ਉਪ ਚੋਣਾਂ ''ਚ ਸ਼ੁਰੂ ਹੋਈ ਫੰਡ ਕੁਲੈਕਸ਼ਨ, ਉਮੀਦਵਾਰਾਂ ਅਤੇ ਪਾਰਟੀਆਂ ਤੱਕ ਨਹੀਂ ਪੁੱਜ ਰਿਹਾ ਪੈਸਾ

10/10/2019 2:35:32 PM

ਲੁਧਿਆਣਾ (ਹਿਤੇਸ਼) : ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ 'ਤੇ ਹੋ ਰਹੀਆਂ ਉਪ ਚੋਣਾਂ ਦੌਰਾਨ ਫੰਡ ਕੁਲੈਕਸ਼ਨ ਸ਼ੁਰੂ ਹੋ ਗਈ ਹੈ ਪਰ ਉਸ 'ਚੋਂ ਜ਼ਿਆਦਾਤਰ ਪੈਸਾ ਉਮੀਦਵਾਰਾਂ ਅਤੇ ਪਾਰਟੀਆਂ ਤੱਕ ਨਹੀਂ ਪੁੱਜ ਰਿਹਾ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਚਾਹੇ ਸੱਤਾਧਾਰੀ ਪਾਰਟੀ ਕਾਂਗਰਸ ਵੱਲੋਂ ਪਾਵਰ ਦੇ ਜ਼ੋਰ 'ਤੇ ਉਪ ਚੋਣਾਂ ਲੜਨ ਦੀ ਗੱਲ ਕਹੀ ਜਾ ਰਹੀ ਹੈ ਪਰ ਉਨ੍ਹਾਂ ਦੇ ਉਮੀਦਵਾਰਾਂ ਨੂੰ ਪੈਸੇ ਖਰਚ ਕਰਨ ਦੀ ਵੀ ਓਨੀ ਹੀ ਲੋੜ ਹੈ। ਇਸੇ ਤਰ੍ਹਾਂ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਸਰਕਾਰ ਖਿਲਾਫ ਆਪਣੀ ਚੋਣ ਮੁਹਿੰਮ ਚਲਾਉਣ ਲਈ ਪਾਣੀ ਵਾਂਗ ਪੈਸਾ ਵਹਾਉਣਾ ਪੈ ਰਿਹਾ ਹੈ। ਇਸ 'ਚੋਂ ਸ਼ੁਰੂਆਤੀ ਦੌਰ 'ਚ ਤਾਂ ਉਮੀਦਵਾਰਾਂ ਨੂੰ ਆਪਣੀ ਜੇਬ 'ਚੋਂ ਪੈਸਾ ਖਰਚ ਕਰਨਾ ਪਿਆ ਹੈ, ਜਦੋਂਕਿ ਕਾਂਗਰਸੀ ਉਮੀਦਵਾਰਾਂ ਨੂੰ ਸਰਕਾਰ ਵੱਲੋਂ ਕੁਝ ਮਦਦ ਮਿਲਣ ਦੀ ਸੂਚਨਾ ਹੈ ਅਤੇ ਸਰਕਾਰ ਹੋਣ ਕਾਰਨ ਉਨ੍ਹÎ ਨੂੰ ਫੰਡ ਮਿਲਣ 'ਚ ਵੀ ਮੁਸ਼ਕਲ ਨਹੀਂ ਆਵੇਗੀ ਪਰ ਅਕਾਲੀ-ਭਾਜਪਾ ਜਾਂ ਦੂਜੇ ਉਮੀਦਵਾਰਾਂ ਨੂੰ ਪਾਰਟੀਆਂ ਤੋਂ ਇਲਾਵਾ ਪਬਲਿਕ 'ਚੋਂ ਫੰਡ ਮਿਲਣ ਦੀ ਉਮੀਦ ਘੱਟ ਹੀ ਨਜ਼ਰ ਆ ਰਹੀ ਹੈ। ਇਸ ਮਾਹੌਲ 'ਚ ਉਮੀਦਵਾਰਾਂ ਜਾਂ ਪਾਰਟੀਆਂ ਦੇ ਚੋਣ ਖਰਚ ਦੇ ਨਾਂ 'ਤੇ ਫੰਡ ਜੁਟਾਉਣ ਵਾਲੇ ਇਕ ਵਾਰ ਫਿਰ ਸਰਗਰਮ ਹੋ ਗਏ ਹਨ। ਇਨ੍ਹਾਂ 'ਚੋਂ ਕਈ ਲੋਕ ਅਜਿਹੇ ਵੀ ਹਨ ਜੋ ਫੰਡ ਲੈ ਕੇ ਉਮੀਦਵਾਰਾਂ ਜਾਂ ਪਾਰਟੀਆਂ ਤੱਕ ਪਹੁੰਚਾਉਣ ਦੀ ਬਜਾਏ ਆਪਣੀ ਜੇਬ 'ਚ ਪਾ ਰਹੇ ਹਨ।

