ਕੈਂਸਰ ਦੇ ਮਰੀਜ਼ਾਂ ਲਈ ਅਹਿਮ ਖ਼ਬਰ, ਅੰਮ੍ਰਿਤਸਰ ਦੇ ਇਸ ਹਸਪਤਾਲ ’ਚ ਹੋਵੇਗਾ ਮੁਫ਼ਤ ਇਲਾਜ ਤੇ ਮਿਲੇਗੀ ਸਹੂਲਤ

Thursday, Mar 11, 2021 - 01:43 PM (IST)

ਅੰਮ੍ਰਿਤਸਰ (ਦਲਜੀਤ) - ਕੈਂਸਰ ਤੋਂ ਪੀੜਤ ਮਰੀਜ਼ਾਂ ਲਈ ਰਾਹਤ ਭਰੀ ਖ਼ਬਰ ਹੈ। ਮਰੀਜ਼ਾਂ ਨੂੰ ਹੁਣ ਮੁਫ਼ਤ ’ਚ ਇਲਾਜ ਤੇ ਰਹਿਣ ਤੋਂ ਇਲਾਵਾ ਖਾਣ ਤੱਕ ਦੀ ਵਿਵਸਥਾ ਕੀਤੀ ਜਾ ਰਹੀ ਹੈ। ਗੁਰੂ ਨਾਨਕ ਦੇਵ ਹਸਪਤਾਲ ਪ੍ਰਸ਼ਾਸਨ ਵੱਲੋਂ ਮਰੀਜ਼ਾਂ ਦੀ ਸਹੂਲਤ ਲਈ ਇਸ ਸਬੰਧ ’ਚ 100 ਬੈੱਡਾਂ ਦੀ ਅਤਿ-ਆਧੁਨਿਕ ਸਰ੍ਹਾਂ ਤਿਆਰ ਕਰਵਾਈ ਜਾ ਰਹੀ ਹੈ। ਭਵਿੱਖ ’ਚ ਮਰੀਜ਼ਾਂ ਨੂੰ ਹਸਪਤਾਲ ਪ੍ਰਸ਼ਾਸਨ ਦੇ ਪ੍ਰਸ਼ੰਸਾਯੋਗ ਕਾਰਜ ਦਾ ਕਾਫ਼ੀ ਫ਼ਾਇਦਾ ਮਿਲੇਗਾ। ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ’ਚ ਕੈਂਸਰ ਸਟੇਟ ਇੰਸਟੀਚਿਊਟ ਵੀ ਬਣਨ ਜਾ ਰਿਹਾ ਹੈ। 

ਪੜ੍ਹੋ ਇਹ ਵੀ ਖ਼ਬਰ -  ਅੰਮ੍ਰਿਤਸਰ ਹਵਾਈਅੱਡੇ ਪੁੱਜੇ ਯਾਤਰੀ ਕੋਲੋਂ 23 ਲੱਖ ਦਾ ਸੋਨਾ ਜ਼ਬਤ, ਕਸਟਮ ਮਹਿਕਮੇ ਦੇ ਇੰਝ ਕੀਤਾ ਕਾਬੂ 

