ਭਾਖੜਾ ਨਹਿਰ 'ਚ ਡਿੱਗੀ ਕਾਰ 'ਚੋਂ 3 ਲਾਸ਼ਾਂ ਬਰਾਮਦ
Saturday, Apr 06, 2019 - 05:11 PM (IST)
ਪਟਿਆਲਾ (ਬਲਜਿੰਦਰ)— ਨਾਭਾ ਰੋਡ 'ਤੇ ਕਾਰ ਸਵਾਰ ਵਿਅਕਤੀ ਨੇ ਪਰਿਵਾਰ ਸਮੇਤ ਆਪਣੀ ਕਾਰ ਨਹਿਰ 'ਚ ਸੁੱਟ ਕੇ ਆਤਮ-ਹੱਤਿਆ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਕਾਰ 'ਚ ਇਕ ਹੀ ਪਰਿਵਾਰ ਦੇ 4 ਮੈਂਬਰ ਮੌਜੂਦ ਸੀ। ਜਿਸ 'ਚੋਂ ਅਜੇ ਤੱਕ ਤਿੰਨ ਲਾਸ਼ਾ ਬਰਾਮਦ ਕੀਤੀਆਂ ਗਈਆਂ ਹਨ। ਜਿਨ੍ਹਾਂ 'ਚੋਂ ਵਪਾਰੀ ਪਰਮਜੀਤ ਸਿੰਘ ਉਨ੍ਹਾਂ ਦੀ 7 ਸਾਲ ਦੀ ਬੱਚੀ ਲੀਜ਼ਾ ਅਤੇ 4 ਸਾਲ ਦੀ ਬੱਚਾ ਸੁਸ਼ਾਂਤ ਦੀ ਲਾਸ਼ ਬਰਾਮਦ ਕਰ ਲਈ ਗਈ ਹੈ।
ਜਾਣਕਾਰੀ ਮੁਤਾਬਕ ਉਸ ਦੀ ਪਤਨੀ ਦੀ ਲਾਸ਼ ਅਜੇ ਤੱਕ ਬਰਾਮਦ ਨਹੀਂ ਕੀਤੀ ਗਈ। ਪੁਲਸ ਨੇ ਕਾਰ ਨੂੰ ਵੀ ਗੋਤਾਖੋਰਾਂ ਦੀ ਮਦਦ ਨਾਲ ਨਹਿਰ 'ਚੋਂ ਕੱਢ ਲਿਆ ਹੈ।
ਮੌਕੇ 'ਤੇ ਡੀ.ਐੱਸ.ਪੀ. ਦਲਬੀਰ ਸਿੰਘ ਰੀਵਾ ਐੱਸ.ਪੀ. ਸਿਟੀ ਹਰਮਨ ਸਿੰਘ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।