ਜ਼ਿਲਾ ਬਾਲ ਸੁਰੱਖਿਆ ਦੀ ਟੀਮ ਨੇ 28 ਬੱਸਾਂ ਦੇ ਕੱਟੇ ਚਲਾਨ

Wednesday, Jul 25, 2018 - 12:31 AM (IST)

ਜ਼ਿਲਾ ਬਾਲ ਸੁਰੱਖਿਆ ਦੀ ਟੀਮ ਨੇ 28 ਬੱਸਾਂ ਦੇ ਕੱਟੇ ਚਲਾਨ

ਗੁਰਦਾਸਪੁਰ,  (ਜਗ ਬਾਣੀ ਟੀਮ)-  ਸੇਫ ਸਕੂਲ ਵਾਹਨ ਪਾਲਿਸੀ ਤਹਿਤ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਡਾ. ਪਰਮਜੀਤ ਕੌਰ ਦੀ ਅਗਵਾਈ ਹੇਠ ਬਣੀ ਟੀਮ ਬਾਲ ਸੁਰੱਖਿਆ ਅਫਸਰ ਸੁਨੀਲ ਜੋਸ਼ੀ, ਰਮਨਪ੍ਰੀਤ ਕੌਰ ਆਊਟਰੀਚ ਵਰਕਰ, ਦਿਲਬਾਗ ਸਿੰਘ ਟ੍ਰੈਫਿਕ ਇੰਚਾਰਜ, ਐੱਚ. ਸੀ. ਸੁਰਜੀਤ ਸਿੰਘ, ਐੱਚ. ਸੀ. ਰੋਸ਼ਨ ਲਾਲ ਨੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਇਸ ਟੀਮ ਨੇ ਵੱਖ-ਵੱਖ ਸਕੂਲਾਂ ਦੀਆਂ ਬੱਸਾਂ ਦੇ 28 ਚਲਾਨ ਕੱਟੇ, ਜੋ ਨਿਯਮਾਂ ਅਨੁਸਾਰ ਨਹੀਂ ਸਨ। ਜ਼ਿਲਾ ਬਾਲ ਸੁਰੱਖਿਆ ਅਫ਼ਸਰ ਡਾ. ਪਰਮਜੀਤ ਕੌਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਦੇ ਨਿਰਦੇਸ਼ਾਂ ’ਤੇ ਜ਼ਿਲੇ ਦੇ ਸਕੂਲਾਂ ਦੀਆਂ ਬੱਸਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਜਿਹਡ਼ੇ ਵਾਹਨ ਪਾਲਿਸੀ ਅਨੁਸਾਰ ਸ਼ਰਤਾਂ ਪੂਰੀਆਂ ਨਹੀਂ ਕਰਦੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਦੇ ਨਾਲ-ਨਾਲ ਚਲਾਨ ਵੀ ਕੱਟੇ ਜਾ ਰਹੇ ਹਨ।
 


Related News