ਕੈਬਨਿਟ ਦੇ ਇਨ੍ਹਾਂ ਮੰਤਰੀਆਂ ਨੂੰ ਨਸੀਬ ਹੋਈ ਜਿੱਤ, ਹਾਰਨ ਵਾਲਿਆਂ ਦੀ ਗਿਣਤੀ ਵੱਧ
Thursday, Mar 10, 2022 - 05:28 PM (IST)
ਚੰਡੀਗੜ੍ਹ (ਬਿਊਰੋ)– ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਨਤੀਜੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਨਤੀਜਿਆਂ ’ਚ ਆਮ ਆਦਮੀ ਪਾਰਟੀ ਨੇ ਬਹੁਮਤ ਹਾਸਲ ਕੀਤੀ ਹੈ। ਵੱਡੀ ਜਿੱਤ ਨਾਲ ਆਮ ਆਦਮੀ ਪਾਰਟੀ ਨੇ ਜਿੱਤ ਦੇ ਝੰਡੇ ਗੱਡ ਦਿੱਤੇ ਹਨ। ਉਥੇ ਕੈਬਨਿਟ ਦੇ ਮੰਤਰੀਆਂ ਦੀਆਂ ਸੀਟਾਂ ਦੇ ਨਤੀਜੇ ਵੀ ਆ ਚੁੱਕੇ ਹਨ। ਇਨ੍ਹਾਂ ਨਤੀਜਿਆਂ ’ਚ 6 ਕੈਬਨਿਟ ਮੰਤਰੀਆਂ ਨੂੰ ਜਿੱਤ ਹਾਸਲ ਹੋ ਚੁੱਕੀ ਹੈ, ਜਦਕਿ ਰਾਜਾ ਸਾਂਸੀ ਦੀ ਸੀਟ ਤੋਂ ਜੇਤੂ ਦਾ ਐਲਾਨ ਹੋਣਾ ਬਾਕੀ ਹੈ।
ਹਾਲਾਂਕਿ ਰਾਜਾ ਸਾਂਸੀ ਤੋਂ ਕਾਂਗਰਸ ਪਾਰਟੀ ਦੇ ਸੁਖਬਿੰਦਰ ਸਿੰਘ ਸਰਕਾਰੀਆ ਅੱਗੇ ਚੱਲ ਰਹੇ ਹਨ। ਉਥੇ ਹਾਰਨ ਵਾਲਿਆਂ ਦੀ ਗੱਲ ਕਰੀਏ ਤਾਂ ਕੈਬਨਿਟ ਦੇ 8 ਮੰਤਰੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਆਓ ਜਾਣਦੇ ਹਾਂ ਕੈਬਨਿਟ ਮੰਤਰੀਆਂ ਦੀਆਂ ਸੀਟਾਂ ਦੇ ਚੋਣ ਨਤੀਜਿਆਂ ਬਾਰੇ–
ਜੇਤੂ ਉਮੀਦਵਾਰ
ਡੇਰਾ ਬਾਬਾ ਨਾਨਕ ਤੋਂ ਸੁਖਜਿੰਦਰ ਸਿੰਘ ਰੰਧਾਵਾ ਜਿੱਤ ਗਏ ਹਨ। ਉਨ੍ਹਾਂ ਨੂੰ 52361 ਵੋਟਾਂ ਪਈਆਂ। ਦੂਜੇ ਨੰਬਰ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਰਵੀਕਰਨ ਸਿੰਘ ਕਾਹਲੋਂ ਰਹੇ, ਜਿਨ੍ਹਾਂ ਨੂੰ 51920 ਵੋਟਾਂ ਪਈਆਂ।
ਫਤਿਹਗੜ੍ਹ ਚੂੜੀਆਂ ਤੋਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੇਤੂ ਰਹੇ। ਉਨ੍ਹਾਂ ਨੂੰ 46148 ਵੋਟਾਂ ਪਈਆਂ। ਦਜੇ ਨੰਬਰ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਲਖਬੀਰ ਸਿੰਘ ਲੋਧੀਨੰਗਲ ਰਹੇ, ਜਿਨ੍ਹਾਂ ਨੂੰ 40605 ਵੋਟਾਂ ਪਈਆਂ।
