ਨਹਿਰ ’ਚ ਡਿੱਗੀ ਲਡ਼ਕੀ ਹੋਮਗਾਰਡ ਦੇ ਜਵਾਨ ਨੇ ਬਚਾਈ

Friday, Jul 20, 2018 - 12:48 AM (IST)

ਨਹਿਰ ’ਚ ਡਿੱਗੀ ਲਡ਼ਕੀ ਹੋਮਗਾਰਡ ਦੇ ਜਵਾਨ ਨੇ ਬਚਾਈ

 ਬਟਾਲਾ,   (ਸੈਂਡੀ, ਸਾਹਿਲ)-  ਕਿਲਾ ਲਾਲ ਸਿੰਘ ਨੇਡ਼ੇ ਅਪਰਬਾਰੀ ਦੁਆਬ ਨਹਿਰ ’ਚ ਇਕ ਨੌਜਵਾਨ ਲਡ਼ਕੀ ਦੇ ਡਿੱਗ ਜਾਣ ’ਤੇ ਪੰਜਾਬ ਹੋਮਗਾਰਡ ਦੇ ਜਵਾਨ ਵੱਲੋਂ ਆਪਣੀ ਜਾਨ ਜੋਖਿਮ ’ਚ ਪਾ ਕੇ ਬਹਾਦਰੀ ਨਾਲ ਇਸ ਲਡ਼ਕੀ ਦੀ ਜਾਨ ਬਚਾਈ ਗਈ।  ਜਾਣਕਾਰੀ ਅਨੁਸਾਰ ਪੂਜਾ ਵਾਸੀ ਰਹੀਮਾਬਾਦ ਥਾਣਾ ਕੋਟਲੀ ਸੂਰਤ ਮੱਲ੍ਹੀ 5 ਸਾਢੇ ਪੰਜ ਵਜੇ ਪੁਲਸ ਥਾਣਾ ਕਿਲਾ ਲਾਲ ਸਿੰਘ ਦੇ ਸਾਹਮਣੇ ਨਹਿਰ ਕਿਨਾਰੇ ਬੈਠ ਕੇ ਫੋਨ ’ਤੇ ਕਿਸੇ ਨਾਲ ਗੱਲ ਕਰ ਰਹੀ ਸੀ। ਪੂਜਾ ਦੇ ਕਹਿਣ ਅਨੁਸਾਰ ਉਸ ਨੂੰ ਅਚਾਨਕ ਚੱਕਰ  ਆਇਆ ਤੇ ਉਹ ਨਹਿਰ ’ਚ ਡਿੱਗ ਗਈ ਤੇ ਚੀਕਾਂ ਮਾਰਨ ਲੱਗੀ। ਇਹ ਸਭ ਸੁਣ ਕੇ ਹੋਮ ਗਾਰਡ ਦਾ ਜਵਾਨ ਨਿਸ਼ਾਨ ਸਿੰਘ ਜੋ ਉਸ ਸਮੇਂ ਗੇਟ ਅੱਗੇ ਪਹਿਰਾ ਦੇ ਰਿਹਾ ਸੀ, ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਨਹਿਰ ’ਚੋਂ ਲਡ਼ਕੀ ਨੂੰ ਕੱਢਿਆ। ਇਸ ਮੌਕੇ  ਥਾਣੇ ਦੇ ਮੁੱਖ ਮੁਨਸ਼ੀ ਅਵਦੇਸ਼ ਸਿੰਘ ਵੀ ਹਾਜ਼ਰ ਸਨ। 


Related News