ਫਗਵਾੜਾ ਤੇ ਜਲਾਲਾਬਾਦ ''ਚ ਉਪ ਚੋਣਾਂ ''ਤੇ ''ਆਪ'' ਦੁਚਿੱਤੀ ''ਚ

06/14/2019 2:47:13 PM

ਜਲੰਧਰ (ਬੁਲੰਦ) : ਲੋਕ ਸਭਾ ਚੋਣਾਂ 'ਚ ਕਈ ਮੌਜੂਦਾ ਵਿਧਾਇਕ ਵੀ ਚੋਣ ਲੜ ਰਹੇ ਸਨ ਜਿਨ੍ਹ੍ਹਾਂ 'ਚ ਕਈ ਵਿਧਾਇਕ ਸੰਸਦ ਮੈਂਬਰ ਬਣਨ 'ਚ ਕਾਮਯਾਬ ਵੀ ਰਹੇ। ਇਨ੍ਹਾਂ 'ਚ ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਅਤੇ ਫਗਵਾੜਾ ਤੋਂ ਸੋਮਨਾਥ ਦਾ ਨਾਂ ਸ਼ਾਮਲ ਹੈ। ਇਨ੍ਹਾਂ ਦੋਵਾਂ ਸੀਟਾਂ ਤੋਂ ਮੌਜੂਦਾ ਵਿਧਾਇਕ ਹੀ ਸੰਸਦ ਮੈਂਬਰ ਬਣੇ ਹਨ। ਹੁਣ ਇਨ੍ਹਾਂ ਦੋਵਾਂ ਸੀਟਾਂ 'ਤੇ ਉਪ ਚੋਣਾਂ ਹੋਣੀਆਂ ਹਨ। ਜਿਸ ਲਈ ਆਮ ਆਦਮੀ ਪਾਰਟੀ ਆਪਣੇ ਨੇਤਾਵਾਂ ਤੋਂ ਰਿਪੋਰਟ ਲੈਣ 'ਚ ਜੁਟੀ ਹੈ। ਇਸ ਬਾਰੇ ਪਾਰਟੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਰਟੀ ਹਾਈਕਮਾਨ ਨੇ ਪੰਜਾਬ 'ਚ ਦੋ ਵਿਧਾਇਕਾਂ ਦੀ ਜ਼ਿੰਮੇਵਾਰੀ ਲਾਈ ਹੈ ਕਿ ਉਹ ਇਕ ਰਿਪੋਰਟ ਤਿਆਰ ਕਰ ਕੇ ਹਾਈਕਮਾਨ ਨੂੰ ਭੇਜਣ ਜਿਸ 'ਚ ਦੱਸਿਆ ਜਾਵੇ ਕਿ ਕੀ ਜਲਾਲਾਬਾਦ ਅਤੇ ਫਗਵਾੜਾ 'ਚ ਵਿਧਾਨ ਸਭਾ ਉਪ ਚੋਣਾਂ 'ਚ 'ਆਪ' ਪਾਰਟੀ ਦੇ ਉਮੀਦਵਾਰਾਂ ਨੂੰ ਮੈਦਾਨ 'ਚ ਉਤਾਰਿਆ ਜਾਵੇ ਜਾਂ ਨਾ।

ਜਾਣਕਾਰਾਂ ਦੀ ਮੰਨੀਏ ਤਾਂ ਜਿਸ ਤਰ੍ਹ੍ਹਾਂ 'ਆਪ' ਪਾਰਟੀ ਦੀ ਲੋਕ ਸਭਾ ਚੋਣਾਂ 'ਚ 13 'ਚੋਂ 12 ਸੀਟਾਂ 'ਤੇ ਜ਼ਮਾਨਤ ਜ਼ਬਤ ਹੋਈ ਹੈ ਉਸ ਤੋਂ ਬਾਅਦ ਪਾਰਟੀ 'ਚ ਬੇਹੱਦ ਨਿਰਾਸ਼ਾ ਦਾ ਮਾਹੌਲ ਹੈ। ਇਸ ਮਾਹੌਲ 'ਚ ਪਾਰਟੀ ਹਾਈਕਮਾਨ ਸੋਚਣ ਲਈ ਮਜਬੂਰ ਹੈ ਕਿ ਕੀ ਉਪ ਚੋਣਾਂ 'ਚ ਪਾਰਟੀ ਹਿੱਸਾ ਲਵੇ ਜਾਂ ਨਾ। ਇਸ ਗੱਲ ਦੀ ਰਿਪੋਰਟ ਇਸ ਮਹੀਨੇ ਦੇ ਅਖੀਰ ਤੱਕ ਪਾਰਟੀ ਨੂੰ ਸੌਂਪ ਦਿੱਤੀ ਜਾਵੇਗੀ। ਜਿਸ ਤੋਂ ਬਾਅਦ ਪਾਰਟੀ ਫੈਸਲਾ ਲਵੇਗੀ ਕਿ ਜੇਕਰ ਚੋਣਾਂ ਲੜੀਆਂ ਜਾਣ ਤਾਂ ਕਿਹੜੇ ਉਮੀਦਵਾਰਾਂ ਨੂੰ ਮੌਕਾ ਦਿੱਤਾ ਜਾਵੇ। ਉਂਝ ਸੂਤਰਾਂ ਦੀ ਮੰਨੀਏ ਤਾਂ ਜ਼ਿਆਦਾ ਅਨੁਮਾਨ ਇਹ ਹੀ ਹੈ ਕਿ ਸ਼ਾਇਦ 'ਆਪ' ਪਾਰਟੀ ਉਪ ਚੋਣਾਂ ਤੋਂ ਕਿਨਾਰਾ ਹੀ ਕਰੇ।


Anuradha

Content Editor

Related News