ਕਪੂਰਥਲਾ ਤੋਂ ਰਾਣਾ ਗੁਰਜੀਤ ਸਿੰਘ ਜਿੱਤ ਗਏ ਹਨ। ਉਨ੍ਹਾਂ ਨੂੰ 43752 ਵੋਟਾਂ ਪਈਆਂ। ਦੂਜੇ ਨੰਬਰ ’ਤੇ ਆਮ ਆਦਮੀ ਪਾਰਟੀ ਦੇ ਮੰਜੂ ਰਾਣਾ ਰਹੇ, ਜਿਨ੍ਹਾਂ ਨੂੰ 36498 ਵੋਟਾਂ ਪਈਆਂ।
ਦੀਨਾਨਗਰ ਤੋਂ ਅਰੁਣਾ ਚੌਧਰੀ ਜਿੱਤ ਗਏ ਹਨ। ਉਨ੍ਹਾਂ ਨੂੰ 50547 ਵੋਟਾਂ ਪਈਆਂ। ਦੂਜੇ ਨੰਬਰ ’ਤੇ ਆਮ ਆਦਮੀ ਪਾਰਟੀ ਦੇ ਸ਼ਮਸ਼ੇਰ ਸਿੰਘ ਰਹੇ, ਜਿਨ੍ਹਾਂ ਨੂੰ 49170 ਵੋਟਾਂ ਪਈਆਂ।
ਜਲੰਧਰ ਕੈਂਟ ਤੋਂ ਪ੍ਰਗਟ ਸਿੰਘ ਜਿੱਤ ਗਏ ਹਨ। ਉਨ੍ਹਾਂ ਨੂੰ 40507 ਵੋਟਾਂ ਪਈਆਂ। ਦੂਜੇ ਨੰਬਰ ’ਤੇ ਆਮ ਆਦਮੀ ਪਾਰਟੀ ਦੇ ਸੁਰਿੰਦਰ ਸਿੰਘ ਸੋਢੀ ਰਹੇ, ਜਿਨ੍ਹਾਂ ਨੂੰ 34662 ਵੋਟਾਂ ਪਈਆਂ।
ਗਿੱਦੜਬਾਹਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਜਿੱਤ ਗਏ ਹਨ। ਉਨ੍ਹਾਂ ਨੂੰ 50433 ਵੋਟਾਂ ਪਈਆਂ। ਦੂਜੇ ਨੰਬਰ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਹਰਦੀਪ ਸਿੰਘ ਡਿੰਪੀ ਢਿੱਲੋਂ ਰਹੇ, ਜਿਨ੍ਹਾਂ ਨੂੰ 49053 ਵੋਟਾਂ ਪਈਆਂ।
ਰਾਜਾ ਸਾਂਸੀ ਤੋਂ ਸੁਖਬਿੰਦਰ ਸਿੰਘ ਸਰਕਾਰੀਆ ਅੱਗੇ ਚੱਲ ਰਹੇ ਹਨ ਪਰ ਇਸ ਸੀਟ ਤੋਂ ਨਤੀਜਾ ਆਉਣਾ ਅਜੇ ਬਾਕੀ ਹੈ।
ਹਾਰੇ ਉਮੀਦਵਾਰ
ਅੰਮ੍ਰਿਤਸਰ ਸੈਂਟਰਲ ਤੋਂ ਓਮ ਪ੍ਰਕਾਸ਼ ਸੋਨੀ ਹਾਰ ਗਏ ਹਨ। ਉਹ ਦੂਜੇ ਨੰਬਰ ’ਤੇ ਰਹੇ ਤੇ ਉਨ੍ਹਾਂ ਨੂੰ 26783 ਵੋਟਾਂ ਪਈਆਂ। ਇਸ ਸੀਟ ਤੋਂ ਆਮ ਆਦਮੀ ਪਾਰਟੀ ਦੇ ਅਜੇ ਗੁਪਤਾ ਜੇਤੂ ਰਹੇ, ਜਿਨ੍ਹਾਂ ਨੂੰ 40748 ਵੋਟਾਂ ਪਈਆਂ।
