ਪੇਂਡੂ ਵਿਕਾਸ ਮੰਤਰੀ ਧਾਲੀਵਾਲ ਨੇ ਪੰਚਾਇਤੀ ਵਿਭਾਗ ਦੀਆਂ ਸਕੀਮਾਂ ਲਈ ਜਾਰੀ ਕੀਤੇ ਨਵੇਂ ਹੁਕਮ

03/23/2022 11:34:13 PM

ਚੰਡੀਗੜ੍ਹ: ਸੂਬੇ ਦੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੰਚਾਇਤੀ ਵਿਭਾਗ ਦੀਆਂ ਸਕੀਮਾਂ ਲਈ ਨਵੇਂ ਹੁਕਮ ਜਾਰੀ ਕੀਤੇ ਹਨ। 'ਆਪ' ਮੰਤਰੀ ਧਾਲੀਵਾਲ ਨੇ ਚੰਨੀ ਸਰਕਾਰ ਦੌਰਾਨ ਜਾਰੀ ਕੀਤੇ ਫੰਡਾਂ 'ਤੇ ਰੋਕ ਲਗਾ ਦਿੱਤੀ ਹੈ। 'ਆਪ' ਸਰਕਾਰ ਨੇ ਪੰਚਾਇਤੀ ਸਕੀਮਾਂ ਦੇ 11 ਤਰੀਕਿਆਂ ਸਬੰਧੀ ਉਪਰੋਕਤ ਫੈਸਲਾ ਲਿਆ ਹੈ।

ਇਹ ਵੀ ਪੜ੍ਹੋ : ਤਾਈਵਾਨ ਚਾਰ ਮਹੀਨਿਆਂ ਦੀ ਆਪਣੀ ਲਾਜ਼ਮੀ ਫੌਜੀ ਸੇਵਾ ਦੀ ਮਿਆਦ ਵਧਾਉਣ 'ਤੇ ਕਰ ਰਿਹਾ ਵਿਚਾਰ

PunjabKesari

ਇਹ ਵੀ ਪੜ੍ਹੋ : ਇਜ਼ਰਾਈਲ ਦੇ ਪ੍ਰਧਾਨ ਮੰਤਰੀ 3-5 ਅਪ੍ਰੈਲ ਤੱਕ ਭਾਰਤ ਯਾਤਰਾ ’ਤੇ ਰਹਿਣਗੇ

ਦੱਸ ਦੇਈਏ ਕਿ ਇਹ ਹੁਕਮ ਚੰਨੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਸਨ, ਜਿਸ 'ਤੇ ਹੁਣ ਪੰਚਾਇਤੀ ਰਾਜ ਮੰਤਰੀ ਧਾਲੀਵਾਲ ਨੇ ਪਾਬੰਦੀ ਲਗਾ ਦਿੱਤੀ ਹੈ। ਅਹੁਦਾ ਸੰਭਾਲਣ ਉਪਰੰਤ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਹੁਣ ਪਿਛਲੀਆਂ ਸਰਕਾਰਾਂ ਵਾਂਗ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਸਗੋਂ ਹਰ ਮਾਹਿਰ ਤੇ ਇਮਾਨਦਾਰ ਅਧਿਕਾਰੀਆਂ ਦੀਆਂ ਸਾਂਝੀਆਂ ਟੀਮਾਂ ਬਣਾ ਕੇ ਪਿੰਡਾਂ ਦੇ ਵਿਕਾਸ ਨੂੰ ਪਹਿਲ ਦਿੱਤੀ ਜਾਵੇਗੀ।

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News