ਨੂੰਹ-ਪੁੱਤ ਨੂੰ ਕੈਨੇਡਾ ਭੇਜਣ ਦਾ ਸੁਫ਼ਨਾ ਟੁੱਟਾ, ਟ੍ਰੈਵਲ ਏਜੰਟ ਜੋੜੇ ਦੇ ਜਾਲ ’ਚ ਫਸ ਲੁੱਟਿਆ ਗਿਆ ਪੁਲਸ ਮੁਲਾਜ਼ਮ

Sunday, Sep 11, 2022 - 12:37 PM (IST)

ਨੂੰਹ-ਪੁੱਤ ਨੂੰ ਕੈਨੇਡਾ ਭੇਜਣ ਦਾ ਸੁਫ਼ਨਾ ਟੁੱਟਾ, ਟ੍ਰੈਵਲ ਏਜੰਟ ਜੋੜੇ ਦੇ ਜਾਲ ’ਚ ਫਸ ਲੁੱਟਿਆ ਗਿਆ ਪੁਲਸ ਮੁਲਾਜ਼ਮ

ਮੁੱਲਾਂਪੁਰ ਦਾਖਾ (ਕਾਲੀਆ) : ਵਿਦੇਸ਼ ਭੇਜਣ ਦੇ ਨਾਂ ’ਤੇ ਇਕ ਪੁਲਸ ਮੁਲਾਜ਼ਮ ਨੂੰ ਜੋੜੇ ਨੇ ਚੂਨਾ ਲਾ ਦਿੱਤਾ। ਪੁਲਸ ਮੁਲਾਜ਼ਮ ਕੁਲਵੰਤ ਸਿੰਘ ਵਾਸੀ ਮੰਡੀ ਮੁੱਲਾਂਪੁਰ ਦਾ ਸੰਪਰਕ ਲੁਧਿਆਣਾ ਦੇ ਟ੍ਰੈਵਲ ਏਜੰਟ ਜੋੜੇ ਅਮਿਤ ਕੁਮਾਰ ਅਤੇ ਪਤਨੀ ਸੀਮਾ ਪੱਬੀ ਨਾਲ ਹੋਇਆ। ਪੁੱਤਰ-ਨੂੰਹ ਨੂੰ ਕੈਨੇਡਾ ਭੇਜਣ ਲਈ 80 ਲੱਖ ਦੀ ਮੰਗ ਕੀਤੀ ਪਰ 70 ਲੱਖ ’ਚ ਸੌਦਾ ਤੈਅ ਹੋ ਗਿਆ। ਜੋੜੇ ਨੇ ਪੁਲਸ ਮੁਲਾਜ਼ਮ ਦੇ ਘਰ ਆ ਕੇ 2 ਵਾਰ 20-20 ਲੱਖ ਅਤੇ 10 ਲੱਖ ਰੁਪਏ ਨਕਦ ਲਏ। ਫਿਰ ਲਾਕਡਾਊਨ ਹੋ ਗਿਆ। ਲਾਕਡਾਊਨ ਖ਼ਤਮ ਹੋਇਆ ਤਾਂ ਉਕਤ ਜੋੜੇ ਨੇ 20 ਲੱਖ ਰੁਪਏ ਹੋਰ ਦੇਣ ਦੀ ਮੰਗ ਕੀਤੀ ਪਰ ਕੁਲਵੰਤ ਸਿੰਘ ਨੇ ਕਿਹਾ ਕਿ ਮੈਨੂੰ ਵੀਜ਼ਾ ਤਾਂ ਦਿਖਾਓ। ਫਿਰ ਲੈ ਲਓ, ਥੋੜ੍ਹੇ ਦਿਨਾਂ ਬਾਅਦ ਇਕ ਪਾਰਸਲ ਕੁਲਵੰਤ ਸਿੰਘ ਦੇ ਘਰ ਆ ਗਿਆ, ਜਦੋਂ ਪਾਰਸਲ ਖੋਲ੍ਹਿਆ ਤਾਂ ਬੱਚਿਆਂ ਦਾ ਪਾਸਪੋਰਟ ਅਤੇ ਦਸਤਾਵੇਜ਼ ਹੀ ਸਨ।

ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਆਸਟ੍ਰੇਲੀਆ ਭੇਜੀ ਪਤਨੀ ਨੇ ਵਿਖਾਏ ਅਸਲ ਰੰਗ, ਹੋਇਆ ਉਹ ਜੋ ਸੁਫ਼ਨੇ ’ਚ ਵੀ ਨਹੀਂ ਸੀ ਸੋਚਿਆ

ਕੁਲਵੰਤ ਸਿੰਘ ਜਦੋਂ ਟ੍ਰੈਵਲ ਜੋੜੇ ਕੋਲ ਗਿਆ ਅਤੇ ਆਪਣੇ ਪੈਸੇ ਵਾਪਸ ਮੰਗੇ ਤਾਂ ਉਸ ਨੂੰ ਜੋੜੇ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਸਬੰਧੀ ਕੁਲਵੰਤ ਸਿੰਘ ਨੇ ਇਕ ਦਰਖਾਸਤ ਐੱਸ. ਐੱਸ. ਪੀ. ਦਿਹਾਤੀ ਨੂੰ ਦਿੱਤੀ, ਜਿਸ ਦੀ ਪੜਤਾਲ ਐੱਸ. ਪੀ. (ਡੀ) ਐੱਚ. ਐੱਸ. ਪਰਮਾਰ ਨੇ ਕੀਤੀ ਅਤੇ ਜੋੜੇ ਵਿਰੁੱਧ ਕੇਸ ਦਰਜ ਕਰ ਲਿਆ ਹੈ। ਪੁਲਸ ਦਾ ਆਖਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ, ਟ੍ਰੈਵਲ ਏਜੰਟ ਜੋੜੇ ਖ਼ਿਲਾਫ਼ ਜਾਂਚ ਤੋਂ ਬਾਅਦ ਸਖ਼ਤ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜ੍ਹੋ : ਰੇਹੜੀ ਵਾਲੇ ਕੋਲ ਆਈ ਅਨਾਰਾਂ ਦੀ ਪੇਟੀ ਨੇ ਪਾਇਆ ਭੜਥੂ, ਜਦੋਂ ਖੋਲ੍ਹ ਕੇ ਦੇਖੀ ਤਾਂ ਉੱਡੇ ਹੋਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News