ਪੰਜਾਬ ''ਚ ਪ੍ਰਾਪਰਟੀ ਖ਼ਰੀਦਣੀ ਹੋਵੇਗੀ ਮਹਿੰਗੀ, ਵੱਧਣ ਲੱਗੇ ਕੁਲੈਕਟਰ ਰੇਟ

Monday, Sep 16, 2024 - 05:05 PM (IST)

ਜਲੰਧਰ (ਚੋਪੜਾ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸੂਬੇ ਭਰ ਵਿਚ ਰੈਵੇਨਿਊ ਦੀ ਕੁਲੈਕਸ਼ਨ ਵਧਾਉਣ ਲਈ ਪ੍ਰਾਪਰਟੀ ਦੇ ਕੁਲੈਕਟਰ ਰੇਟ ਵਧਾਏ ਗਏ ਸਨ। ਇਸੇ ਲੜੀ ਤਹਿਤ ਜਲੰਧਰ ਜ਼ਿਲ੍ਹੇ ਵਿਚ ਵੀ 24 ਅਗਸਤ 2024 ਨੂੰ ਪ੍ਰਾਪਰਟੀ ਦੇ ਕੁਲੈਕਟਰ ਰੇਟਾਂ ਵਿਚ 10 ਤੋਂ ਲੈ ਕੇ 70 ਫ਼ੀਸਦੀ ਤਕ ਵਾਧਾ ਕੀਤਾ ਗਿਆ ਸੀ। ਇਸ ਦੇ ਬਾਵਜੂਦ ਹੁਣ ਇਕ ਵਾਰ ਫਿਰ ਜ਼ਿਲ੍ਹੇ ਵਿਚ ਕੁਲੈਕਟਰ ਰੇਟਾਂ ਵਿਚ ਇਜ਼ਾਫ਼ਾ ਕੀਤਾ ਜਾਣ ਵਾਲਾ ਹੈ, ਜਿਸ ਤੋਂ ਅਗਲੇ ਕੁਝ ਦਿਨਾਂ ਵਿਚ ਆਮ ਆਦਮੀ ’ਤੇ ਰੈਵੇਨਿਊ ਵਿਭਾਗ ਦੇ ਚਾਬੁਕ ਦੀ ਵੱਡੀ ਅਤੇ ਨਵੀਂ ਮਾਰ ਪੈਣੀ ਤੈਅ ਹੈ, ਜਿਸ ਨਾਲ ਪ੍ਰਾਪਰਟੀ ਬਾਜ਼ਾਰ ਵਿਚ ਹਾਹਾਕਾਰ ਮਚਣਾ ਤੈਅ ਹੈ।

ਇਸ ਵਾਰ ਕੁਲੈਕਟਰ ਰੇਟਾਂ ਵਿਚ ਵਾਧਾ ਪੰਜਾਬ ਡਿਵੈੱਲਪਮੈਂਟ ਕਮਿਸ਼ਨ (ਪੀ. ਡੀ. ਸੀ.) ਦੀਆਂ ਸਿਫ਼ਾਰਿਸ਼ਾਂ ’ਤੇ ਕੀਤਾ ਜਾ ਰਿਹਾ ਹੈ, ਜਿਸ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਤੰਬਰ 2023 ਵਿਚ ਕੇਂਦਰੀ ਨੀਤੀ ਕਮਿਸ਼ਨ ਦੀ ਤਰਜ਼ ’ਤੇ ਪੰਜਾਬ ਦਾ ਆਪਣਾ ਵਿਕਾਸ ਪੈਨਲ ਪੀ. ਡੀ. ਸੀ. ਗਠਿਤ ਕੀਤਾ ਹੈ। ਪੀ. ਡੀ. ਸੀ. ਨੂੰ ਰਾਜ ਦੀਆਂ ਵਿਕਾਸ ਲੋੜਾਂ ਦਾ ਸਮਰਥਨ ਕਰਨ ਅਤੇ ਰੰਗਲਾ ਪੰਜਾਬ ਦੇ ਰਾਜ ਦੇ ਵਿਜ਼ਨ (ਦ੍ਰਿਸ਼ਟੀਕੋਣ) ਨੂੰ ਹਕੀਕਤ ਵਿਚ ਬਦਲਣ ਲਈ ਇਕ ਆਜ਼ਾਦ ‘ਕਾਰਵਾਈ-ਆਧਾਰਿਤ ਥਿੰਕ ਟੈਂਕ’ ਕਿਹਾ ਜਾਂਦਾ ਹੈ। ਉਕਤ ਪੀ. ਡੀ. ਸੀ. ਸਿੱਧੇ ਤੌਰ ’ਤੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਨੂੰ ਰਿਪੋਰਟ ਕਰਦੀ ਹੈ।

ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਇਕ ਹੋਰ ਖ਼ੁਸ਼ਖਬਰੀ, ਡੇਰੇ ਵੱਲੋਂ ਕੀਤਾ ਗਿਆ ਵੱਡਾ ਐਲਾਨ

ਪਿਛਲੇ ਮਹੀਨੇ ਹੀ ਜ਼ਿਲ੍ਹੇ ਵਿਚ ਨਵੇਂ ਕੁਲੈਕਟਰ ਰੇਟ ਲਾਗੂ ਹੋਣ ਤੋਂ ਬਾਅਦ ਲਿਸਟਾਂ ਪੀ. ਡੀ. ਸੀ. ਕੋਲ ਵੀ ਪਹੁੰਚੀਆਂ, ਜਿਨ੍ਹਾਂ ਨੂੰ ਰੀਵਿਊ ਕਰਨ ਤੋਂ ਬਾਅਦ ਪੀ. ਡੀ. ਸੀ. ਨੇ ਅਨੇਕ ਇਲਾਕਿਆਂ ਦੇ ਕੁਲੈਕਟਰ ਰੇਟ ਦੁਬਾਰਾ ਵਧਾਉਣ ਦਾ ਫਰਮਾਨ ਡਿਪਟੀ ਕਮਿਸ਼ਨਰ ਨੂੰ ਜਾਰੀ ਕੀਤਾ ਹੈ। ਪਰ ਰਾਹਤ ਦੀ ਗੱਲ ਇਹ ਹੈ ਕਿ ਸਾਲ 2024-25 ਲਈ ਕੁਝ ਦਿਨ ਪਹਿਲਾਂ ਲਾਗੂ ਕੀਤੇ ਗਏ ਨਵੇਂ ਕੁਲੈਕਟਰ ਰੇਟਾਂ ਤੋਂ ਬਾਅਦ ਹੁਣ ਪੂਰੇ ਜ਼ਿਲ੍ਹੇ ਵਿਚ ਨਵੇਂ ਕੁਲੈਕਟਰ ਰੇਟ ਲਾਗੂ ਨਹੀਂ ਕੀਤੇ ਜਾਣਗੇ, ਸਗੋਂ ਜ਼ਿਲ੍ਹੇ ਨਾਲ ਸਬੰਧਤ ਤਹਿਸੀਲਾਂ ਅਤੇ ਸਬ-ਤਹਿਸੀਲਾਂ ਨਾਲ ਸਬੰਧਤ ਸਿਰਫ਼ ਉਨ੍ਹਾਂ ਚੋਣਵੇਂ ਇਲਾਕਿਆਂ ਦੀ ਪ੍ਰਾਪਾਰਟੀ ਦੇ ਕੁਲੈਕਟਰ ਰੇਟ ਵਧਣਗੇ, ਜਿਨ੍ਹਾਂ ਨੂੰ ਵਧਾਉਣ ਦੀ ਸਿਫ਼ਾਰਿਸ਼ ਪੀ. ਡੀ. ਸੀ. ਨੇ ਕੀਤੀ ਹੈ। ਇਸ ਸੂਚੀ ਵਿਚ ਸ਼ਾਮਲ ਪ੍ਰਾਪਰਟੀ ਵਿਚ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ਦੀਆਂ ਰੈਜ਼ੀਡੈਂਸ਼ੀਅਲ ਜ਼ਮੀਨਾਂ ਤੋਂ ਇਲਾਵਾ ਕਮਰਸ਼ੀਅਲ, ਇੰਡਸਟਰੀਅਲ ਜ਼ੋਨ ਅਤੇ ਐਗਰੀਕਲਚਰ ਲੈਂਡ ਵੀ ਸ਼ਾਮਲ ਹੈ। ਪੀ. ਡੀ. ਸੀ. ਦੀਆਂ ਸਿਫ਼ਾਰਿਸ਼ਾਂ ਆਉਣ ਤੋਂ ਬਾਅਦ ਜ਼ਿਲੇ ਦੀਆਂ ਸਾਰੀਆਂ ਤਹਿਸੀਲਾਂ ਅਤੇ ਸਬ-ਤਹਿਸੀਲਾਂ ਨੇ ਤੁਰੰਤ ਇਨ੍ਹਾਂ ਹੁਕਮਾਂ ’ਤੇ ਕੰਮ ਕਰਕੇ ਨਵੇਂ ਅਤੇ ਸੋਧੇ ਹੋਏ ਕੁਲੈਕਟਰ ਰੇਟਾਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ ਅਤੇ ਨਵੇਂ ਕੁਲੈਕਟਰ ਰੇਟ ਜ਼ਿਲ੍ਹਾ ਮਾਲ ਅਫ਼ਸਰ ਰਾਹੀਂ ਡਿਪਟੀ ਕਮਿਸ਼ਨਰ ਨੂੰ ਪ੍ਰਵਾਨਗੀ ਲਈ ਭੇਜ ਦਿੱਤੇ ਹਨ। ਪਰ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਪੀ. ਡੀ. ਸੀ. ਨੇ ਜ਼ਿਲ੍ਹੇ ਦੇ ਕਈ ਇਲਾਕਿਆਂ ਵਿਚ ਪ੍ਰਾਪਰਟੀ ਦੇ ਰੇਟ ਵਧਾਉਣ ਲਈ 50 ਤੋਂ ਲੈ ਕੇ 200 ਫ਼ੀਸਦੀ ਤੱਕ ਦੀਆਂ ਸਿਫ਼ਾਰਿਸ਼ਾਂ ਭੇਜੀਆਂ ਹਨ। ਜੇਕਰ ਇਨ੍ਹਾਂ ਸਿਫ਼ਾਰਿਸ਼ਾਂ ਦਾ ਹਿਸਾਬ ਲਾਇਆ ਜਾਵੇ ਤਾਂ ਜੇਕਰ ਸ਼ਹਿਰ ਦੇ ਕਿਸੇ ਵੀ ਇਲਾਕੇ ਵਿਚ ਪ੍ਰਾਪਰਟੀ ਦੇ ਕੁਲੈਕਟਰ ਰੇਟ 1,00,000 ਰੁਪਏ ਮਰਲਾ ਹਨ ਤਾਂ ਇਹ ਵਧ ਕੇ 3,00,000 ਰੁਪਏ ਹੋ ਜਾਣਗੇ।