ਦੱਸਿਆ ਜਾਂਦਾ ਹੈ ਕਿ ਉਮੀਦਵਾਰਾਂ ਜਾਂ ਪਾਰਟੀਆਂ ਵੱਲੋਂ ਸਿੱਧੇ ਕਿਸੇ ਨਾਲ ਸੰਪਰਕ ਕਰਨ 'ਤੇ ਪਹਿਲਾਂ ਹੀ ਫੰਡ ਦੇਣ ਦੀ ਗੱਲ ਕਹਿਣ 'ਤੇ ਅਜਿਹੇ ਕਈ ਲੋਕਾਂ ਦੀ ਪੋਲ ਖੁੱਲ੍ਹ ਗਈ ਹੈ, ਜਿਸ ਤੋਂ ਬਾਅਦ ਲੋਕਾਂ ਵੱਲੋਂ ਉਮੀਦਵਾਰਾਂ ਜਾਂ ਪਾਰਟੀ ਦੇ ਵੱਡੇ ਨੇਤਾ ਨੂੰ ਸਿੱਧਾ ਫੰਡ ਦੇਣ ਦੀ ਤਰਜੀਹ ਦਿੱਤੀ ਜਾ ਰਹੀ ਹੈ।

photo : 09ldhh910

ਦੁਸਹਿਰਾ ਮੇਲੇ 'ਚ ਜਾਣ ਲਈ ਉਮੀਦਵਾਰਾਂ ਨੂੰ ਢਿੱਲੀ ਕਰਨੀ ਪਈ ਜੇਬ
ਉਪ ਚੋਣਾਂ ਦੌਰਾਨ ਤਿਉਹਾਰਾਂ ਦਾ ਸੀਜ਼ਨ ਆ ਗਿਆ ਹੈ, ਜਿਸ ਦੇ ਤਹਿਤ ਦੁਸਹਿਰਾ ਮੇਲਾ ਦੇ ਪ੍ਰਬੰਧਕਾਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਦੋਵੇਂ ਹੀ ਪਾਰਟੀਆਂ ਦੇ ਉਮੀਦਵਾਰ ਉਨ੍ਹਾਂ 'ਤੇ ਦੂਜੇ ਨੂੰ ਨਾ ਸੱਦਣ ਦਾ ਦਬਾਅ ਪਾ ਰਹੇ ਸਨ। ਹਾਲਾਂਕਿ ਜ਼ਿਆਦਾਤਰ ਥਾਵਾਂ 'ਤੇ ਸੱਤਾਧਾਰੀ ਪਾਰਟੀ ਨੂੰ ਹੀ ਕਾਮਯਾਬੀ ਮਿਲੀ ਪਰ ਜਿੱਥੇ ਕਿਤੇ ਵੀ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਦੁਸਹਿਰਾ ਮੇਲੇ 'ਚ ਸਨਮਾਨਤ ਕੀਤਾ ਗਿਆ, ਉਨ੍ਹਾਂ 'ਚੋਂ ਕਈਆਂ ਨੂੰ ਇਸ ਦੇ ਬਦਲੇ ਪ੍ਰਬੰਧਕਾਂ ਨੂੰ ਫੰਡ ਦੇਣਾ ਪਿਆ ਹੈ, ਜਿਸ ਦਾ ਹਵਾਲਾ ਦਿੰਦੇ ਹੋਏ ਪ੍ਰਬੰਧਕਾਂ ਵੱਲੋਂ ਸੱਤਾਧਾਰੀ ਪਾਰਟੀ ਦੇ ਆਗੂਆਂ ਨੂੰ ਸ਼ਾਂਤ ਕੀਤਾ ਗਿਆ।


Anuradha

Content Editor

Related News