ਕੈਨੇਡਾ ਬੈਠੇ ਗੈਂਗਸਟਰ ਪ੍ਰਿੰਸ ਚੌਹਾਨ ਤੇ ਕਾਲਾ ਰਾਣਾ ਦੇ ਗਿਰੋਹ ਦਾ ਪਰਦਾਫਾਸ਼, ਪੰਜਾਬ-ਹਰਿਆਣਾ 'ਚ ਕਰਦੇ ਸਨ ਵਾਰਦਾਤਾਂ
Saturday, Jul 01, 2023 - 07:41 PM (IST)

ਮੋਹਾਲੀ (ਨਿਆਮੀਆਂ): ਮੋਹਾਲੀ ਪੁਲਸ ਵੱਲੋਂ ਕੈਨੇਡਾ ਬੈਠੇ ਗੈਂਗਸਟਰ ਪ੍ਰਿੰਸ ਚੌਹਾਨ ਤੇ ਕਾਲਾ ਰਾਣਾ ਦੇ ਇਸ਼ਾਰੇ 'ਤੇ ਮੋਹਾਲੀ, ਪੰਚਕੂਲਾ ਅਤੇ ਚੰਡੀਗੜ੍ਹ ਦੇ ਇਲਾਕੇ ਵਿਚ ਵਾਰਦਾਤਾਂ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼ ਕੀਤਾ ਗਿਆ ਹੈ। ਪੁਲਸ ਵੱਲੋਂ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਹਥਿਆਰ ਅਤੇ ਗੱਡੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਐੱਸ. ਏ. ਐੱਸ. ਨਗਰ ਦੇ ਐੱਸ. ਐੱਸ. ਪੀ. ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ 8 ਜੂਨ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਰੋਹਿਤ ਗੁਪਤਾ ਉਰਫ਼ ਸੋਨੂੰ ਪੁੱਤਰ ਸਵ. ਬ੍ਰਿਜ ਮੋਹਨ ਗੁਪਤਾ ਵਾਸੀ ਧਨਾਸ, ਚੰਡੀਗੜ੍ਹ ਨੂੰ ਉਸ ਦੇ ਜੀ.ਐੱਮ.ਡੀ. ਸਟੋਰ, ਪਿੰਡ ਝਾਮਪੁਰ ਵਿਖੇ ਫਾਈਰਿੰਗ ਕਰਕੇ ਜ਼ਖ਼ਮੀ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਨੰਬਰ: 84 ਮਿਤੀ 09-06-2023 ਅ/ਧ 307, 386,452,34 ਭ:ਦ: ਅਤੇ 25 ਅਸਲਾ ਐਕਟ, ਥਾਣਾ ਬਲੌਂਗੀ ਵਿਖੇ ਦਰਜ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ ਗਈ ਸੀ। ਮੋਹਾਲੀ ਪੁਲਸ ਨੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਅਣਪਛਾਤੇ ਵਿਅਕਤੀਆਂ ਨੂੰ ਟਰੇਸ ਕਰਦੇ ਹੋਏ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਉਨ੍ਹਾਂ ਕੋਲੋਂ 2 ਪਿਸਟਲ .32 ਬੋਰ, 5 ਜਿੰਦਾ ਰੋਂਦ .32 ਬੋਰ, ਇਕ ਹੌਂਡਾ ਸਿਟੀ ਕਾਰ, ਇਕ ਮੋਟਰਸਾਈਕਲ ਬਰਾਮਦ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਓਡੀਸ਼ਾ ਰੇਲ ਹਾਦਸੇ 'ਤੇ ਰੇਲਵੇ ਦਾ ਐਕਸ਼ਨ, ਇਸ ਅਧਿਕਾਰੀ 'ਤੇ ਡਿੱਗੀ ਗਾਜ਼
ਇਕ-ਇਕ ਕਰ ਕੇ ਕੱਸਿਆ 7 ਮੁਲਜ਼ਮਾਂ 'ਤੇ ਕੱਸਿਆ ਸ਼ਿੰਕਜਾ
ਐੱਸ.ਐੱਸ.ਪੀ. ਨੇ ਦੱਸਿਆ ਕਿ ਮਾਮਲੇ ਵਿਚ ਇਕ-ਇਕ ਕਰ ਕੇ 7 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 25 ਜੂਨ ਨੂੰ ਮਨਵੀਰ ਸਿੰਘ ਉਰਫ਼ ਮਨਵੀਰ ਰਾਣਾ ਪੁੱਤਰ ਥਾਣਾ ਸਿੰਘ ਵਾਸੀ ਨੇੜੇ ਸਰਕਾਰੀ ਕਾਲਜ ਬਰਬਾਲਾ ਥਾਣਾ ਚੰਡੀ ਮੰਦਿਰ ਜਿਲ੍ਹਾ ਪੰਚਕੂਲਾ ਹਰਿਆਣਾ, ਦੀਪਕ ਕੁਮਾਰ ਉਰਫ ਦੀਪੂ ਪੁੱਤਰ ਨਰੇਸ਼ ਕੁਮਾਰ ਵਾਸੀ ਨੇੜੇ ਰਵੀਦਾਰ ਮੰਦਰ ਪਿੰਡ ਮੋਲੀ ਥਾਣਾ ਰਾਏਪੂਰ ਰਾਈ ਜ਼ਿਲ੍ਹਾ ਪੰਚਕੂਲਾ ਹਰਿਆਣਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ ਮਗਰੋਂ ਪ੍ਰਵੀਨ ਕੁਮਾਰ ਪੁੱਤਰ ਰਾਜੇਸ਼ ਕੁਮਾਰ ਵਾਸੀ ਪਿੰਡ ਤੇ ਥਾਣਾ ਘਰਾਊਡਾ ਜ਼ਿਲ੍ਹਾ ਕਰਨਾਲ ਹਰਿਆਣਾ ਨੂੰ 28 ਜੂਨ, ਮਨੀਸ਼ ਸੈਣੀ ਉਰਫ਼ ਮਨੀ ਪੁੱਤਰ ਕ੍ਰਿਸ਼ਪਾਲ ਵਾਸੀ ਨੇੜੇ ਤਲਾਬ ਸ਼ਿਵ ਮੰਦਰ, ਬੀ.ਡੀ.ਓ ਦਫ਼ਤਰ ਬਰਬਾਲਾ ਥਾਣਾ ਚੰਡੀ ਮੰਦਿਰ ਜ਼ਿਲ੍ਹਾ ਪੰਚਕੂਲਾ ਹਰਿਆਣਾ ਨੂੰ 30 ਜੂਨ, ਨਿਖਿਲ ਕੁਮਾਰ ਪੁੱਤਰ ਰਾਜੇਸ਼ ਕੁਮਾਰ ਵਾਸੀ ਮਕਾਨ ਨੰ. 1287 ਆਦਰਸ਼ ਨਗਰ ਨੇੜੇ ਸ਼ਿਵ ਮੰਦਰ ਨਵਾ ਗਰਾਓ ਜ਼ਿਲ੍ਹਾ ਐੱਸ.ਏ.ਐੱਸ ਨਗਰ, ਰੋਹਿਤ ਕੁਮਾਰ ਉਰਫ਼ ਪੀਨੂ ਪੁੱਤਰ ਲੇਟ ਸੁਦਰਸ਼ਨ ਕੁਮਾਰ ਵਾਸੀ ਮਕਾਨ ਨੰ. 2271 ਡੱਡੂਮਾਜਰਾ ਕਲੌਨੀ ਸੈਕਟਰ-38 ਵੈਸਟ ਚੰਡੀਗੜ੍ਹ ਤੇ ਦਿਕਸ਼ਾਂਤ ਉਰਫ ਦਿਕਸ਼ੂ ਪੁੱਤਰ ਰਾਮ ਸਿੰਘ ਵਾਸੀ ਪਿੰਡ ਪਿਆਰੇਵਾਲਾ ਥਾਣਾ ਰਾਏਪੁਰ ਰਾਣੀ ਜਿਲ੍ਹਾ ਪੰਚਕੂਲਾ ਹਰਿਆਣਾ ਨੂੰ 1 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਦੋਸ਼ੀਆ ਖਿਲਾਫ ਪਹਿਲਾਂ ਵੀ ਹਰਿਆਣਾ ਵਿੱਚ ਅਸਲਾ, ਡਕੈਤੀ ਅਤੇ ਲੜਾਈ ਝਗੜੇ ਦੇ ਕਾਫੀ ਮੁੱਕਦਮੇ ਹਨ। ਇਸ ਮਾਮਲੇ ਵਿਚ ਪ੍ਰਿੰਸ ਚੋਹਾਨ ਉਰਫ ਪ੍ਰਿੰਸ ਪੁੱਤਰ ਰਣਵੀਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਪਿੰਡ ਸੋਤਲ ਬਾਬਾ ਥਾਣਾ ਸਿੰਘ ਭਗੰਵਤਪੁਰਾ ਜ਼ਿਲ੍ਹਾ ਰੋਪੜ ਹਾਲ ਵਾਸੀ ਕੈਨੇਡਾ, ਦਿਲਬਰ ਪੁੱਤਰ ਰਾਮੇਸ਼ ਹੈਰੋ ਵਾਸੀ ਭੈਰੇ ਵਾਲੀ ਥਾਂਣਾ ਨਰਾਇਣਗੜ੍ਹ ਜ਼ਿਲ੍ਹਾ ਅੰਬਾਲਾ ਅਤੇ ਸੰਦੀਪ ਉਰਫ ਕਾਲਾ ਰਾਣਾ ਪੁੱਤਰ ਧਰਮ ਸਿੰਘ ਵਾਸੀ ਕਨੌਲੀ ਥਾਣਾ ਚੰਡੀ ਮੰਦਿਰ ਜ਼ਿਲ੍ਹਾ ਪੰਚਕੂਲਾ ਹਰਿਆਣਾ ਹਾਲ ਵਾਸੀ ਕੈਨੇਡਾ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਜ਼ਮੀਨ ਦੇ ਲਾਲਚ 'ਚ ਕਲਯੁਗੀ ਪੁੱਤ ਨੂੰ ਭੁੱਲੇ ਰਿਸ਼ਤੇ, ਮਾਂ ਨਾਲ ਕਰਦਾ ਰਿਹਾ ਜਾਨਵਰਾਂ ਜਿਹਾ ਸਲੂਕ
ਗੈਂਗਸਟਰ ਪ੍ਰਿੰਸ ਚੌਹਾਨ ਤੇ ਕਾਲਾ ਰਾਣਾ ਦੇ ਇਸ਼ਾਰੇ 'ਤੇ ਕੀਤੀ ਸੀ ਫ਼ਾਇਰਿੰਗ
ਐੱਸ. ਐੱਸ. ਪੀ. ਡਾ. ਗਰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਕੱਦਮੇ ਦੀ ਅਹਿਮੀਅਤ ਅਤੇ ਗੰਭੀਰਤਾ ਨੂੰ ਵੇਖਦੇ ਹੋਏ, ਦੋ ਵੱਖ-ਵੱਖ ਟੀਮਾਂ, ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਜਾਂਚ), ਐੱਸ. ਏ. ਐੱਸ ਨਗਰ ਦੀ ਨਿਗਰਾਨੀ ਹੇਠ, ਗੁਰਸ਼ੇਰ ਸਿੰਘ, ਉਪ ਕਪਤਾਨ ਪੁਲਸ (ਜਾਂਚ), ਐੱਸ. ਏ. ਐੱਸ ਨਗਰ, ਇੰਸਪੈਕਟਰ ਸ਼ਿਵ ਕੁਮਾਰ ਇੰਚਾਰਜ ਸੀ. ਆਈ. ਏ ਸਟਾਫ਼ ਮੋਹਾਲੀ ਅਤੇ ਮਨਪ੍ਰੀਤ ਸਿੰਘ, ਕਪਤਾਨ ਪੁਲਿਸ (ਦਿਹਾਤੀ) ਦੀ ਅਗਵਾਈ ਹੇਠ ਰੁਪਿੰਦਰਦੀਪ ਕੌਰ ਸੋਹੀ, ਉੱਪ ਕਪਤਾਨ ਪੁਲਿਸ (ਖਰੜ-1) ਅਤੇ ਮੁੱਖ ਅਫਸਰ, ਥਾਣਾ ਬਲੌਂਗੀ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਸੀ। ਇਨ੍ਹਾਂ ਟੀਮਾਂ ਵੱਲੋਂ ਤਕਨੀਕੀ ਅਤੇ ਵਿਗਆਨਿਕ ਢੰਗਾਂ ਨਾਲ ਅਣਪਛਾਤੇ ਮੁਲਜ਼ਮਾਂ ਨੂੰ ਟਰੇਸ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਕੈਨੇਡਾ ਬੈਠੇ ਪ੍ਰਿੰਸ ਚੌਹਾਨ ਉਰਫ਼ ਪ੍ਰਿੰਸ ਅਤੇ ਸੰਦੀਪ ਉਰਫ਼ ਕਾਲਾ ਰਾਣਾ ਦੇ ਇਸ਼ਾਰੇ 'ਤੇ ਰੋਹਿਤ ਗੁਪਤਾ ਪੁੱਤਰ ਸਵ. ਬ੍ਰਿਜਮੋਹਣ ਗੁਪਤਾ ਵਾਸੀ ਮਕਾਨ ਨੰ: 408, ਮਿਲਕ ਕਲੋਨੀ, ਧਨਾਸ, ਚੰਡੀਗੜ੍ਹ ਪਾਸੋਂ ਫਿਰੌਤੀ ਦੀ ਰਕਮ ਨਾ ਮਿਲਣ 'ਤੇ ਫਾਈਰਿੰਗ ਕਰਵਾ ਕੇ ਜ਼ਖ਼ਮੀ ਕਰ ਦਿੱਤਾ ਸੀ।
ਇਹ ਖ਼ਬਰ ਵੀ ਪੜ੍ਹੋ - ਫਰਾਂਸ ਦੇ ਮੌਜੂਦਾ ਹਾਲਾਤ ਵੇਖਦਿਆਂ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਜਰਮਨੀ ਦੌਰਾ ਕੀਤਾ ਮੁਲਤਵੀ
ਮੁਕੱਦਮੇ ਦੀ ਤਫਤੀਸ਼ ਦੌਰਾਨ ਇਹ ਗੱਲ ਵੀ ਸਹਾਮਣੇ ਆਈ ਹੈ ਕਿ ਦੋਸ਼ੀਆਂ ਨੇ 15 ਜੂਨ ਦੀ ਸ਼ਾਮ ਨੂੰ ਅਸਕੇਪ ਕਲੱਬ, ਪੰਚਕੂਲਾ (ਹਰਿਆਣਾ) ਦੇ ਮਾਲਕ ਵੱਲੋਂ ਫਿਰੌਤੀ ਨਾ ਦੇਣ ਤੇ ਉਸ ਦੇ ਕਲੱਬ ਦੇ ਬਾਹਰ ਫਾਇਰਿੰਗ ਕੀਤੀ ਸੀ ਅਤੇ ਇਸ ਸਬੰਧੀ ਪੰਚਕੂਲਾ ਪੁਲਸ ਵੱਲੋਂ ਮੁੱਕਦਮਾ ਨੰ: 191 ਮਿਤੀ 16-06-23 ਅ/ਧ 286, 506, 336 ਭ:ਦ 25 ਅਸਲਾ ਐਕਟ, ਥਾਣਾ ਸੈਕਟਰ-5, ਪੰਚਕੂਲਾ ਦਰਜ ਕੀਤਾ ਗਿਆ ਹੈ।