ਕੈਨੇਡਾ ਦੀ ਧਰਤੀ ’ਤੇ ਵਾਪਰੇ ਦਿਲ ਕੰਬਾਅ ਦੇਣ ਵਾਲੇ ਹਾਦਸੇ ’ਚ ਕੋਟਕਪੂਰਾ ਦੇ ਗੁਰਕੀਰਤ ਸਿੰਘ ਦੀ ਮੌਤ

Tuesday, Sep 27, 2022 - 06:36 PM (IST)

ਕੈਨੇਡਾ ਦੀ ਧਰਤੀ ’ਤੇ ਵਾਪਰੇ ਦਿਲ ਕੰਬਾਅ ਦੇਣ ਵਾਲੇ ਹਾਦਸੇ ’ਚ ਕੋਟਕਪੂਰਾ ਦੇ ਗੁਰਕੀਰਤ ਸਿੰਘ ਦੀ ਮੌਤ

ਕੋਟਕਪੂਰਾ (ਨਰਿੰਦਰ ਬੈੜ੍ਹ) : ਨੇੜਲੇ ਪਿੰਡ ਕੋਠੇ ਗੱਜਣ ਸਿੰਘ ਵਾਲੇ ਦੇ ਜੰਮਪਲ ਅਤੇ ਕੈਨੇਡਾ ਵਿਖੇ ਆਪਣੇ ਪਰਿਵਾਰ ਸਮੇਤ ਖੁਸ਼ਹਾਲ ਜੀਵਨ ਬਤੀਤ ਕਰ ਰਹੇ 44 ਸਾਲਾ ਵਿਅਕਤੀ ਗੁਰਕੀਰਤ ਪਾਲ ਸਿੰਘ ਪੁੱਤਰ ਗੁਰਦੇਵ ਸਿੰਘ ਖੋਸਾ ਦੀ ਵਿਦੇਸ਼ ਦੀ ਧਰਤੀ ’ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਦੁਖਦਾਇਕ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਅਤੇ ਮਾਤਮ ਦਾ ਮਾਹੌਲ ਪੈਦਾ ਹੋ ਗਿਆ। ਮ੍ਰਿਤਕ ਦੇ ਭਰਾਵਾਂ ਜਸਕੀਰਤ ਸਿੰਘ, ਇੰਦਰਪ੍ਰੀਤ ਸਿੰਘ ਅਤੇ ਦਲੇਰ ਸਿੰਘ ਨੇ ਦੱਸਿਆ ਕਿ ਐਡਮਿੰਟਨ (ਕੈਨੇਡਾ) ਵਿਖੇ ਦੋ ਕਾਰਾਂ ਦਰਮਿਆਨ ਆਹਮੋ-ਸਾਹਮਣੇ ਹੋਈ ਭਿਆਨਕ ਟੱਕਰ ਦੌਰਾਨ ਦੋਵੇਂ ਕਾਰਾਂ ਨੂੰ ਅੱਗ ਲੱਗ ਗਈ, ਜਿਸ ਕਾਰਨ ਦੋਵੇਂ ਕਾਰਾਂ ਸੜ ਕੇ ਸੁਆਹ ਹੋ ਗਈਆਂ।

ਇਹ ਵੀ ਪੜ੍ਹੋ : ਕੈਨੇਡਾ ਗਏ ਪਿੰਡ ਰੌਂਤਾ ਦੇ ਸੁਖਮੰਦਰ ਸਿੰਘ ਨਾਲ ਵਾਪਰਿਆ ਵੱਡਾ ਹਾਦਸਾ, ਹੋਈ ਦਰਦਨਾਕ ਮੌਤ

ਇਸ ਹਾਦਸੇ ਵਿਚ ਗੁਰਕੀਰਤ ਪਾਲ ਸਿੰਘ ਸਮੇਤ ਦੂਜੀ ਕਾਰ ਵਿਚ ਸਵਾਰ ਗੋਰੇ ਦੀਆਂ ਲਾਸ਼ਾਂ ਵੀ ਅਗਨ ਭੇਂਟ ਹੋ ਗਈਆਂ। ਇਸ ਦੌਰਾਨ ਕੋਠੇ ਗੱਜਣ ਸਿੰਘ ਵਾਲਾ ਵਿਖੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਲਈ ਪੁੱਜੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੂੰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਕੀਰਤ ਪਾਲ ਸਿੰਘ ਆਪਣੇ ਪਿੱਛੇ ਮਾਤਾ-ਪਿਤਾ ਅਤੇ ਪਤਨੀ ਤੋਂ ਇਲਾਵਾ ਬੇਟਾ-ਬੇਟੀ ਨੂੰ ਰੌਂਦਿਆਂ-ਕੁਰਲਾਉਂਦਿਆਂ ਛੱਡ ਗਿਆ ਹੈ।

ਇਹ ਵੀ ਪੜ੍ਹੋ : ਪੁਲਸ ਨੇ ਗ੍ਰਿਫ਼ਤਾਰ ਕੀਤਾ ਸਿੱਧੂ ਮੂਸੇਵਾਲਾ ਦਾ ਕੱਟੜ ਫੈਨ, ਬੰਬੀਹਾ ਗਰੁੱਪ ਲਈ ਕਰ ਰਿਹਾ ਸੀ ਇਹ ਕੰਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News