ਚੋਣ ਕਮਿਸ਼ਨ ਦੀ ''ਸੀ-ਵਿਜਲ'' ਐਪ ਪੰਜਾਬ ''ਚ ਹੋ ਰਹੀ ਕਾਰਗਾਰ ਸਾਬਤ

Friday, Mar 29, 2019 - 11:49 AM (IST)

ਚੋਣ ਕਮਿਸ਼ਨ ਦੀ ''ਸੀ-ਵਿਜਲ'' ਐਪ ਪੰਜਾਬ ''ਚ ਹੋ ਰਹੀ ਕਾਰਗਾਰ ਸਾਬਤ

ਚੰਡੀਗੜ੍ਹ (ਸ਼ਰਮਾ) : ਲੋਕ ਸਭਾ ਚੋਣ 'ਚ ਸਿਆਸੀ ਪਾਰਟੀਆਂ ਜਾਂ ਉਮੀਦਵਾਰਾਂ ਵਲੋਂ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲਿਆਂ 'ਤੇ ਨਕੇਲ ਕੱਸਣ ਲਈ ਅਤੇ ਆਮ ਜਨਤਾ ਨੂੰ ਸਹਿਯੋਗੀ ਬਣਾਉਣ ਲਈ ਭਾਰਤੀ ਚੋਣ ਕਮਿਸ਼ਨ ਵਲੋਂ ਲਾਂਚ ਕੀਤੀ ਗਈ 'ਸੀ-ਵਿਜਲ' ਐਪ ਸਹੂਲਤ ਪੰਜਾਬ 'ਚ ਕਾਰਗਾਰ ਸਾਬਤ ਹੋ ਰਹੀ ਹੈ। 12 ਮਾਰਚ ਨੂੰ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵਲੋਂ ਪੰਜਾਬ 'ਚ ਲਾਂਚ ਕੀਤੀ ਗਈ ਐਪ ਜ਼ਰੀਏ ਹੁਣ ਤੱਕ 15 ਦਿਨਾਂ 'ਚ ਕਮਿਸ਼ਨ ਕੋਲ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੀਆਂ 320 ਸ਼ਿਕਾਇਤਾਂ ਦਰਜ ਹੋਈਆਂ ਹਨ। ਹਾਲਾਂਕਿ ਇਨ੍ਹਾਂ 'ਚੋਂ ਲਗਭਗ 190 ਸ਼ਿਕਾਇਤਾਂ ਐਪ ਦੀ ਟੈਸਟਿੰਗ ਦੇ ਰੂਪ 'ਚ ਦਰਜ ਹੋਈਆਂ ਹਨ, ਜਿਨ੍ਹਾਂ ਨੂੰ ਕਾਰਵਾਈ ਲਈ ਡਰਾਪ ਕਰ ਦਿੱਤਾ ਗਿਆ ਹੈ ਪਰ ਜਨਤਾ ਵਲੋਂ ਦਰਜ ਸ਼ਿਕਾਇਤਾਂ 'ਚੋਂ 126 ਸ਼ਿਕਾਇਤਾਂ ਠੀਕ ਮਿਲੀਆਂ ਹਨ, ਜਿਨ੍ਹਾਂ 'ਤੇ ਕਮਿਸ਼ਨ ਦੇ ਫੀਲਡ ਸਟਾਫ ਵਲੋਂ ਫੀਡਬੈਕ ਦੇਣ ਤੋਂ ਬਾਅਦ ਸਬੰਧਿਤ ਚੋਣ ਅਧਿਕਾਰੀਆਂ ਵਲੋਂ ਨਿਸ਼ਚਿਤ 100 ਮਿੰਟਾਂ 'ਚ ਜ਼ਰੂਰੀ ਕਾਰਵਾਈ ਕੀਤੀ ਗਈ ਹੈ। ਸਿਰਫ 2 ਮਾਮਲੇ ਲੰਬਿਤ ਹਨ, ਜਿਨ੍ਹਾਂ 'ਚੋਂ ਇਕ ਗੁਰੂਹਰਸਹਾਏ 'ਚ ਬਿਨਾਂ ਮਨਜ਼ੂਰੀ ਪੋਸਟਰ ਜਾਂ ਬੈਨਰ ਲਾਉਣ ਨਾਲ ਸਬੰਧਿਤ ਹਨ, ਜਦੋਂ ਕਿ ਇਕ ਹੋਰ ਮਾਮਲਾ ਪੈਸੇ ਵੰਡਣ ਦੇ ਦੋਸ਼ ਨਾਲ ਸੰਬਧਿਤ ਹੈ।


author

Babita

Content Editor

Related News