ਦੁਕਾਨਦਾਰਾਂ ਦਾ ਸਾਮਾਨ ਜ਼ਬਰਦਸਤੀ ਚੁੱਕਣ ਵਾਲਿਆਂ ਦਾ ਪਰਦਾਫਾਸ਼ 2 ਗ੍ਰਿਫਤਾਰ, 2 ਫਰਾਰ

Monday, Aug 14, 2017 - 12:46 AM (IST)

ਦੁਕਾਨਦਾਰਾਂ ਦਾ ਸਾਮਾਨ ਜ਼ਬਰਦਸਤੀ ਚੁੱਕਣ ਵਾਲਿਆਂ ਦਾ ਪਰਦਾਫਾਸ਼ 2 ਗ੍ਰਿਫਤਾਰ, 2 ਫਰਾਰ

ਫਿਰੋਜ਼ਪੁਰ, (ਕੁਮਾਰ)— ਫਿਰੋਜ਼ਪੁਰ ਸ਼ਹਿਰ ਦੀ ਪੁਲਸ ਨੇ ਏ. ਐੱਸ. ਆਈ. ਨਿਸ਼ਾਨ ਸਿੰਘ ਦੀ ਅਗਵਾਈ ਹੇਠ ਇਕ ਗਿਰੋਹ ਦਾ ਪਰਦਾਫਾਸ਼ ਕਰਦਿਆਂ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। 
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਫਿਰੋਜ਼ਪੁਰ ਹਰਿੰਦਰ ਸਿੰਘ ਡੋਡ ਨੇ ਦੱਸਿਆ ਕਿ ਪੁਲਸ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਰਾਤ ਨੂੰ ਦੁਕਾਨਦਾਰਾਂ ਦਾ ਸਾਮਾਨ ਡਲਿਵਰ ਕਰਨ ਲਈ ਜਦ ਲਿਜਾਇਆ ਜਾਂਦਾ ਹੈ ਤਾਂ ਇਕ ਗਿਰੋਹ ਆਪਣੇ ਮੋਟਰਸਾਈਕਲਾਂ 'ਤੇ ਰੇਹੜੀਆਂ ਤੋਂ ਖੰਡ, ਚੌਲ, ਘਿਓ ਤੇ ਚਾਹਪੱਤੀ ਆਦਿ ਚੁੱਕ ਕੇ ਫਰਾਰ ਹੋ ਜਾਂਦਾ ਹੈ, ਜੋ ਰੇਲੀ ਅਹਾਤਾ ਨਜ਼ਦੀਕ ਰੇਲਵੇ ਫਾਟਕ ਕੋਲ ਘੁੰਮ ਰਿਹਾ ਹੈ। 
ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਏ. ਐੱਸ. ਆਈ. ਨਿਸ਼ਾਨ ਸਿੰਘ ਦੀ ਅਗਵਾਈ ਹੇਠ ਇਸ ਗਿਰੋਹ ਦੇ 2 ਮੈਂਬਰ ਰਣਜੀਤ ਸਿੰਘ ਉਰਫ ਦੋਨੀ ਅਤੇ ਅਕਾਸ਼ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਉਨ੍ਹਾਂ ਦੇ 2 ਹੋਰ ਸਾਥੀ ਰੋਹਿਤ ਅਤੇ ਗੁਗਲ ਉਰਫ ਗਗਲੀ ਫਰਾਰ ਹੋ ਗਏ ਹਨ, ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਵੱਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ। ਡੀ. ਐੱਸ. ਪੀ. ਹਰਿੰਦਰ ਸਿੰਘ ਡੋਡ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਇਨ੍ਹਾਂ ਵਿਅਕਤੀਆਂ ਤੋਂ ਕਰਿਆਨੇ ਦਾ ਕੁਝ ਸਾਮਾਨ ਬਰਾਮਦ ਹੋਇਆ ਹੈ।


Related News