ਪੀ. ਡੀ. ਸੀ. ਵੱਲੋਂ ਸਿਫਾਰਸ਼ ਕੀਤੇ ਕੁਲੈਕਟਰ ਰੇਟਾਂ ਵਿਚ ਅਰਬਨ ਅਸਟੇਟ ਫੇਜ਼-1 ਤੇ 2 (4 ਮਰਲਾ) ’ਚ ਕਮਰਸ਼ੀਅਲ ਪ੍ਰਾਪਰਟੀ, ਜੋ ਕਿ ਸਾਲ 2024-25 ਦੇ ਵਧਾਏ ਗਏ ਕੁਲੈਕਟਰ ਰੇਟਾਂ ਵਿਚ 10.50 ਲੱਖ ਰੁਪਏ ਪ੍ਰਤੀ ਮਰਲਾ ਕੀਤੀ ਗਈ ਸੀ, ਹੁਣ ਪ੍ਰਸਤਾਵਿਤ ਰੇਟਾਂ ਵਿਚ 3.50 ਲੱਖ ਰੁਪਏ ਪ੍ਰਤੀ ਮਰਲਾ ਵਧਾ ਕੇ 14 ਲੱਖ ਰੁਪਏ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਨਵੀਂ ਸਬਜ਼ੀ ਮੰਡੀ ਦੀ ਕਮਰਸ਼ੀਅਲ ਪ੍ਰਾਪਰਟੀ ਦੇ ਰੇਟ 2024-25 ਲਈ ਕੁਲੈਕਟਰ ਰੇਟਾਂ ਨੂੰ ਵਧਾਉਣ ਤੋਂ ਬਾਅਦ 9.20 ਲੱਖ ਰੁਪਏ ਰੱਖਿਆ ਗਿਆ ਸੀ, ਉਸ ਨੂੰ ਵਧਾ ਕੇ 9.50 ਲੱਖ ਰੁਪਏ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਕਾਦੀਆਂਵਾਲੀ ਵਿਚ ਐਗਰੀਕਲਚਰ ਪ੍ਰਾਪਰਟੀ, ਜਿਸ ਦਾ ਰੇਟ 31.50 ਲੱਖ ਰੁਪਏ ਪ੍ਰਤੀ ਏਕੜ ਕੀਤਾ ਗਿਆ ਸੀ, ਨੂੰ ਪੀ. ਡੀ. ਸੀ. ਦੀ ਸਿਫ਼ਾਰਸ਼ ਤੋਂ ਬਾਅਦ 8.50 ਲੱਖ ਰੁਪਏ ਵਧਾ ਕੇ 40 ਲੱਖ ਰੁਪਏ ਕਰਨ ਦੀ ਤਜਵੀਜ਼ ਹੈ। ਇਸੇ ਤਰ੍ਹਾਂ ਪਿੰਡ ਕਿੰਗਰਾ ਵਿਚ ਕਮਰਸ਼ੀਅਲ ਪ੍ਰਾਪਰਟੀ ਦਾ ਕੁਲੈਕਟਰ ਰੇਟ, ਜੋ ਇਸ ਵੇਲੇ 3 ਲੱਖ ਰੁਪਏ ਪ੍ਰਤੀ ਮਰਲਾ ਰੱਖਿਆ ਗਿਆ ਸੀ, ਨੂੰ ਹੁਣ ਵਧਾ ਕੇ 4 ਲੱਖ ਰੁਪਏ ਪ੍ਰਤੀ ਮਰਲਾ ਕੀਤਾ ਜਾਣਾ ਹੈ।

