ਨਹਿਰ ਕਿਨਾਰੇ ਖੜ੍ਹੇ ਸੀ ਨੌਜਵਾਨ ਤੇ ਵਿਆਹੁਤਾ ਕੁੜੀ, ਫਿਰ ਜੋ ਹੋਇਆ ਦੇਖ ਹੈਰਾਨ ਰਹਿ ਗਏ ਲੋਕ (ਤਸਵੀਰਾਂ)
Tuesday, Sep 19, 2017 - 07:44 PM (IST)
ਭਦੌੜ (ਰਾਕੇਸ਼) : ਕਸਬਾ ਭਦੌੜ ਦੇ ਕੋਠੇ ਭਾਨ ਸਿੰਘ ਵਾਲਾ ਵਾਸੀ ਜਗਦੇਵ ਸਿੰਘ ਪੁੱਤਰ ਦਰਸ਼ਨ ਸਿੰਘ ਵੱਲੋਂ ਇੱਕ ਵਿਆਹੁਤਾ ਔਰਤ ਨੂੰ ਨਾਲ ਲੈ ਕੇ ਪਿੰਡ ਬੱਲੋਕੇ ਵਾਲੀ ਨਹਿਰ ਵਿੱਚ ਛਾਲ ਮਾਰਨ ਦਾ ਸਮਾਚਾਰ ਪਾ੍ਰਪਤ ਹੋਇਆ ਹੈ। ਭਰਸੇਯੋਗ ਸੂਤਰਾਂ ਮੁਤਾਬਕ ਜਗਦੇਵ ਸਿੰਘ ਉਮਰ 28 ਸਾਲ ਪੁੱਤਰ ਦਰਸ਼ਨ ਸਿੰਘ ਵਾਸੀ ਕੋਠੇ ਭਾਨ ਸਿੰਘ ਵਾਲਾ ਭਦੌੜ ਅਤੇ ਉਸ ਦੇ ਨਾਲ ਸੁਰਜੀਤ ਕੌਰ ਸੀਤੋ ਉਮਰ 35 ਸਾਲ ਪਤਨੀ ਕੁਲਵਿੰਦਰ ਸਿੰਘ ਜੋ ਕਿ ਲੌਂਗੋਵਾਲਾ ਵਿਖੇ ਵਿਆਹੀ ਹੋਈ ਹੈ ਅਤੇ ਹਾਲ ਅਬਾਦ ਉਹ ਪਿਛਲੇ 10- 12 ਸਾਲਾ ਤੋਂ ਭਦੌੜ ਵਿਖੇ ਹੀ ਰਹਿ ਰਹੀ ਹੈ।
ਮੰਗਲਵਾਰ ਨੂੰ ਉਕਤ ਦੋਵਾਂ ਪਲਸਰ ਮੋਟਰਸਾਈਕਲ ਨੰ : ਪੀ.ਬੀ. 13 ਏ. ਏ 6228 'ਤੇ ਸਵਾਰ ਹੋ ਕੇ ਪਿੰਡ ਬੱਲੋਕੇ ਵਿਖੇ ਤਕਰੀਬਨ 11 ਵਜੇ ਦੇ ਕਰੀਬ ਪਹੁੰਚੇ ਅਤੇ ਨਹਿਰ ਦੇ ਕਿਨਾਰੇ ਆਪਣਾ ਮੋਟਰਸਾਇਕਲ ਖੜ੍ਹਾ ਕਰ ਦਿੱਤਾ। ਇਸ ਦੌਰਾਨ ਦੋਵਾਂ ਨੇ ਨਹਿਰ ਵਿਚ ਛਾਲ ਮਾਰ ਦਿੱਤੀ। ਸੁਰਜੀਤ ਕੌਰ ਸੀਤੋ ਦੀ ਲਾਸ਼ ਨਹਿਰ ਵਿਚੋਂ ਕੱਢ ਲਈ ਗਈ ਹੈ ਜਿਸ ਨੂੰ ਕਾਰਵਾਈ ਲਈ ਰਾਮਪੁਰਾ ਫੂਲ ਪੁਲਸ ਨੇ ਕਬਜ਼ੇ 'ਚ ਲੈ ਲਿਆ ਹੈ ਪਰ ਖਬਰ ਲਿਖੇ ਜਾਣ ਤੱਕ ਨੌਜਵਾਨ ਜਗਦੇਵ ਸਿੰਘ ਦੀ ਭਾਲ ਜਾਰੀ ਸੀ।
