ਕੈਂਟਰ ਚਾਲਕ ਨੇ ਮੋਟਰਸਾਈਕਲ ਤੇ ਸਕੂਟਰ ਸਵਾਰਾਂ ਨੂੰ ਕੁਚਲਿਆ, 1 ਦੀ ਮੌਤ
Friday, Mar 15, 2019 - 05:55 PM (IST)

ਮਾਛੀਵਾੜਾ ਸਾਹਿਬ (ਟੱਕਰ) : ਅੱਜ ਸਰਹਿੰਦ ਨਹਿਰ ਦੇ ਪਵਾਤ ਪੁੱਲ ਨੇੜੇ ਇਕ ਕੈਂਟਰ ਚਾਲਕ ਨੇ ਮੋਟਰਸਾਈਕਲ ਤੇ ਸਕੂਟਰ ਸਵਾਰ 2 ਵਾਹਨਾਂ ਨੂੰ ਕੁਚਲ ਦਿੱਤਾ ਜਿਸ ਕਾਰਨ ਸਕੂਟਰ ਚਾਲਕ ਸ਼ਿੰਗਾਰਾ ਸਿੰਘ (48) ਵਾਸੀ ਗੱਦੋਵਾਲ ਦੀ ਮੌਤ ਹੋ ਗਈ ਜਦਕਿ ਮੋਟਰਸਾਈਕਲ ਸਵਾਰ ਬਲਜਿੰਦਰ ਸਿੰਘ (50) ਵਾਸੀ ਗੱਦੋਵਾਲ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਇਕ ਕੈਂਟਰ ਰੋਪੜ ਵੱਲੋਂ ਆ ਰਿਹਾ ਸੀ ਜਦਕਿ ਮੋਟਰਸਾਈਕਲ ਤੇ ਸਕੂਟਰ ਸਵਾਰ ਬਲਜਿੰਦਰ ਸਿੰਘ ਤੇ ਸ਼ਿੰਗਾਰਾ ਸਿੰਘ ਜਦੋਂ ਪਵਾਤ ਪੁਲ ਪਾਰ ਕਰਕੇ ਮੇਨ ਸੜਕ 'ਤੇ ਪੁੱਜੇ ਤਾਂ ਕੈਂਟਰ ਚਾਲਕ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਇਸ ਹਾਦਸੇ ਵਿਚ ਜ਼ਖ਼ਮੀ ਸ਼ਿੰਗਾਰਾ ਸਿੰਘ ਤੇ ਬਲਜਿੰਦਰ ਸਿੰਘ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਸ਼ਿੰਗਾਰਾ ਸਿੰਘ ਦੀ ਮੌਤ ਹੋ ਗਈ ਜਦਕਿ ਦੂਜੇ ਜ਼ਖ਼ਮੀ ਨੂੰ ਪੀ.ਜੀ.ਆਈ ਰੈਫਰ ਕਰ ਦਿੱਤਾ ਗਿਆ। ਮੌਕੇ 'ਤੇ ਪੁੱਜੀ ਪੁਲਸ ਨੇ ਸ਼ਿੰਗਾਰਾ ਸਿੰਘ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਜਦਕਿ ਹਾਦਸੇ ਤੋਂ ਬਾਅਦ ਕੈਂਟਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ।