ਮਾਤਾ-ਪਿਤਾ ਨੂੰ ਕੈਨੇਡਾ ਬੁਲਾਉਣ ਦੇ ਚਾਹਵਾਨਾਂ ਲਈ ਖੁਸ਼ਖ਼ਬਰੀ (ਵੀਡੀਓ)

Monday, Aug 06, 2018 - 04:39 PM (IST)

ਜਲੰਧਰ : ਜੇਕਰ ਤੁਹਾਡੇ ਬੱਚੇ ਜਾਂ ਪੋਤਾ-ਪੋਤੀ 'ਚੋਂ ਕੋਈ ਕੈਨੇਡਾ 'ਚ ਸੈਟਲ ਹੈ ਅਤੇ ਜੇਕਰ ਤੁਸੀਂ ਵੀ ਉਨ੍ਹਾਂ ਕੋਲ ਜਾ ਕੇ ਰਹਿਣਾ ਚਾਹੁੰਦੇ ਹੋ ਅਤੇ ਕੈਨੇਡਾ ਦੀ ਨਾਗਰਿਕਤਾ ਲੈਣਾ ਚਾਹੁੰਦੇ ਹੋ ਤਾਂ ਹੁਣ ਤੁਹਾਡੇ ਲਈ ਖੁਸ਼ੀ ਵਾਲੀ ਖਬਰ ਹੈ। ਕੈਨੇਡਾ ਦੀ ਸਰਕਾਰ ਨੇ ਪੇਰੇਂਟਸ ਅਤੇ ਗ੍ਰੈਂਡਪੇਰੇਂਟਸ ਸਪਾਂਸਰਸ਼ਿਪ ਪ੍ਰੋਗਰਾਮ ਅਧੀਨ ਲਈਆਂ ਜਾਣ ਵਾਲੀਆਂ ਅਰਜ਼ੀਆਂ ਦੀ ਗਿਣਤੀ 10 ਹਜ਼ਾਰ ਤੋਂ ਵਧਾ ਕੇ 17 ਹਜ਼ਾਰ ਕਰ ਦਿੱਤੀ ਹੈ। ਯਾਨੀ ਹੁਣ ਜ਼ਿਆਦਾ ਲੋਕ ਇਸ ਪ੍ਰੋਗਰਾਮ ਅਧੀਨ ਕੈਨੇਡਾ ਦੀ ਨਾਗਰਿਕਤਾ ਲਈ ਅਪਲਾਈ ਕਰ ਸਕਣਗੇ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਇਸ ਸੰਬੰਧੀ ਨੋਟੀਫਿਕੇਸ਼ਨ ਬਾਰੇ ਜਾਣਕਾਰੀ ਦਿੱਤੀ। 
ਇਸ ਪ੍ਰੋਗਰਾਮ ਅਧੀਨ ਉਨ੍ਹਾਂ ਲੋਕਾਂ ਨੂੰ ਪਹਿਲਾਂ ਲਾਭ ਦਿੱਤਾ ਜਾਵੇਗਾ, ਜਿਨ੍ਹਾਂ ਨੇ 2 ਜਨਵਰੀ ਤੋਂ 1 ਫਰਵਰੀ, 2018 ਦੇ ਦਰਮਿਆਨ ਸਪਾਂਸਰਸ਼ਿਪ ਲਈ ਇੱਛਾ ਜ਼ਾਹਰ ਕੀਤੀ ਸੀ। ਇਨ੍ਹਾਂ 'ਚੋਂ ਜਿਹੜੇ ਸਪਾਂਸਰਾਂ ਨੂੰ ਸੱਦਾ ਭੇਜਿਆ ਜਾਵੇਗਾ ਉਨ੍ਹਾਂ ਨੂੰ 60 ਦਿਨਾਂ ਦੇ ਅੰਦਰ ਅਪਲਾਈ ਕਨਾ ਪਵੇਗਾ ਤੇ ਪੂਰੀ ਐਪਲੀਕੇਸ਼ਨ ਸਬਮਿਟ ਕਰਵਾਉਣੀ ਪਵੇਗੀ। 
ਕੌਣ ਕਰ ਸਕਦਾ ਹੈ ਸਪਾਂਸਰ 
ਜਿਸ ਦੀ ਉਮਰ ਘੱਟੋ-ਘੱਟੋ 18 ਸਾਲ ਹੋਵੇ
ਜੋ ਕੈਨੇਡੀਅਨ ਸਿਟੀਜਨ ਹੋਵੇ ਜਾਂ ਫਿਰ ਕੈਨੇਡਾ ਦਾ ਪੱਕਾ ਨਾਗਰਿਕ ਹੋਵੇ
ਇਸ ਤੋਂ ਇਲਾਵਾ ਸਪਾਂਸਰ ਕਰਨ ਵਾਲੇ ਨੂੰ ਸਾਬਤ ਕਰਨਾ ਪਵੇਗਾ ਕਿ...
- ਉਹ ਸਪਾਂਸਰ ਕੀਤੇ ਜਾਣ ਵਾਲੇ ਵਿਅਕਤੀ ਨੂੰ ਆਰਥਿਕ ਤੌਰ 'ਤੇ ਸਪੋਰਟ ਕਰੇਗਾ 
— ਸਪਾਂਸਰ ਦਾ ਜ਼ਰੂਰੀ ਘੱਟੋ-ਘੱਟ ਤਨਖਾਹ ਲੈਵਲ ਹੋਣਾ ਚਾਹੀਦਾ ਹੈ। 
— ਸਪਾਂਸਰ ਅਤੇ ਸਪਾਂਸਰ ਕੀਤੇ ਜਾਣ ਵਾਲੇ ਵਿਅਕਤੀ ਨੂੰ ਇਕ ਸਮਝੌਤਾ ਸਾਈਨ ਕਰਨਾ ਪਵੇਗਾ ਕਿ ਸਪਾਂਸਰ ਘੱਟੋ-ਘੱਟ 20 ਸਾਲਾਂ ਤੱਕ ਸਪਾਂਸਰ ਕੀਤੇ ਜਾਣ ਵਾਲੇ ਵਿਅਕਤੀ ਨੂੰ ਆਰਥਿਕ ਤੌਰ 'ਤੇ ਸਪੋਰਟ ਕਰੇਗਾ। ਜੇਕਰ ਸਪਾਂਸਰ ਅਤੇ ਸਪਾਂਸਰ ਕੀਤਾ ਜਾਣ ਵਾਲਾ ਵਿਅਕਤੀ ਇਹ ਸਾਰੀਆਂ ਲੋੜਾਂ ਪੂਰੀਆਂ ਕਰਦਾ ਹੈ ਤਾਂ ਕੈਨੇਡਾ ਦੂਰ ਨਹੀਂ ਹੈ। 
ਜੇਕਰ ਚਾਹਵਾਨ ਵੀਜ਼ੇ ਸੰਬੰਧੀ ਕੋਈ ਵੀ ਜਾਣਕਾਰੀ ਲੈਣਾ ਚਾਹੁੰਦਾ ਹੈ ਤਾਂ ਉਹ 9888860134 'ਤੇ ਸੰਪਰਕ ਕਰ ਸਕਦਾ ਹੈ।


Related News