ਰੱਦ ਹੋਈਆ ਗੱਡੀਆਂ ''ਚ ਰਿਜ਼ਰਵੇਸ਼ਨ ਕਰਾਉਣ ਵਾਲੇ ਮੁਸਾਫ਼ਰਾਂ ਲਈ ਅਹਿਮ ਖ਼ਬਰ, ਮਿਲੇਗਾ ਰਿਫੰਡ
Tuesday, Sep 29, 2020 - 07:32 AM (IST)
ਫਿਰੋਜ਼ਪੁਰ/ਜੈਤੋ (ਮਲਹੋਤਰਾ, ਪਰਾਸ਼ਰ) : ਕਿਸਾਨਾਂ ਵੱਲੋਂ ਕੀਤੇ ਜਾ ਰਹੇ 'ਰੇਲ ਰੋਕੋ' ਅੰਦੋਲਨ ਦੌਰਾਨ ਫਿਰੋਜ਼ਪੁਰ ਰੇਲਵੇ ਮੰਡਲ ਦੀਆਂ ਰੱਦ ਹੋਈਆਂ 14 ਸਪੈਸ਼ਲ ਰੇਲ ਗੱਡੀਆਂ ’ਚ ਰਿਜ਼ਰਵੇਸ਼ਨ ਕਰਵਾਉਣ ਵਾਲੇ ਮੁਸਾਫ਼ਰ 72 ਘੰਟੇ ਅੰਦਰ ਆਪਣਾ ਰਿਫੰਡ ਪ੍ਰਾਪਤ ਕਰ ਸਕਦੇ ਹਨ।
ਇਹ ਵੀ ਪੜ੍ਹੋ : ਵਿਦੇਸ਼ ਭੇਜਣ ਲਈ ਏਜੰਟ ਨੇ ਅੱਧੀ ਰਾਤੀਂ ਬੁਲਾਇਆ ਵਿਅਕਤੀ, ਵਾਪਰੀ ਵੱਡੀ ਵਾਰਦਾਤ ਨੇ ਉਡਾ ਛੱਡੇ ਹੋਸ਼
ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ ਚੇਤਨ ਤਨੇਜਾ ਨੇ ਦੱਸਿਆ ਕਿ ਜੋ ਗੱਡੀਆਂ ਬਿਲਕੁਲ ਰੱਦ ਕਰ ਦਿੱਤੀਆਂ ਗਈਆਂ ਹਨ, ਉਨ੍ਹਾਂ ਦੇ ਲਈ 72 ਘੰਟੇ ’ਚ ਰਿਫੰਡ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਹਵਸ ਦੇ ਭੁੱਖੇ ਨੇ ਕੁੜੀ ਨਾਲ ਇਕ ਸਾਲ ਤੱਕ ਬਣਾਏ ਸਰੀਰਕ ਸਬੰਧ, ਅਖ਼ੀਰ ਦਿੱਤਾ ਧੋਖਾ
ਜੋ ਗੱਡੀਆਂ ਅੰਸ਼ਿਕ ਤੌਰ ’ਤੇ ਰੱਦ ਹਨ, ਉਨ੍ਹਾਂ 'ਚ ਯਾਤਰਾ ਕਰਨ ਵਾਲੇ ਮੁਸਾਫ਼ਰਾਂ ਨੂੰ ਐੱਸ. ਐੱਮ. ਐੱਸ. ਰਾਹੀਂ ਗੱਡੀ ਦੇ ਬੋਰਡਿੰਗ ਪੁਆਇੰਟ ਨੂੰ ਬਦਲਣ ਦੀ ਜਾਣਕਾਰੀ ਭੇਜੀ ਜਾ ਰਹੀ ਹੈ, ਤਾਂ ਕਿ ਉਹ ਆਪਣੇ ਬੋਰਡਿੰਗ ਪੁਆਇੰਟ ਦੇ ਸਥਾਨ ’ਤੇ ਕਿਸੇ ਹੋਰ ਸਟੇਸ਼ਨ ਤੋਂ ਯਾਤਰਾ ਆਰੰਭ ਕਰਨਾ ਚਾਹੁਣ ਤਾਂ ਕਰ ਸਕਦੇ ਹਨ।
ਇਹ ਵੀ ਪੜ੍ਹੋ : 'ਨਵਜੋਤ ਸਿੱਧੂ' ਦੀ ਹਸਰਤ ਹੋਈ ਪੂਰੀ ਪਰ ਚਾਹ ਕੇ ਵੀ ਨਹੀਂ ਲੈ ਸਕਣਗੇ 'ਭਾਜਪਾ' 'ਚ ਐਂਟਰੀ
ਅੰਸ਼ਿਕ ਤੌਰ 'ਤੇ ਰੱਦ ਗੱਡੀਆਂ ’ਚ ਰਿਜ਼ਰਵੇਸ਼ਨ ਕਰਵਾਉਣ ਵਾਲੇ ਮੁਸਾਫ਼ਰ ਗੱਡੀ ਦੇ ਅਸਲ ਰਵਾਨਗੀ ਸਮੇਂ ਤੋਂ 3 ਘੰਟੇ ਤੱਕ ਨਜ਼ਦੀਕੀ ਬੁਕਿੰਗ ਕਾਊਂਟਰ ਤੋਂ ਰਿਫੰਡ ਲੈ ਸਕਦੇ ਹਨ।