ਸੜਕ ਹਾਦਸੇ ''ਚ ਇਕ ਦੀ ਮੌਤ, ਕੈਂਟਰ ਚਾਲਕ ਫਰਾਰ

Wednesday, Sep 13, 2017 - 11:50 AM (IST)

ਸਾਦਿਕ (ਪਰਮਜੀਤ) - ਇਥੋਂ ਥੋੜੀ ਦੂਰ ਪਿੰਡ ਕਿੰਗਰਾ ਕੋਲ ਬੀਤੀ ਰਾਤ ਇਕ ਸੜਕ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਗੁਰਜੰਟ ਸਿੰਘ ਬਰਾੜ ਪ੍ਰਾਪਰਟੀ ਡੀਲਰ ਦਾ ਭਰਾ ਗੁਰਦੀਪ ਸਿੰਘ ਪੰਚ (42) ਪੁੱਤਰ ਸੰਧੂਰਾ ਸਿੰਘ ਵਾਸੀ ਪਿੰਡ ਘੁੱਦੂਵਾਲਾ ਆਪਣੇ ਸਕੂਟਰ ਤੇ ਰਾਤ ਕਰੀਬ 8ਵਜੇ ਪਿੰਡ ਮਾਨ ਸਿੰਘ ਵਾਲਾ ਤੋਂ ਵਾਇਆ ਸਾਦਿਕ ਵਾਪਸ ਘਰ ਜਾ ਰਿਹਾ ਸੀ ਕਿ ਪਿੰਡ ਕਿੰਗਰਾ ਅਤੇ ਮਾਨ ਸਿੰਘ ਵਾਲਾ ਦੇ ਅੱਡੇ ਦੇ ਵਿਚਕਾਰ ਕੈਂਟਰ ਨਾਲ ਸਕੂਟਰ ਦੀ ਟੱਕਰ ਹੋ ਜਾਣ ਕਾਰਨ ਉਸ ਦੇ ਸਿਰ 'ਚ ਸੱਟ ਲੱਗੀ ਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾਂ ਮਿਲਦੇ ਹੀ ਥਾਣਾ ਮੁਖੀ ਅਮਨਦੀਪ ਸਿੰਘ ਐੱਸ. ਆਈ, ਏ. ਐੱਸ. ਆਈ ਸੁਖਵਿੰਦਰ ਸਿੰਘ ਸਮੇਤ ਪੁਲਸ ਪਾਰਟੀ ਮੌਕੇ ਤੇ ਪੁੱਜੇ ਤੇ ਲਾਸ਼ ਅਤੇ ਕੈਂਟਰ ਨੂੰ ਕਬਜ਼ੇ 'ਚ ਲੈ ਲਿਆ। ਅਮਨਦੀਪ ਸਿੰਘ ਮੁੱਖ ਅਫਸਰ ਥਾਣਾ ਸਾਦਿਕ ਨੇ ਦੱਸਿਆ ਕਿ ਕੈਂਟਰ ਡਰਾਈਵਰ ਮੌਕੇ ਤੋ ਫਰਾਰ ਹੋ ਗਿਆ ਤੇ ਲਾਸ਼ ਨੂੰ ਪੋਸਟ ਮਾਰਟਮ ਲਈ ਮੈਡੀਕਲ ਹਸਪਤਾਲ ਫਰੀਦਕੋਟ ਭੇਜ ਦਿੱਤਾ ਗਿਆ ਹੈ। ਪੀੜਤ ਪਰਿਵਾਰ ਦੇ ਬਿਆਨਾਂ 'ਤੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਘਟਨਾ ਦਾ ਪਤਾ ਲੱਗਦੇ ਹੀ ਪਰਿਵਾਰ ਸਮੇਤ ਹਰਨੀਤ ਸਿੰਘ ਜ਼ੈਲਦਾਰ, ਜਸਵਿੰਦਰ ਸਿੰਘ ਪੱਪੂ ਤੇ ਪਿੰਡ ਵੱਡੀ ਵੱਡੀ ਗਿਣਤੀ ਵਿਚ ਮੌਕੇ ਤੇ ਪੁੱਜੇ ਤੇ ਲਾਸ਼ ਨੂੰ 108 ਐਬੂਲੈਂਸ ਵਿਚ ਪਾ ਕੇ ਲੈ ਗਏ। ਮ੍ਰਿਤਕ ਆਪਣੇ ਪਿਛੇ ਦੋ ਲੜਕੀਆਂ, ਇੱਕ ਲੜਕਾ ਤੇ ਪਤਨੀ ਨੂੰ ਰੋਂਦਿਆਂ ਛੱਡ ਗਿਆ ਹੈ। ਕੇਸ ਦੀ ਤਫਤੀਸ਼ ਏ. ਐੱਸ. ਆਈ ਸੁਖਵਿੰਦਰ ਸਿੰਘ ਕਰ ਰਹੇ ਹਨ।


Related News