ਜਾਣਕਾਰੀ ਅਨੁਸਾਰ ਅਤਿ-ਆਧੁਨਿਕ ਤਕਨੀਕਾਂ ਨਾਲ ਕੈਂਸਰ ਵਿਭਾਗ ਲੈਸ ਹੋਣ ਕਾਰਣ ਇੱਥੇ ਪ੍ਰਤੀ ਦਿਨ 50 ਤੋਂ 65 ਮਰੀਜ਼ ਪੂਰੇ ਪੰਜਾਬ ਤੋਂ ਕੋਬਾਲਟ ਯੂਨਿਟ ’ਚ ਇਲਾਜ ਕਰਵਾਉਣ ਆਉਂਦੇ ਹਨ। ਇਸ ਯੂਨਿਟ ’ਚ ਕੈਂਸਰ ਮਰੀਜ਼ਾਂ ਨੂੰ ਰੇਡੀਓਥੈਰੇਪੀ ਅਤੇ ਕੀਮੋਥੈਰੇਪੀ ਦਿੱਤੀ ਜਾਂਦੀ ਹੈ। ਕੈਂਸਰ ਮਰੀਜ਼ ਨੂੰ ਵਾਰ-ਵਾਰ ਇਲਾਜ ਲਈ ਇੱਥੇ ਆਉਣਾ ਪੈਂਦਾ ਹੈ। ਇਸ ਮਰੀਜ਼ਾਂ ਨੂੰ ਕੀਮੋਥੈਰੇਪੀ ਜਾਂ ਰੇਡੀਓਥੈਰੇਪੀ ਦੇ ਬਾਅਦ ਘਰ ਜਾਣਾ ਪੈਂਦਾ ਹੈ ਅਤੇ ਵਾਰ-ਵਾਰ ਆਉਣਾ ਪੈਂਦਾ ਹੈ। ਇਸ ਨਾਲ ਜਿੱਥੇ ਮਾਨਸਿਕ ਤਕਲੀਫ ਝੱਲਣੀ ਪੈਂਦੀ ਹੈ, ਉੱਥੇ ਕਿਰਾਏ ’ਚ ਵੱਡੀ ਰਕਮ ਖ਼ਰਚ ਹੁੰਦੀ ਹੈ। ਕਈ ਮਰੀਜ਼ ਤਾਂ ਨਿਰਧਾਰਿਤ ਸਮੇਂ ’ਤੇ ਕੀਮੋ ਜਾਂ ਰੇਡੀਓਥੈਰੇਪੀ ਕਰਵਾਉਣ ਲਈ ਨਹੀਂ ਪਹੁੰਚ ਪਾਉਂਦੇ ਅਤੇ ਉਨ੍ਹਾਂ ਦਾ ਮਰਜ਼ ਵੱਧ ਜਾਂਦਾ ਹੈ । ਜੀ. ਐੱਨ. ਡੀ. ਐੱਚ. ’ਚ ਹੁਣ 100 ਬੈੱਡ ਦੀ ਸਰ੍ਹਾਂ ਬਣਾਈ ਜਾ ਰਹੀ ਹੈ, ਜਿਸ ’ਚ ਮਰੀਜ਼ ਦੇ ਇਲਾਵਾ ਉਸਦੇ ਪਰਿਵਾਰ ਜਦੋਂ ਤੱਕ ਉਸਦੀ ਥੈਰੇਪੀ ਹੋਵੇਗੀ, ਉਹ ਰਹਿ ਸਕਣਗੇ। ਤਿੰਨਾਂ ਸਮੇਂ ਦਾ ਖ਼ਾਣਾ ਵੀ ਹਸਪਤਾਲ ਪ੍ਰਸ਼ਾਸਨ ਵੱਲੋਂ ਮੁਹੱਈਆ ਕਰਵਾਇਆ ਜਾਵੇਗਾ ।

ਪੜ੍ਹੋ ਇਹ ਵੀ ਖ਼ਬਰ - ਕੁੱਖੋਂ ਪੈਦਾ ਹੋਏ ਪੁੱਤ ਦਾ ਕਾਰਨਾਮਾ : ਵਿਧਵਾ ਮਾਂ ਨੂੰ ਕੁੱਟ-ਕੁੱਟ ਘਰੋਂ ਕੱਢਿਆ ਬਾਹਰ (ਤਸਵੀਰਾਂ)

