ਗੌਰੀ ਲੰਕੇਸ਼ ਦੇ ਕਤਲ ''ਤੇ ਕੈਂਡਲ ਮਾਰਚ ਕੱਢ ਕੇ ਜਤਾਇਆ ਰੋਸ

Saturday, Sep 09, 2017 - 03:12 AM (IST)

ਗੌਰੀ ਲੰਕੇਸ਼ ਦੇ ਕਤਲ ''ਤੇ ਕੈਂਡਲ ਮਾਰਚ ਕੱਢ ਕੇ ਜਤਾਇਆ ਰੋਸ

ਹੁਸ਼ਿਆਰਪੁਰ, (ਘੁੰਮਣ)- ਬੈਂਗਲੁਰੂ 'ਚ 5 ਸਤੰਬਰ ਨੂੰ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਤੋਂ ਰੋਹ ਵਿਚ ਆਏ ਬੁੱਧੀਜੀਵੀਆਂ ਨੇ ਜ਼ਿਲਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਰਣਜੀਤ ਕੁਮਾਰ ਦੀ ਅਗਵਾਈ 'ਚ ਕੈਂਡਲ ਮਾਰਚ ਕੱਢ ਕੇ ਰੋਸ ਜਤਾਇਆ। ਇਹ ਕੈਂਡਲ ਮਾਰਚ ਕਚਹਿਰੀ ਰੋਡ, ਮਾਹਿਲਪੁਰ ਅੱਡਾ ਅਤੇ ਜੇਲ ਚੌਕ ਤੋਂ ਹੁੰਦੇ ਹੋਏ ਜ਼ਿਲਾ ਪ੍ਰਬੰਧਕੀ ਕੰਪਲੈਕਸ 'ਚ ਜਾ ਕੇ ਸਮਾਪਤ ਹੋਇਆ। ਇਸ ਮੌਕੇ ਡਾ. ਸਰਦੂਲ ਸਿੰਘ, ਪ੍ਰੋ. ਡਾ. ਕਰਮਜੀਤ ਸਿੰਘ, ਡਾ. ਜਸਵੰਤ ਰਾਏ, ਕੁਲਤਾਰ ਸਿੰਘ, ਪ੍ਰਿੰ. ਜਤਿੰਦਰ ਸਿੰਘ, ਆਯੁਸ਼ ਸ਼ਰਮਾ, ਵੀਰ ਪ੍ਰਤਾਪ ਰਾਣਾ, ਦਵਾਰਕਾ ਭਾਰਤੀ, ਪ੍ਰਿੰ. ਚੈਨ ਸਿੰਘ, ਗੁਰਦਿਆਲ ਸਿੰਘ, ਠੇਕੇਦਾਰ ਭਗਵਾਨ ਦਾਸ ਸਿੱਧੂ, ਲਾਰੈਂਸ ਚੌਧਰੀ ਆਦਿ ਹਾਜ਼ਰ ਸਨ।


Related News