ਜ਼ਿਮਨੀ ਚੋਣਾਂ ਦੇ ਅਜਬ ਨਜ਼ਾਰੇ- 2 ਢਿੱਲੋਂ ਜਿੱਤੇ, 2 ਢਿੱਲੋਂ ਹਾਰੇ
Sunday, Nov 24, 2024 - 04:21 AM (IST)

ਲੁਧਿਆਣਾ (ਮੁੱਲਾਂਪੁਰੀ)- ਪੰਜਾਬ ’ਚ 4 ਜ਼ਿਮਨੀ ਚੋਣਾਂ ਦੇ ਨਤੀਜੇ ਆਉਣ ਮਗਰੋਂ ਇਕ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਜ਼ਿਮਨੀ ਚੋਣਾਂ ’ਚ ਕਾਂਗਰਸ, ‘ਆਪ’ ਤੇ ਭਾਜਪਾ ਨਾਲ ਸਬੰਧਤ 4 ਢਿੱਲੋਂ ਗੋਤ ਦੇ ਆਗੂ ਚੋਣ ਲੜ ਰਹੇ ਸਨ। ਜਿਵੇਂ ਗਿੱਦੜਬਾਹਾ ਤੋਂ ਭਾਜਪਾ ਦੇ ਮਨਪ੍ਰੀਤ ਸਿੰਘ ਢਿੱਲੋਂ, ਬਰਨਾਲਾ ਤੋਂ ਕਾਂਗਰਸ ਦੇ ਕਾਲਾ ਢਿੱਲੋਂ, ਗਿੱਦੜਬਾਹਾ ਤੋਂ ‘ਆਪ’ ਦੇ ਡਿੰਪੀ ਢਿੱਲੋਂ ਤੇ ਬਰਨਾਲਾ ਤੋਂ ਭਾਜਪਾ ਦੇ ਕੇਵਲ ਸਿੰਘ ਢਿੱਲੋਂ ਮੈਦਾਨ ’ਚ ਸਨ।
ਇਹ ਵੀ ਪੜ੍ਹੋ- ਰਾਜਾ ਵੜਿੰਗ ਨੇ ਲਈ 3 ਸੀਟਾਂ 'ਤੇ ਕਾਂਗਰਸ ਦੀ ਹਾਰ ਦੀ ਜ਼ਿੰਮੇਵਾਰੀ, ਪਤਨੀ ਅੰਮ੍ਰਿਤਾ ਵੜਿੰਗ ਵੀ ਹੋ ਗਏ ਭਾਵੁਕ
ਹੁਣ ਜੋ ਨਤੀਜੇ ਸਾਹਮਣੇ ਆਏ ਹਨ, ਉਨ੍ਹਾਂ ’ਚ 2 ਢਿੱਲੋਂ- ਡਿੰਪੀ ਢਿੱਲੋਂ ਤੇ ਕਾਲਾ ਢਿੱਲੋਂ ਜਿੱਤ ਗਏ ਹਨ, ਜਦਕਿ 2 ਢਿੱਲੋਂ- ਕੇਵਲ ਸਿੰਘ ਢਿੱਲੋਂ ਤੇ ਮਨਪ੍ਰੀਤ ਸਿੰਘ ਢਿੱਲੋਂ ਹਾਰ ਗਏ ਹਨ। ਇਸ ਤੋਂ ਇਲਾਵਾ 2 ਰੰਧਾਵਾ ਪਰਿਵਾਰ ਵੀ ਮੈਦਾਨ ’ਚ ਉਤਰੇ ਸਨ ਤੇ ਉਨ੍ਹਾਂ ’ਚੋਂ ਵੀ ਇਕ ਪਰਿਵਾਰ (ਗੁਰਦੀਪ ਸਿੰਘ ਰੰਧਾਵਾ, 'ਆਪ') ਜਿੱਤ ਗਿਆ, ਜਦਕਿ ਦੂਜਾ ਰੰਧਾਵਾ ਪਰਿਵਾਰ (ਜਤਿੰਦਰ ਕੌਰ ਰੰਧਾਵਾ, ਕਾਂਗਰਸ) ਹਾਰ ਗਿਆ। ਇਹ ਦ੍ਰਿਸ਼ ਦੇਖ ਕੇ ਲੋਕਾਂ ’ਚ ਚਰਚਾ ਹੈ ਕਿ ਜ਼ਿਮਨੀ ਚੋਣਾਂ ਦੇ ਨਜ਼ਾਰੇ 2 ਢਿੱਲੋਂ ਜਿੱਤੇ, 2 ਢਿੱਲੋਂ ਹਾਰੇ।
ਇਹ ਵੀ ਪੜ੍ਹੋ- ਜ਼ਿਮਨੀ ਚੋਣਾਂ ਦੇ ਨਤੀਜਿਆਂ ਮਗਰੋਂ ਬੋਲੇ ਰਵਨੀਤ ਬਿੱਟੂ ; 'ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਊ ਕੌਣ ਵੇ...''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e