ਸੀ. ਆਈ. ਏ. ਸਟਾਫ ਨੇ ਗ੍ਰਿਫ਼ਤਾਰ ਕੀਤਾ ਹੌਲਦਾਰ, ਜਾਣੋ ਕੀ ਹੈ ਪੂਰਾ ਮਾਮਲਾ
Saturday, Nov 12, 2022 - 11:54 AM (IST)
ਅਮਰਗੜ੍ਹ (ਸ਼ੇਰਗਿੱਲ) : ਮਹੋਰਾਣਾ ਸੀ. ਆਈ. ਏ. ਸਟਾਫ ਵੱਲੋਂ ਜਾਣਕਾਰੀ ਦੇ ਆਧਾਰ ’ਤੇ ਇਕ ਹੌਲਦਾਰ ਸਮੇਤ 3 ਵਿਅਕਤੀਆਂ ਨੂੰ 20 ਗ੍ਰਾਮ ਚਿੱਟੇ ਸਮੇਤ ਕਾਬੂ ਕੀਤਾ ਗਿਆ ਹੈ। ਪੁਲਸ ਨੇ ਮਾਮਲੇ ਵਿਚ ਮੁਲਜ਼ਮਾਂ ਨੂੰ ਚਿੱਟਾ ਸਪਲਾਈ ਕਰਨ ਵਾਲੇ ਸਮੱਗਲਰ ਦਾ ਨਾਂ ਵੀ ਲਿਆ ਹੈ। ਸਬ-ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਹੌਲਦਾਰ ਅਮਨਦੀਪ ਸਿੰਘ (ਤਾਇਨਾਤੀ ਗਾਰਡ ਡਿਊਟੀ ਮੁਬਾਰਕ ਮੰਜ਼ਿਲ ਮਹਿਲ ਮਾਲੇਰਕੋਟਲਾ), ਗੁਰਪ੍ਰੀਤ ਸਿੰਘ ਵਾਸੀ ਗੁਰਸਰ ਕਾਉਂਕੇ, ਗੁਰਪ੍ਰੀਤ ਸਿੰਘ ਵਾਸੀ ਸਦਰਾਬਾਦ ਇਕ ਕਾਰ ’ਚ ਚਿੱਟਾ ਵੇਚਣ ਲਈ ਆ ਰਹੇ ਹਨ, ਜਿਨ੍ਹਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ਪੰਜਾਬ ਅੰਦਰ ਬੱਸਾਂ ’ਚ ਸਫਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਕੱਲ੍ਹ ਤੋਂ ਨਹੀਂ ਚੱਲੇਗੀ ਪੰਜਾਬ ਰੋਡਵੇਜ਼
ਉਨ੍ਹਾਂ ਦੱਸਿਆ ਕਿ ਪਤਾ ਲੱਗਾ ਹੈ ਕਿ ਇਹ ਚਿੱਟਾ ਉਨ੍ਹਾਂ ਨੇ ਮੁਹੰਮਦ ਯਾਸੀਨ ਵਾਸੀ ਅੱਬਾਸਪੁਰਾ ਤੋਂ ਲੈ ਕੇ ਆਂਦਾ ਸੀ। ਪੁਲਸ ਨੇ ਹੌਲਦਾਰ ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਮੌਕੇ ’ਤੇ ਕਾਬੂ ਕਰਕੇ 20 ਗ੍ਰਾਮ ਚਿੱਟਾ ਬਰਾਮਦ ਕੀਤਾ, ਜਦੋਂਕਿ ਮੁਲਜ਼ਮ ਮੁਹੰਮਦ ਯਾਸੀਨ ਦੀ ਗ੍ਰਿਫਤਾਰੀ ਬਾਕੀ ਹੈ।
ਇਹ ਵੀ ਪੜ੍ਹੋ : ਗਿੱਦੜਬਾਹਾ ਰੇਲਵੇ ਸਟੇਸ਼ਨ ’ਤੇ ਵਾਪਰੀ ਦਿਲ ਕੰਬਾਉਣ ਵਾਲੀ ਘਟਨਾ, ਮਾਂ-ਪੁੱਤ ਨੂੰ ਇਸ ਹਾਲਤ ’ਚ ਦੇਖ ਦਹਿਲੇ ਲੋਕ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।