ਵਪਾਰਕ ਜਥੇਬੰਦੀਆਂ ਦਾ ਐਲਾਨ : ਹੁਣ ਵਪਾਰੀ ਵੋਟਰ ਨਹੀਂ ਰਹਿਣਗੇ, ਖ਼ੁਦ ਬਣਨਗੇ ਉਮੀਦਵਾਰ
Thursday, Jul 16, 2026 - 11:00 AM (IST)
ਅੰਮ੍ਰਿਤਸਰ (ਇੰਦਰਜੀਤ)- ਪੰਜਾਬ ਪ੍ਰਦੇਸ਼ ਵਪਾਰ ਮੰਡਲ ਜ਼ਿਲ੍ਹਾ ਇਕਾਈ ਅੰਮ੍ਰਿਤਸਰ ਦੀ ਇਕ ਮੀਟਿੰਗ ਵਿਚ ਉਦਯੋਗਪਤੀ ਰੰਜਨ ਅਗਰਵਾਲ ਨੂੰ ਵਪਾਰ ਮੰਡਲ ਵੱਲੋਂ 2027 ਦੀਆਂ ਚੋਣਾਂ ਵਿਚ ਉਮੀਦਵਾਰ ਐਲਾਨਣ ਤੋਂ ਬਾਅਦ ਅੰਮ੍ਰਿਤਸਰ ਤੋਂ ਇਲਾਵਾ ਪੂਰੇ ਸੂਬੇ ਵਿਚ ਹੀ ਵਪਾਰਕ ਜਥੇਬੰਦੀਆਂ ਦੇ ਨਾਲ-ਨਾਲ ਉਦਯੋਗਪਤੀ ਵੀ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਮੀਟਿੰਗ ਦੌਰਾਨ ਜ਼ਿਲਾ ਪ੍ਰਧਾਨ ਸੁਰਿੰਦਰ ਦੁੱਗਲ ਨੇ ਕਿਹਾ ਕਿ ਵਪਾਰੀਆਂ ਨਾਲ ਕਿਸੇ ਵੀ ਸਰਕਾਰ ਨੇ ਨਿਆਂ ਨਹੀਂ ਕੀਤਾ ਅਤੇ ਹੁਣ ਆਪਣੇ ਉਮੀਦਵਾਰ ਚੋਣਾਂ ਵਿਚ ਲਿਆਉਣਾ ਸਾਡੀ ਮਜਬੂਰੀ ਵੀ ਹੈ ਅਤੇ ਅਧਿਕਾਰ ਵੀ। ਇਸ ਵਿਚ ਸੂਬਾ ਪ੍ਰਧਾਨ ਪਿਆਰੇ ਲਾਲ ਸੇਠ, ਜਨਰਲ ਸਕੱਤਰ ਸਮੀਰ ਜੈਨ ਅਤੇ ਸੀਨੀਅਰ ਮੀਤ ਪ੍ਰਧਾਨ ਰੰਜਨ ਅਗਰਵਾਲ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।
ਇਹ ਵੀ ਪੜ੍ਹੋ- ਪੰਜਾਬ 'ਚ ਸ਼ੁਕਰਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ
ਬੈਠਕ ਵਿਚ ਅੰਮ੍ਰਿਤਸਰ ਦੀਆਂ 42 ਵਪਾਰਕ ਅਤੇ ਉਦਯੋਗਿਕ ਜਥੇਬੰਦੀਆਂ ਨੇ ਕਿਹਾ ਕਿ ਸੂਬੇ ਦੇ ਹੋਰਨਾਂ ਹਿੱਸਿਆਂ ਵਿਚ ਵੀ ਵਪਾਰ ਅਤੇ ਉਦਯੋਗ ਜਗਤ ਨੂੰ ਯੋਗ ਸਿਆਸੀ ਪ੍ਰਤੀਨਿਧਤਾ ਮਿਲਣੀ ਚਾਹੀਦੀ ਹੈ। ਜਥੇਬੰਦੀਆਂ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਟਿਕਟਾਂ ਦੀ ਵੰਡ ਵਿਚ ਯੋਗ ਅਤੇ ਇਮਾਨਦਾਰ ਵਪਾਰੀ ਆਗੂਆਂ ਨੂੰ ਪਹਿਲ ਦੇਣ। ਜਥੇਬੰਦੀਆਂ ਦਾ ਕਹਿਣਾ ਹੈ ਕਿ ਰਾਜ ਦੇ ਮਾਲੀਏ ਅਤੇ ਰੁਜ਼ਗਾਰ ਪੈਦਾ ਕਰਨ ਵਿਚ ਸਭ ਤੋਂ ਵੱਡਾ ਯੋਗਦਾਨ ਪਾਉਣ ਦੇ ਬਾਵਜੂਦ ਨੀਤੀ ਬਣਾਉਣ ਵਿਚ ਵਪਾਰੀਆਂ ਦੀ ਭਾਗੀਦਾਰੀ ਬਹੁਤ ਸੀਮਤ ਹੈ। ਹੁਣ ਵਪਾਰੀ ਸਿਰਫ਼ ਵੋਟਰ ਬਣ ਕੇ ਨਹੀਂ ਰਹਿਣਗੇ ਬਲਕਿ ਉਮੀਦਵਾਰ ਬਣ ਕੇ ਖ਼ੁਦ ਅਗਵਾਈ ਕਰਨਗੇ। ਜਥੇਬੰਦੀਆਂ ਨੇ ਮੰਗ ਕੀਤੀ ਕਿ ਸਾਰੀਆਂ ਪਾਰਟੀਆਂ ਆਪਣੇ ਚੋਣ ਮੈਨੀਫੈਸਟੋ ਵਿਚ ਅੰਮ੍ਰਿਤਸਰ ਦੇ ਵਿਕਾਸ ਦਾ ਸਪੱਸ਼ਟ ਰੋਡ-ਮੈਪ ਸ਼ਾਮਲ ਕਰਨ।
ਇਹ ਵੀ ਪੜ੍ਹੋ- ਪੰਜਾਬ 'ਚ ਮੌਨਸੂਨ ਵਿਚਾਲੇ ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
ਰੰਜਨ ਅਗਰਵਾਲ ਦੇ ਨਾਮ ’ਤੇ ਸਹਿਮਤੀ : ਮੀਟਿੰਗ ਵਿਚ ਹਾਜ਼ਰ 42 ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸਰਬਸੰਮਤੀ ਨਾਲ ਕਿਹਾ ਕਿ ਅੰਮ੍ਰਿਤਸਰ ਦੇ ਰੰਜਨ ਅਗਰਵਾਲ ਵਾਂਗ ਹੋਰਨਾਂ ਸ਼ਹਿਰਾਂ ਵਿਚ ਵੀ ਵਪਾਰੀ ਆਗੂਆਂ ਨੂੰ ਚੋਣਾਂ ਵਿਚ ਉਮੀਦਵਾਰ ਵਜੋਂ ਅੱਗੇ ਵਧਾਉਣ ਦਾ ਪਲਾਨ ਬਣਾਉਣ। ਨੁਮਾਇੰਦਿਆਂ ਨੇ ਸਪੱਸ਼ਟ ਕੀਤਾ ਕਿ ਸਿਆਸੀ ਪਾਰਟੀ ਅਤੇ ਧਰਮ ਤੋਂ ਉੱਪਰ ਉੱਠ ਕੇ ਸਾਡੀ ਪਹਿਲੀ ਪਛਾਣ ‘ਵਪਾਰੀ’ ਹੈ। ਬੈਠਕ ਵਿਚ ਰਵੀ ਅਰੋੜਾ, ਜੈਦੀਪ ਸਿੰਘ, ਪੀ. ਮਹਾਜਨ, ਸੰਦੀਪ ਖੋਸਲਾ, ਸੁਨੀਲ ਚੋਪੜਾ, ਰਮਿੰਦਰ ਸਿੰਘ ਸੋਢੀ ਅਤੇ ਵੀ. ਕੇ. ਮਹਿਤਾ ਸਮੇਤ ਕਈ ਪ੍ਰਮੁੱਖ ਵਪਾਰੀ ਆਗੂ ਹਾਜ਼ਰ ਸਨ।
ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਹੜ੍ਹ ਦਾ ਅਲਰਟ! ਪਹਾੜਾਂ ’ਚ ਬੱਦਲ ਫਟਣ ਕਾਰਨ ਰਾਵੀ ਦਰਿਆ ਹੋ ਸਕਦੈ ਓਵਰਫਲੋਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