ਇਹ ਵੀ ਪੜ੍ਹੋ- ਮੁੜ ਚਰਚਾ 'ਚ ਮਸ਼ਹੂਰ ਕੁੱਲ੍ਹੜ ਪਿੱਜ਼ਾ ਕੱਪਲ, ਪੁੱਤਰ 'ਵਾਰਿਸ' ਦੇ ਪਹਿਲੇ ਜਨਮ ਦਿਨ ਮੌਕੇ ਵੀਡੀਓ ਕੀਤੀ ਸਾਂਝੀ

ਸੂਤਰਾਂ ਦੀ ਮੰਨੀਏ ਤਾਂ ਨਵੇਂ ਕੁਲੈਕਟਰ ਰੇਟ ਲਾਗੂ ਕਰਨ ਦੇ ਹੁਕਮ ਕਿਸੇ ਵੀ ਸਮੇਂ ਜਾਰੀ ਹੋ ਸਕਦੇ ਹਨ, ਜਿਸ ਨੂੰ ਲੈ ਕੇ ਸਬ-ਰਜਿਸਟਰਾਰ-1 ਗੁਰਪ੍ਰੀਤ ਸਿੰਘ, ਸਬ-ਰਜਿਸਟਰਾਰ-2 ਰਾਮ ਚੰਦ ਸਮੇਤ ਜ਼ਿਲੇ ਦੀਆਂ ਸਾਰੀਆਂ ਤਹਿਸੀਲਾਂ ਵਿਚ ਤਾਇਨਾਤ ਤਹਿਸੀਲਦਾਰਾਂ ਅਤੇ ਨਾਇਬ ਤਹਿਸੀਲਦਾਰਾਂ ਦੇ ਦਫ਼ਤਰਾਂ ਵਿਚ ਨਵੇਂ ਕੁਲੈਕਟਰ ਰੇਟਾਂ ਦਾ ਖਾਕਾ ਤਿਆਰ ਕਰ ਲਿਆ ਹੈ। ਪਰ ਜ਼ਿਲ੍ਹੇ ਦੇ ਸਬ-ਰਜਿਸਟਰਾਰ ਅਤੇ ਤਹਿਸੀਲਦਾਰਾਂ ਨੇ ਪੀ. ਡੀ. ਸੀ. ਦੀਆਂ ਸਿਫ਼ਾਰਿਸ਼ਾਂ ’ਤੇ ਸਿਰਫ਼ 50 ਤੋਂ ਲੈ ਕੇ 75 ਫ਼ੀਸਦੀ ਤੱਕ ਹੀ ਕੁਲੈਕਟਰ ਰੇਟ ਵਧਾ ਕੇ ਲਿਸਟ ਡਿਪਟੀ ਕਮਿਸ਼ਨਰ ਨੂੰ ਭੇਜੀ ਹੈ। ਹੁਣ ਆਉਣ ਵਾਲੇ ਦਿਨਾਂ ਵਿਚ ਜੇਕਰ ਡਿਪਟੀ ਕਮਿਸ਼ਨਰ ਪੀ. ਡੀ. ਸੀ. ਦੇ ਹੁਕਮਾਂ ਅਨੁਸਾਰ ਨਵੀਂ ਲਿਸਟ ’ਤੇ ਤਸੱਲੀ ਪ੍ਰਗਟ ਕਰਦੇ ਹਨ ਤਾਂ ਨਵੇਂ ਅਤੇ ਸੋਧੇ ਹੋਏ ਕੁਲੈਕਟਰ ਰੇਟ ਲਾਗੂ ਕਰ ਦਿੱਤੇ ਜਾਣਗੇ। ਪਰ ਕੁਝ ਵੀ ਹੋਵੇ, ਜੇਕਰ ਇਕ ਵਾਰ ਫਿਰ ਨਵੇਂ ਕੁਲੈਕਟਰ ਰੇਟ ਲਾਗੂ ਹੋਏ ਤਾਂ ਜਲੰਧਰ ਦੇ ਚੋਣਵੇਂ ਇਲਾਕਿਆਂ ਵਿਚ ਪ੍ਰਾਪਰਟੀ ਬਹੁਤ ਮਹਿੰਗੀ ਹੋ ਜਾਵੇਗੀ ਅਤੇ ਆਮ ਅਤੇ ਗਰੀਬ ਲੋਕਾਂ ਲਈ ਘਰ ਬਣਾਉਣਾ ਇਕ ਸੁਫ਼ਨਾ ਬਣ ਕੇ ਰਹਿ ਜਾਵੇਗਾ।

