BMW ਬਾਈਕ ’ਤੇ ਰਾਤ ਨੂੰ ਰਾਈਡ ’ਤੇ ਨਿਕਲੇ ਕਾਰੋਬਾਰੀ ਦੀ ਭੇਤਭਰੇ ਹਾਲਾਤ ’ਚ ਮੌਤ
Sunday, Jul 09, 2023 - 04:31 AM (IST)
ਫਗਵਾੜਾ (ਜਲੋਟਾ)-ਫਗਵਾੜਾ ’ਚ ਰੁਕ-ਰੁਕ ਕੇ ਹੋ ਰਹੀ ਬਰਸਾਤ ਦੌਰਾਨ ਬੀਤੀ ਰਾਤ ਸਮੇਂ ਇਕ ਮਹਿੰਗੀ ਬੀ. ਐੱਮ. ਡਬਲਯੂ. ਬਾਈਕ ’ਤੇ ਜਲੰਧਰ ਤੋਂ ਫਗਵਾੜਾ-ਚੰਡੀਗੜ੍ਹ ਬਾਈਪਾਸ ਵਿਖੇ ਰਾਈਡ ’ਤੇ ਆਏ ਜਲੰਧਰ ਦੇ ਇਕ ਨੌਜਵਾਨ ਕਾਰੋਬਾਰੀ ਦੀ ਭੇਤਭਰੇ ਹਾਲਾਤ ’ਚ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਨੌਜਵਾਨ ਕਾਰੋਬਾਰੀ ਦੀ ਪਛਾਣ ਜਲੰਧਰ ਦੇ ਰਹਿਣ ਵਾਲੇ ਅਭਿਜੀਤ ਭਰਾਜ ਵਜੋਂ ਹੋਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਆਪਣੇ ਕੁਝ ਸਾਥੀਆਂ ਨਾਲ ਆਪਣੀ ਮਹਿੰਗੀ ਬੀ. ਐੱਮ. ਡਬਲਯੂ. ਬਾਈਕ ’ਤੇ ਜਲੰਧਰ ਤੋਂ ਫਗਵਾੜਾ-ਚੰਡੀਗੜ੍ਹ ਬਾਈਪਾਸ ’ਤੇ ਆਇਆ ਸੀ।
ਇਹ ਖ਼ਬਰ ਵੀ ਪੜ੍ਹੋ : ‘ਆਦਿਪੁਰਸ਼’ ਦੇ ਡਾਇਲਾਗਜ਼ ’ਤੇ ਟ੍ਰੋਲ ਹੋਣ ਮਗਰੋਂ ਮਨੋਜ ਮੁੰਤਸ਼ਿਰ ਨੇ ਮੰਗੀ ਮੁਆਫ਼ੀ
ਇਥੇ ਉਹ ਕੀ ਕਰ ਰਿਹਾ ਸੀ, ਇਹ ਭੇਤ ਬਰਕਰਾਰ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਇਸੇ ਦੌਰਾਨ ਅਚਾਨਕ ਉਹ ਬਾਈਕ ਤੋਂ ਡਿੱਗ ਕੇ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਉਸ ਦੇ ਸਾਥੀ ਦੋਸਤ ਅਤੇ ਮੌਕੇ ’ਤੇ ਪੁੱਜੇ ਦੱਸੇ ਜਾਂਦੇ ਪਰਿਵਾਰਕ ਮੈਂਬਰ ਜਲੰਧਰ ਦੇ ਇਕ ਵੱਡੇ ਹਸਪਤਾਲ ’ਚ ਲੈ ਗਏ, ਜਿਥੇ ਉਸ ਦੀ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ : ਸ਼੍ਰੀ ਅਮਰਨਾਥ ਯਾਤਰਾ : ਖ਼ਰਾਬ ਮੌਸਮ ਕਾਰਨ ਪੰਚਤਰਨੀ ’ਚ ਫਸੇ ਤਕਰੀਬਨ 8000 ਯਾਤਰੀ
ਵੱਡਾ ਸਵਾਲ ਇਹ ਹੈ ਕਿ ਮ੍ਰਿਤਕ ਨੌਜਵਾਨ ਬਾਈਕ ’ਤੇ ਫਗਵਾੜਾ ਦਾ ਬੇਹੱਦ ਸੁੰਨਸਾਨ ਇਲਾਕਾ ਮੰਨੇ ਜਾਂਦੇ ਫਗਵਾੜਾ-ਚੰਡੀਗੜ੍ਹ ਬਾਈਪਾਸ ’ਤੇ ਕੀ ਕਰਨ ਆਇਆ ਸੀ ਕਿਉਂਕਿ ਜਲੰਧਰ ਤੋਂ ਫਗਵਾੜਾ ਤੱਕ ਦਾ ਇਹ ਸਫ਼ਰ ਕਈ ਕਿਲੋਮੀਟਰ ਲੰਬਾ ਹੈ। ਇਹ ਮਾਮਲਾ ਫਗਵਾੜਾ ਸਮੇਤ ਆਲੇ-ਦੁਆਲੇ ਦੇ ਇਲਾਕਿਆਂ ’ਚ ਭਾਰੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ : ਰੇਲਵੇ ਨੇ ਦਿੱਤਾ ਤੋਹਫ਼ਾ, ਵੰਦੇ ਭਾਰਤ ਸਮੇਤ ਕਈ ਟਰੇਨਾਂ ਦਾ ਕਿਰਾਇਆ ਹੋਵੇਗਾ 25 ਫੀਸਦੀ ਘੱਟ