ਪਟਿਆਲਾ ਰੂਰਲ ਤੋਂ ਬ੍ਰਹਮ ਮਹਿੰਦਰਾ ਹਾਰ ਗਏ ਹਨ। ਉਨ੍ਹਾਂ ਨੂੰ 23554 ਵੋਟਾਂ ਪਈਆਂ। ਆਮ ਆਦਮੀ ਪਾਰਟੀ ਦੇ ਡਾ. ਬਲਬੀਰ ਸਿੰਘ ਇਸ ਸੀਟ ਤੋਂ ਜੇਤੂ ਰਹੇ, ਜਿਨ੍ਹਾਂ ਨੂੰ 76333 ਵੋਟਾਂ ਪਈਆਂ।
ਬਠਿੰਡਾ ਅਰਬਨ ਤੋਂ ਮਨਪ੍ਰੀਤ ਸਿੰਘ ਬਾਦਲ ਹਾਰ ਗਏ ਹਨ। ਉਨ੍ਹਾਂ ਨੂੰ 29190 ਵੋਟਾਂ ਪਈਆਂ। ਇਸ ਸੀਟ ਤੋਂ ਆਮ ਆਦਮੀ ਪਾਰਟੀ ਦੇ ਜਗਰੂਪ ਸਿੰਘ ਗਿੱਲ ਜੇਤੂ ਰਹੇ, ਜਿਨ੍ਹਾਂ ਨੂੰ 91509 ਵੋਟਾਂ ਪਈਆਂ।
ਮਾਲੇਰਕੋਟਲਾ ਤੋਂ ਰਜ਼ੀਆ ਸੁਲਤਾਨਾ ਹਾਰ ਗਏ ਹਨ। ਉਨ੍ਹਾਂ ਨੂੰ 44197 ਵੋਟਾਂ ਪਈਆਂ। ਇਸ ਸੀਟ ਤੋਂ ਆਮ ਆਦਮੀ ਪਾਰਟੀ ਦੇ ਮੁਹੰਮਦ ਜਮੀਲ ਉਰ ਰਹਿਮਾਨ ਜੇਤੂ ਰਹੇ, ਜਿਨ੍ਹਾਂ ਨੂੰ 65698 ਵੋਟਾਂ ਪਈਆਂ।
ਲੁਧਿਆਣਾ ਵੈਸਟ ਤੋਂ ਭਾਰਤ ਭੂਸ਼ਣ ਆਸ਼ੂ ਹਾਰ ਗਏ ਹਨ। ਉਨ੍ਹਾਂ ਨੂੰ 32635 ਵੋਟਾਂ ਪਈਆਂ। ਇਸ ਸੀਟ ਤੋਂ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਬੱਸੀ ਗੋਗੀ ਜੇਤੂ ਰਹੇ, ਜਿਨ੍ਹਾਂ ਨੂੰ 40075 ਵੋਟਾਂ ਪਈਆਂ।
ਸੰਗਰੂਰ ਤੋਂ ਵਿਜੇ ਇੰਦਰ ਸਿੰਗਲਾ ਹਾਰ ਗਏ ਹਨ। ਉਨ੍ਹਾਂ ਨੂੰ 38179 ਵੋਟਾਂ ਪਈਆਂ। ਇਸ ਸੀਟ ਤੋਂ ਆਮ ਆਦਮੀ ਪਾਰਟੀ ਦੇ ਨਰਿੰਦਰ ਕੌਰ ਭਾਰਜ ਜੇਤੂ ਰਹੇ, ਜਿਨ੍ਹਾਂ ਨੂੰ 74047 ਵੋਟਾਂ ਪਈਆਂ।
ਅਮਲੋਹ ਤੋਂ ਕਾਕਾ ਰਣਦੀਪ ਸਿੰਘ ਨਾਭਾ ਹਾਰ ਗਏ ਹਨ। ਉਨ੍ਹਾਂ ਨੂੰ 16045 ਵੋਟਾਂ ਪਈਆਂ। ਇਸ ਸੀਟ ਤੋਂ ਆਮ ਆਦਮੀ ਪਾਰਟੀ ਦੇ ਗੁਰਿੰਦਰ ਸਿੰਘ ਗੈਰੀ ਜੇਤੂ ਰਹੇ, ਜਿਨ੍ਹਾਂ ਨੂੰ 52648 ਵੋਟਾਂ ਪਈਆਂ।
ਖੰਨਾ ਤੋਂ ਗੁਰਕੀਰਤ ਸਿੰਘ ਹਾਰ ਗਏ ਹਨ। ਉਨ੍ਹਾਂ ਨੂੰ 20181 ਵੋਟਾਂ ਪਈਆਂ। ਇਸ ਸੀਟ ਤੋਂ ਆਮ ਆਦਮੀ ਪਾਰਟੀ ਦੇ ਤਰੁਣਪ੍ਰੀਤ ਸਿੰਘ ਸੋਂਦ ਜੇਤੂ ਰਹੇ, ਜਿਨ੍ਹਾਂ ਨੂੰ 61951 ਵੋਟਾਂ ਪਈਆਂ।