ਕੈਨੇਡਾ ਤੋਂ ਆ ਰਹੇ ਪਰਿਵਾਰ ਨਾਲ ਵਾਪਰੀ ਵੱਡੀ ਅਣਹੋਣੀ, ਘਰ ਪਹੁੰਚਣ ਤੋਂ ਪਹਿਲਾਂ ਜੋ ਹੋਇਆ ਸੋਚਿਆ ਨਾ ਸੀ

Sunday, Mar 12, 2023 - 06:30 PM (IST)

ਨਿਹਾਲ ਸਿੰਘ ਵਾਲਾ (ਰਣਜੀਤ ਬਾਵਾ) : ਲੰਘੀ ਰਾਤ ਅਣਪਛਾਤੇ ਹਾਈਪ੍ਰੋਫਾਈਲ ਲੁਟੇਰਾ ਗਿਰੋਹ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਨਜ਼ਦੀਕ ਵੱਡੀ ਘਟਨਾਂ ਨੂੰ ਅੰਜਾਮ ਦਿੰਦਿਆਂ ਕੈਨੇਡਾ ਤੋਂ ਘਰ ਪਰਤ ਰਹੇ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਸਮੇਤ 5 ਵਿਅਕਤੀਆਂ ਨੂੰ ਲੁੱਟ ਲਿਆ। ਮਿਲੀ ਜਾਣਕਾਰੀ ਮੁਤਾਬਕ ਉਕਤ ਵਿਅਕਤੀ ਜਦੋਂ ਨੋਵਾ ਗੱਡੀ ਰਾਹੀਂ ਰਾਸ਼ਟਰੀ ਮਾਰਗ ਨੰਬਰ 703 ’ਤੇ ਪਿੰਡ ਬਿਲਾਸਪੁਰ ਵਿਖੇ ਪਹੁੰਚੇ ਤਾਂ ਲੁਟੇਰਿਆਂ ਨੇ ਉਨ੍ਹਾਂ ਨੂੰ ਘੇਰ ਕੇ ਉਨ੍ਹਾਂ ਤੋਂ ਨਗਦੀ, ਸੋਨਾ, ਮਹਿੰਗੇ ਮੋਬਾਇਲ ਅਤੇ ਲੈਪਟਾਪ ਲੁੱਟ ਲਿਆ। ਪਿੰਡ ਮੱਲਾਂ ਦੇ ਟੈਕਸੀ ਡਰਾਇਵਰ ਸਤਿਨਾਮ ਸਿੰਘ ਨੇ ਦੱਸਿਆ ਕਿ ਉਹ ਮੋਗਾ ਜ਼ਿਲ੍ਹੇ ਦੇ ਪਿੰਡ ਬੱਧਨੀ ਕਲਾਂ ਦੇ ਇਕ ਪਰਿਵਾਰ ਜਿਸ ਵਿਚ ਮੱਖਣ ਲਾਲ, ਸ਼ਿਮਲਾ ਰਾਣੀ ਅਤੇ ਲਵਲੀਨ ਨੂੰ ਦਿੱਲੀ ਏਅਰਪੋਰਟ ਤੋਂ ਲੈ ਕੇ ਵਾਪਿਸ ਬੱਧਨੀ ਕਲਾ ਆ ਰਿਹਾ ਸੀ।

ਇਹ ਵੀ ਪੜ੍ਹੋ : ਲੁਧਿਆਣਾ ’ਚ ਕ੍ਰਿਕਟ ਮੈਚ ਦੌਰਾਨ ਹੋਏ ਖੂਨੀ ਕਾਂਡ ਦੀ ਵੀਡੀਓ ਆਈ ਸਾਹਮਣੇ, ਕੋਮਾ ’ਚ ਗਿਆ ਖਿਡਾਰੀ

PunjabKesari

ਉਕਤ ਨੇ ਦੱਸਿਆ ਕਿ ਜਦੋਂ ਉਹ ਪਿੰਡ ਬਿਲਾਸਪੁਰ ਦੇ ਬਿਜਲੀ ਗਰਿੱਡ ਸਾਹਮਣੇ ਫਾਰਚਿਊਨਰ ਸਵਾਰ 4-5 ਲੁਟੇਰਾ ਗਰੋਹ ਦੇ ਮੈਂਬਰਾਂ ਨੇ ਗੱਡੀ ਅੱਗੇ ਪੱਥਰ ਛੁੱਟ ਕੇ ਗੱਡੀ ਘੇਰ ਲਈ ਅ ਉਨ੍ਹਾਂ ਦੀ ਗੱਡੀ ਤੇ ਵੇਸਵਾਲ ਨਾਲ ਹਮਲਾ ਕਰਕੇ ਉਨ੍ਹਾਂ ਦੀ ਕੁੱਟਮਾਰ ਕੀਤੀ ਤੈ ਡਰਾਇਵਰ ਤੋਂ 25ਵ ਹਜਾਰ ਰੁਪਏ ਅਤੇ ਸਵਾਰੀਆਂ ਤੋਂ ਸੋਨੇ ਦੇ ਗਹਿਣੇ, ਮੋਬਾਇਲ ਅਤੇ ਲੈਪਟਾਪ ਖੋਹ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਚੌਕੀ ਬਿਲਾਸਪੁਰ ਦੇ ਇੰਚਾਰਜ ਜਸਵੰਤ ਸਿੰਘ ਸਰਾਂ ਨੇ ਦੱਸਿਆ ਕਿ ਪੁਲਿਸ ਲੁਟੇਰਿਆਂ ਦੀ ਭਾਲ ਕਰ ਰਹੀ ਹੈ।

ਇਹ ਵੀ ਪੜ੍ਹੋ : ਸਹੁਰਿਆਂ ਤੋਂ ਦੁਖੀ ਮੁੰਡੇ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਬਣਾਈ ਵੀਡੀਓ, ਕਿਹਾ ਸਾਲੀ ਨੇ ਬਰਬਾਦ ਕੀਤਾ ਘਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News