮ ਨਗਰ ਸਥਿਤ ਸਕੂਲ ਵਿਚ ਛੱਡਣ ਲਈ ਜਾ ਰਿਹਾ ਸੀ ਜਦੋਂ ਉਹ ਰਾਏਕੋਟ ਰੋਡ ਕਾਟਨ ਦੀ ਫੈਕਟਰੀ ਕੋਲ ਪੁੱਜਿਆ ਤਾਂ ਉਸ ਦੇ ਸਾਈਕਲ ਨੂੰ ਇਕ ਕੈਂਟਰ ਨੇ ਆਪਣੀ ਲਪੇਟ ਵਿਚ ਲੈ ਲਿਆ। ਟੱਕਰ ਇੰਨੀ ਭਿਆਨਕ ਸੀ ਕਿ ਛੋਟੀ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕੈਂਟਰ ਵੀ ਇਕਦਮ ਪਲਟ ਗਿਆ। ਘਟਨਾ ਸਥਾਨ 'ਤੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ। ਉਨ੍ਹਾਂ ਕੈਂਟਰ ਚਾਲਕ ਉਸ ਦੇ ਸਾਥੀ ਅਤੇ ਸਾਈਕਲ ਸਵਾਰ ਨੂੰ ਟ੍ਰਾਈਡੈਂਟ ਐਂਬੂਲੈਂਸ ਰਾਹੀਂ ਇਲਾਜ ਲਈ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ। ਜ਼ਖਮੀਆਂ ਦੀ ਹਾਲਤ ਵੀ ਗੰਭੀਰ ਬਣੀ ਹੋਈ ਹੈ।