ਅਜਿਹਾ ਹੋਇਆ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲਗਭਗ 3 ਸਾਲ ਦੇ ਕਾਰਜਕਾਲ ’ਚ ਚੌਥੀ ਵਾਰ ਵਧਣਗੇ ਕੁਲੈਕਟਰ ਰੇਟ
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਲਗਭਗ 3 ਸਾਲਾਂ ਦੇ ਕਾਰਜਕਾਲ ਦੌਰਾਨ ਹੀ ਹੁਣ ਜਲੰਧਰ ਜ਼ਿਲ੍ਹੇ ਵਿਚ ਚੌਥੀ ਵਾਰ ਕੁਲੈਕਟਰ ਰੇਟ ਵਧਣਗੇ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਪਹਿਲਾਂ 6 ਜੁਲਾਈ 2022 ਅਤੇ ਬਾਅਦ ਵਿਚ 28 ਅਗਸਤ 2023 ਨੂੰ ਕੁਲੈਕਟਰ ਰੇਟਾਂ ਵਿਚ ਵਾਧਾ ਕੀਤਾ ਸੀ।
ਪੰਜਾਬ ਸਰਕਾਰ ਦੇ ਨਿਰਦੇਸ਼ਾਂ ’ਤੇ ਜ਼ਿਲਾ ਪ੍ਰਸ਼ਾਸਨ ਨੇ ਲਗਭਗ 12 ਮਹੀਨਿਆਂ ਬਾਅਦ ਪੁਰਾਣੇ ਕੁਲੈਕਟਰ ਰੇਟਾਂ ਨੂੰ ਰਿਵਾਈਜ਼ ਕਰ ਕੇ ਅਗਸਤ 2024 ’ਚ ਲਾਗੂ ਕਰ ਦਿੱਤੇ ਹਨ, ਜਿਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਸੀ ਪਰ ਹੁਣ ਪੀ. ਡੀ. ਸੀ. ਦੀਆਂ ਸਿਫ਼ਾਰਸ਼ਾਂ ਤੋਂ ਬਾਅਦ ਨਵੇਂ ਤਿਆਰ ਕੀਤੇ ਰੇਟ ਕਿਸੇ ਵੀ ਸਮੇਂ ਲਾਗੂ ਕੀਤੇ ਜਾ ਸਕਦੇ ਹਨ। ਇਸੇ ਕਵਾਇਦ ਨੂੰ ਪੂਰਾ ਕਰਦੇ ਹੋਏ ਜ਼ਿਲ੍ਹੇ ਦੀਆਂ ਸਾਰੀਆਂ ਤਹਿਸੀਲਾਂ ਅਤੇ ਸਬ-ਤਹਿਸੀਲਾਂ ਵਿਚ ਨਵੇਂ ਪ੍ਰਸਤਾਵਿਤ ਰੇਟ ਅਪਲੋਡ ਕਰ ਦਿੱਤੇ ਗਏ ਹਨ। ਜਿਉਂ ਹੀ ਡਿਪਟੀ ਕਮਿਸ਼ਨਰ ਵੱਲੋਂ ਨਵੀਆਂ ਲਿਸਟਾਂ ਨੂੰ ਹਰੀ ਝੰਡੀ ਦਿੱਤੀ ਜਾਵੇਗੀ, ਤੁਰੰਤ ਜ਼ਿਲੇ ਵਿਚ ਨਵੇਂ ਕੁਲੈਕਟਰ ਰੇਟਾਂ ਨੂੰ ਲਾਗੂ ਕਰ ਦਿੱਤਾ ਜਾਵੇਗਾ। ਜਿਸ ਉਪਰੰਤ ਜਿਹੜੇ ਇਲਾਕਿਆਂ ਵਿਚ ਨਵੇਂ ਰੇਟ ਲਾਗੂ ਕੀਤੇ ਜਾਣਗੇ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਡਰੱਗ ਰੈਕੇਟ ਦਾ ਪਰਦਾਫ਼ਾਸ਼, ਕਰੋੜਾਂ ਦੀ ਹੈਰੋਇਨ ਸਮੇਤ ਅੰਮ੍ਰਿਤਪਾਲ ਸਿੰਘ ਗ੍ਰਿਫ਼ਤਾਰ
ਪੀ. ਡੀ. ਸੀ. ਦੀਆਂ ਸਿਫਾਰਿਸ਼ਾਂ ਤੋਂ ਬਾਅਦ ਸਬ-ਰਜਿਸਟਰਾਰ-1 ਦਫਤਰ ਅਧੀਨ ਆਉਂਦੇ ਇਲਾਕਿਆਂ ’ਚ ਵਧਾਏ ਜਾਣ ਵਾਲੇ ਪ੍ਰਸਤਾਵਿਤ ਰੇਟ

PunjabKesari

 

ਇਹ ਵੀ ਪੜ੍ਹੋ-  ਪੰਜਾਬ ਦੇ ਇਸ ਜ਼ਿਲ੍ਹੇ 'ਚ 17 ਸਤੰਬਰ ਨੂੰ ਛੁੱਟੀ ਦਾ ਐਲਾਨ, ਸਰਕਾਰੀ ਦਫ਼ਤਰ, ਵਿੱਦਿਅਕ ਅਦਾਰੇ ਰਹਿਣਗੇ ਬੰਦ

ਸਬ-ਰਜਿਸਟਰਾਰ-2 ਦਫਤਰ ਅਧੀਨ ਆਉਂਦੇ ਇਲਾਕਿਆਂ ’ਚ ਵਧਾਏ ਜਾਣ ਵਾਲੇ ਪ੍ਰਸਤਾਵਿਤ ਰੇਟ.......

PunjabKesari

ਇਹ ਵੀ ਪੜ੍ਹੋ- ਚੋਣ ਮੈਦਾਨ 'ਚ ਉਤਰੇਗਾ ਦੀਪ ਸਿੱਧੂ ਦਾ ਭਰਾ ਮਨਦੀਪ ਸਿੱਧੂ, ਗਿੱਦੜਬਾਹਾ ਤੋਂ ਲੜੇਗਾ ਜ਼ਿਮਨੀ ਚੋਣ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


shivani attri

Content Editor

Related News