ਕੋਰੋਨਾ ਦੇ 2 ਟੀਕੇ ਲਵਾਉਣ ਮਗਰੋਂ ਵੀ ਕੈਬਨਿਟ ਮੰਤਰੀ ਦੇ ਚਾਚੇ ਦੀ ਰਿਪੋਰਟ ਆਈ ਪਾਜ਼ੇਟਿਵ

Friday, May 07, 2021 - 04:44 PM (IST)

ਕੋਰੋਨਾ ਦੇ 2 ਟੀਕੇ ਲਵਾਉਣ ਮਗਰੋਂ ਵੀ ਕੈਬਨਿਟ ਮੰਤਰੀ ਦੇ ਚਾਚੇ ਦੀ ਰਿਪੋਰਟ ਆਈ ਪਾਜ਼ੇਟਿਵ

ਨਾਭਾ (ਜੈਨ) : ਮਿਸ਼ਨ ਫਤਿਹ ਅਧੀਨ ਇੱਥੇ ਸਰਕਾਰੀ ਹਸਪਤਾਲ ’ਚ ਕੋਵਿਡ ਵੈਕਸੀਨ ਦੇ ਟੀਕੇ ਲਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਦੂਜੇ ਪਾਸੇ ਇਸ ਰਿਜ਼ਰਵ ਹਲਕੇ ’ਚ ਕੋਰੋਨਾ ਪਾਜ਼ੇਟਿਵ ਕੇਸਾਂ ’ਚ ਵਾਧਾ ਹੋ ਰਿਹਾ ਹੈ। ਲੋਕ ਨਿਰਮਾਣ ਵਿਭਾਗ ਤੇ ਸਿੱਖਿਆ ਮੰਤਰੀ ਪੰਜਾਬ ਵਿਜੈਇੰਦਰ ਸਿੰਗਲਾ ਦੇ ਚਾਚਾ ਸੁਰਿੰਦਰ ਸਿੰਗਲਾ (ਸਾਬਕਾ ਪ੍ਰਧਾਨ ਲਾਇਨਜ਼ ਕਲੱਬ) ਨੇ ਵੀ ਵੈਕਸੀਨ ਦੀ ਦੋਵੇਂ ਡੋਜ਼ ਲਗਵਾਈਆਂ ਸੀ।

ਇਸ ਦੇ ਬਾਵਜੂਦ ਵੀ ਉਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆ ਗਈ ਹੈ। ਇਸ ਕਾਰਨ ਉਹ 14 ਦਿਨਾਂ ਲਈ ਘਰ ’ਚ ਇਕਾਂਤਵਾਸ ਹੋ ਗਏ ਹਨ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵੀਨੂ ਗੋਇਲ ਅਨੁਸਾਰ 2 ਡੋਜ਼ ਲੈਣ ਤੋਂ ਬਾਅਦ ਜੇਕਰ ਕਿਸੇ ਨੂੰ ਕੋਰੋਨਾ ਹੋ ਵੀ ਜਾਵੇ ਤਾਂ ਇਹ ਹਾਨੀਕਾਰਕ ਨਹੀਂ ਹੈ।
 


author

Babita

Content Editor

Related News