ਨਹਿਰ ’ਚ ਨਹਾਉਣ ਉਤਰੇ ਮਾਮਾ-ਭਾਣਜਾ ਰੁੜ੍ਹੇ, ਮਾਮੇ ਦੀ ਲਾਸ਼ ਬਰਾਮਦ

Sunday, Jun 25, 2023 - 06:32 PM (IST)

ਨਹਿਰ ’ਚ ਨਹਾਉਣ ਉਤਰੇ ਮਾਮਾ-ਭਾਣਜਾ ਰੁੜ੍ਹੇ, ਮਾਮੇ ਦੀ ਲਾਸ਼ ਬਰਾਮਦ

ਬਰੇਟਾ (ਬਾਂਸਲ) : ਸਥਾਨਕ ਸ਼ਹਿਰ ਦੇ ਦਿਆਲਪੁਰਾ ਰੋਡ ਦੇ ਮਾਮਾ-ਭਾਣਜੇ ਦੇ ਨਹਿਰ ਵਿਚ ਨਹਾਉਣ ਸਮੇਂ ਡੁੱਬਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਰਿਵਾਰਿਕ ਮੈਂਬਰ ਭੂਸ਼ਣ ਕੁਮਾਰ ਨੇ ਦੱਸਿਆ ਕਿ ਮੇਰਾ ਚਾਚਾ ਰਾਜੇਸ਼ ਕੁਮਾਰ (35) ਅਤੇ ਉਸਦਾ ਭਾਣਜਾ ਨਾਬਾਲਗ ਮੰਗਲ ਸਿੰਘ (15) ਬਾਲਣ ਲਈ ਲੱਕੜਾਂ ਇਕੱਠੀਆਂ ਕਰਨ ਕੁਲਰੀਆਂ ਰੋਡ ’ਤੇ ਨਹਿਰ ’ਤੇ ਗਏ ਸਨ। ਪ੍ਰੰਤੂ ਜ਼ਿਆਦਾ ਗਰਮੀ ਹੋਣ ਕਾਰਨ ਰਾਜੇਸ਼ ਕੁਮਾਰ ਨਹਿਰ ਵਿਚ ਨਹਾਉਣ ਲਈ ਉਤਰਿਆ ਤੇ ਤੈਰਨਾ ਨਾ ਆਉਣ ਕਾਰਨ ਨਹਿਰ ਵਿਚ ਰੁੜ ਗਿਆ। 

ਇਹ ਵੀ ਪੜ੍ਹੋ : ਪੰਜਾਬ ’ਚ ਜਲਦੀ ਦਸਤਕ ਦੇ ਸਕਦੈ ਪ੍ਰੀ-ਮਾਨਸੂਨ, ਇਸ ਤਾਰੀਖ਼ ਤੋਂ ਭਾਰੀ ਮੀਂਹ ਦੀ ਸੰਭਾਵਨਾ

ਉਸਨੂੰ ਬਚਾਉਣ ਦੀ ਕੋਸ਼ਿਸ਼ ਕਾਰਨ ਮੰਗਲ ਸਿੰਘ ਵੀ ਨਹਿਰ ਵਿਚ ਰੁੜ ਗਿਆ। ਉਨ੍ਹਾਂ ਨਾਲ ਗਏ ਤੀਸਰੇ ਵਿਅਕਤੀ ਨੇ ਘਟਨਾ ਦੀ ਸਾਰੀ ਜਾਣਕਾਰੀ ਘਰ ਆ ਕੇ ਦਿੱਤੀ। ਲੋਕਾਂ ਦੀ ਮਦਦ ਨਾਲ ਭਾਲ ਕਰਦਿਆਂ ਰਾਜੇਸ਼ ਕੁਮਾਰ ਦੀ ਲਾਸ਼ ਮਿਲ ਗਈ ਤੇ ਨਾਬਾਲਗ ਮੰਗਲ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈਂਦਿਆਂ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ, 20 ਜ਼ਿਲ੍ਹਿਆਂ ’ਚ ਹਾਲਤ ਹੋਰ ਵੀ ਮਾੜੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani


author

Gurminder Singh

Content Editor

Related News