ਮਰੀਜ਼ਾਂ ਨੂੰ ਮਿਲੇਗਾ ਲਾਭ
ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਕੇ. ਡੀ. ਸਿੰਘ ਨੇ ਕਿਹਾ ਕਿ ਹਸਪਤਾਲ ਦੇ ਪ੍ਰਵੇਸ਼ ਦੁਆਰ ’ਤੇ ਸਥਿਤ ਖਾਲੀ ਇਮਾਰਤ ’ਚ ਕੈਂਸਰ ਮਰੀਜ਼ਾਂ ਲਈ ਸਰ੍ਹਾਂ ਦੀ ਵਿਵਸਥਾ ਕੀਤੀ ਜਾ ਰਹੀ ਹੈ, 1 ਮਹੀਨੇ ਦੇ ਅੰਦਰ ਇਹ ਸਰ੍ਹਾਂ ਸ਼ੁਰੂ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮਰੀਜ਼ਾਂ ਨੂੰ ਇਸ ਯੋਜਨਾ ਦਾ ਕਾਫ਼ੀ ਲਾਭ ਮਿਲੇਗਾ, ਉਨ੍ਹਾਂ ਨੂੰ ਇਲਾਜ ਲਈ ਵਾਰ-ਵਾਰ ਆਉਣ ਜਾਣ ’ਚ ਪ੍ਰੇਸ਼ਾਨੀ ਦੀ ਸਾਹਮਣਾ ਨਹੀਂ ਕਰਨਾ ਪਵੇਗਾ ।

ਪੜ੍ਹੋ ਇਹ ਵੀ ਖ਼ਬਰ - Mahashivratri 2021: ਮਹਾਸ਼ਿਵਰਾਤਰੀ ’ਤੇ ਜ਼ਰੂਰ ਕਰੋ ਇਹ ਉਪਾਅ, ਪੂਰੀਆਂ ਹੋਣਗੀਆਂ ਸਾਰੀਆਂ ਮਨੋਕਾਮਨਾਵਾਂ

ਸਰਕਾਰ ਗੰਭੀਰਤਾ ਨਾਲ ਕਰ ਰਹੀ ਹੈ ਕੈਂਸਰ ਮਰੀਜ਼ਾਂ ਦਾ ਇਲਾਜ
ਸਰਕਾਰੀ ਕਾਲਜ ਦੇ ਪ੍ਰਿੰਸੀਪਲ ਅਤੇ ਕੈਂਸਰ ਵਿਭਾਗ ਦੇ ਮੁਖੀ ਡਾ.ਰਾਜੀਵ ਦੇਵਗਨ ਨੇ ਦੱਸਿਆ ਕਿ ਪੰਜਾਬ ਸਰਕਾਰ ਕੈਂਸਰ ਦੇ ਮਰੀਜ਼ਾਂ ਦਾ ਇਲਾਜ ਗੰਭੀਰਤਾ ਨਾਲ ਕਰਵਾ ਰਹੀ ਹੈ। ਕੁਝ ਸਮੇਂ ’ਚ ਸਰਕਾਰੀ ਮੈਡੀਕਲ ਕਾਲਜ ’ਚ ਸਟੇਟ ਕੈਂਸਰ ਇੰਸਟੀਚਿਊਟ ਵੀ ਬਣਨ ਜਾ ਰਿਹਾ ਹੈ। ਮਰੀਜ਼ਾਂ ਨੂੰ ਬਿਹਤਰ ਸੁਵਿਧਾਵਾਂ ਦੇਣ ਲਈ ਕਾਲਜ ਪ੍ਰਸ਼ਾਸਨ ਕਾਰਜ ਕਰ ਰਿਹਾ ਹੈ। ਡਾਕਟਰਾਂ ਦਾ ਮੁੱਖ ਉਦੇਸ਼ ਹੁੰਦਾ ਹੈ ਕਿ ਮਰੀਜ਼ਾਂ ਨੂੰ ਬਿਨਾਂ ਪ੍ਰੇਸ਼ਾਨੀ ਦੇ ਵਧੀਆ ਇਲਾਜ ਮਿਲ ਸਕੇ ।

ਪੜ੍ਹੋ ਇਹ ਵੀ ਖ਼ਬਰ - ਫਿਰੋਜ਼ਪੁਰ : ਵਿਆਹ ਸਮਾਰੋਹ ਦੌਰਾਨ ਪੈਲੇਸ ’ਚ ਚੱਲੀਆਂ ਗੋਲੀਆਂ, ਲੋਕਾਂ ਨੂੰ ਪਈਆਂ ਭਾਜੜਾਂ


rajwinder kaur

Content Editor

Related News