ਰਾਸ਼ਨ ਸਮੱਗਰੀ ਨਾ ਮਿਲਣ ''ਤੇ ਕੈਬਨਿਟ ਮੰਤਰੀ ਅਤੇ ਸਾਬਕਾ ਕੌਂਸਲਰ ਖਿਲਾਫ ਲੋਕਾਂ ਨੇ ਕੀਤੀ ਨਾਅਰੇਬਾਜ਼ੀ

04/10/2020 5:32:01 PM

ਨਾਭਾ (ਸ਼ੁਸ਼ੀਲ ਜੈਨ)-ਦੇਸ਼ ਭਰ 'ਚ ਫੈਲ ਰਹੇ ਖਤਰਨਾਕ ਕੋਰੋਨਾਵਾਇਰਸ ਦੇ ਮੱਦੇਨਜ਼ਰ ਸਰਕਾਰ ਨੇ ਉੱਚਿਤ ਕਦਮ ਚੁੱਕਦਿਆਂ ਹੋਇਆ ਲਾਕਡਾਊਨ ਦਾ ਐਲਾਨ ਕਰ ਦਿੱਤਾ ਸੀ। ਇਸ ਦੌਰਾਨ ਵੱਖ-ਵੱਖ ਸੂਬਾ ਸਰਕਾਰਾਂ ਸਮੇਤ ਪੰਜਾਬ ਸਰਕਾਰ ਨੇ ਲੋਕਾਂ ਨੂੰ ਘਰ ਤੱਕ ਸਾਰੀਆਂ ਸਹੂਲਤਾਵਾਂ ਮੁਹੱਈਆਂ ਕਰਵਾ ਰਹੀ ਹੈ। ਲੋਕਾਂ ਨੂੰ ਘਰ 'ਚ ਰਹਿਣ ਦੀ ਬੇਨਤੀ ਕਰਦੇ ਹੋਇਆ ਸਰਕਾਰ ਵੱਲੋ ਰਾਸ਼ਨ ਆਦਿ ਚੀਜ਼ਾਂ ਘਰ ਤੱਕ ਪਹੁੰਚਾਈਆਂ ਜਾ ਰਹੀਆਂ ਹਨ ਪਰ ਇਸ ਦੌਰਾਨ ਨਾਭਾ 'ਚ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਲੋਕਾਂ ਨੂੰ ਹੁਣ ਰਾਸ਼ਨ ਸਮੱਗਰੀ ਨਾ ਮਿਲਣ ਕਾਰਨ ਗੁੱਸੇ 'ਚ ਆ ਕੇ ਰੋਸ ਪ੍ਰਦਰਸ਼ਨ ਕੀਤਾ। ਦੱਸਣਯੋਗ ਹੈ ਕਿ ਇੱਥੇ ਦੇ ਵਾਰਡ ਨੰਬਰ 10 ਦੇ ਗੁਰੂ ਨਾਨਕਪੁਰਾ ਮੁਹੱਲਾ ਦੇ ਲਗਾਤਾਰ 100 ਪਰਿਵਾਰਾਂ ਨੇ ਸਰਬਜੀਤ ਸਿੰਘ ਸੰਨੀ ਦੀ ਅਗਵਾਈ ਹੇਠ ਰਾਸ਼ਨ ਸਮੱਗਰੀ ਨਾ ਮਿਲਣ 'ਤੇ ਰੋਸ ਪ੍ਰਦਰਸ਼ਨ ਕੀਤਾ। ਲੋਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਵਾਰਡ ਦੀ ਸਾਬਕਾ ਕੌਂਸਲਰ ਰਾਣੀ ਖਿਲਾਫ ਮੁਰਦਾਬਾਦ ਦੇ ਬੈਨਰ ਹੱਥਾਂ 'ਚ ਫੜ ਕੇ ਜਬਰਦਸਤ ਨਾਅਰੇਬਾਜ਼ੀ ਕੀਤੀ। ਔਰਤਾਂ ਅਤੇ ਲੋਕਾਂ ਨੇ ਸੋਸ਼ਲ ਡਿਸਟੈਸਟਿੰਗ ਬਣਾ ਕੇ ਰੋਸ ਪ੍ਰਦਰਸ਼ਨ ਕੀਤਾ। 

ਲੋਕਾਂ ਨੇ ਦੋਸ਼ ਲਗਾਇਆ ਕਿ ਸਾਨੂੰ ਪਿਛਲੇ 16 ਦਿਨਾਂ ਦੌਰਾਨ ਨਾ ਹੀ ਕੋਈ ਸਰਕਾਰੀ ਮਦਦ ਅਤੇ ਨਾ ਹੀ ਕੋਈ ਰਾਸ਼ਨ ਸਮੱਗਰੀ ਮਿਲੀ ਹੈ। ਸਾਡੇ ਵਾਰਡ ਦੀ ਸਾਬਕਾ ਮਹਿਲਾ ਕੌਂਸਲਰ ਕ੍ਰਿਸ਼ਨਾ ਰਾਣੀ ਕਦੇ ਵੀ ਵਾਰਡ 'ਚ ਨਹੀਂ ਆਈ। ਉਸ ਦਾ ਪਤੀ ਰਾਣਾ 2-3 ਵਾਰੀ ਆ ਕੇ ਕਹਿ ਗਿਆ ਹੈ ਕਿ ਗਰੀਬਾਂ ਦੀ ਲਿਸਟ ਬਣਾਓ ਮੈਂ ਮਨਜ਼ੂਰੀ ਲੈ ਕੇ ਦਿਵਾਂਗਾ। ਲੋਕਾਂ ਅਨੁਸਾਰ ਅਸੀਂ 3 ਵਾਰੀ ਲਿਸਟ ਬਣਾ ਕੇ ਦਿੱਤੀ ਪਰ ਕੁਝ ਨਹੀਂ ਆਇਆ। ਸਾਡੇ ਕਈ ਪਰਿਵਾਰ ਦਿਹਾੜੀ-ਮਜ਼ਦੂਰੀ ਕਰਦੇ ਹਨ ਪਰ ਸਾਡੇ ਘਰਾਂ 'ਚ ਰਾਸ਼ਨ ਨਹੀਂ ਹੈ ਜਿਸ ਕਰਕੇ ਅਸੀਂ ਭੁੱਖੇ ਮਰਦੇ ਹਾਂ ਅਤੇ ਘਰਾਂ ਤੋਂ ਬਾਹਰ ਨਿਕਲਦੇ ਹਾਂ। ਕਿਸੇ ਵੀ ਸੰਸਥਾ ਨੇ ਸਾਡੀ ਬਾਂਹ ਨਹੀਂ ਫੜੀ। ਬੱਚੇ ਤੜਪ ਰਹੇ ਹਨ। 

ਮੌਕੇ 'ਤੇ ਪਹੁੰਚੇ ਐੱਸ.ਐੱਚ.ਓ ਚੀਮਾ ਨੇ ਲੋਕਾਂ ਨੂੰ ਸ਼ਾਂਤ ਕੀਤਾ। ਦੂਜੇ ਪਾਸੇ ਸਾਬਕਾ ਮਹਿਲਾ ਕੌਂਸਲਰ ਦੇ ਪਤੀ ਅਨਿਲ ਰਾਣਾ ਨੇ ਦੱਸਿਆ ਕਿ ਲੋੜਵੰਦਾਂ ਦੀ ਲਿਸਟ ਤਿਆਰ ਕੀਤੀ ਜਾ ਰਹੀ ਹੈ। ਸਰਕਾਰੀ ਤੌਰ 'ਤੇ ਵਾਲੰਟੀਅਰ ਰਾਸ਼ਨ ਸਮੱਗਰੀ ਦੇ ਪੈਕੇਟ ਜਲਦੀ ਹੀ ਵੰਡਣਗੇ। ਨੀਲੇ ਕਾਰਡਧਾਰਕਾਂ ਨੂੰ ਰਾਸ਼ਨ ਨਹੀਂ ਦਿੱਤਾ ਜਾਵੇਗਾ। 


Iqbalkaur

Content Editor

Related News