ਵਪਾਰੀਆਂ ਦੇ ਨਾਲ-ਨਾਲ ਟੈਕਸੇਸ਼ਨ ਵਕੀਲ ਵੀ ਜੀ. ਐੱਸ. ਟੀ. ਤੋਂ ਖਫ਼ਾ

Thursday, Oct 26, 2017 - 12:59 AM (IST)

ਵਪਾਰੀਆਂ ਦੇ ਨਾਲ-ਨਾਲ ਟੈਕਸੇਸ਼ਨ ਵਕੀਲ ਵੀ ਜੀ. ਐੱਸ. ਟੀ. ਤੋਂ ਖਫ਼ਾ

ਹੁਸ਼ਿਆਰਪੁਰ,  (ਘੁੰਮਣ)-  ਕੇਂਦਰ ਸਰਕਾਰ ਵੱਲੋਂ ਦੇਸ਼ ਭਰ 'ਚ ਲਾਗੂ ਕੀਤੇ ਗਏ ਜੀ. ਐੱਸ. ਟੀ. ਨਾਲ ਸਿਰਫ ਵਪਾਰੀ ਤੇ ਉਦਯੋਗਪਤੀ ਹੀ ਦੁਖੀ ਨਹੀਂ ਸਗੋਂ ਟੈਕਸੇਸ਼ਨ ਵਕੀਲ ਵੀ ਹੁਣ ਇਸ ਦਾ ਵਿਰੋਧ ਕਰਨ ਲੱਗੇ ਹਨ। 
ਟੈਕਸੇਸ਼ਨ ਵਕੀਲਾਂ ਦੀ ਸੂਬਾ ਪੱਧਰੀ ਹੜਤਾਲ ਦੇ ਸੱਦੇ 'ਤੇ ਅੱਜ ਇਥੇ ਟੈਕਸੇਸ਼ਨ ਬਾਰ ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਸੰਦੀਪ ਕੈਹੜ ਦੀ ਅਗਵਾਈ 'ਚ ਟੈਕਸੇਸ਼ਨ ਵਕੀਲਾਂ ਨੇ ਹੜਤਾਲ ਕੀਤੀ। ਉਪਰੰਤ ਇਕ ਵਫ਼ਦ ਜਿਸ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਕੈਹੜ, ਸਕੱਤਰ ਐੱਸ. ਪੀ. ਰਾਣਾ, ਵਿਨੋਦ ਸੇਠੀ, ਹਰੀਸ਼ ਐਰੀ, ਪ੍ਰਦੀਪ ਡਡਵਾਲ, ਅਨਿਰੁੱਧ ਜੋਸ਼ੀ, ਗੌਰਵ ਗਰਗ ਆਦਿ ਸ਼ਾਮਲ ਸਨ, ਨੇ ਜੀ. ਐੱਸ. ਟੀ. ਸਬੰਧੀ ਆਪਣੀਆਂ ਮੰਗਾਂ ਨੂੰ ਲੈ ਕੇ ਏ. ਡੀ. ਸੀ. ਸ਼੍ਰੀਮਤੀ ਅਨੁਪਮ ਕਲੇਰ ਅਤੇ ਏ. ਈ. ਟੀ. ਸੀ. ਹਰਦੀਪ ਭਾਂਵਰਾ ਨੂੰ ਵੱਖ-ਵੱਖ ਤੌਰ 'ਤੇ ਮੰਗ-ਪੱਤਰ ਦਿੱਤੇ। 


Related News