ਟਰਾਂਸਪੋਰਟ ਵੱਲੋਂ ਰੂਟ ਦੀ ਜਾਂਚ ਨੂੰ ਲੈ ਕੇ ਪਨਬੱਸ ਯੂਨੀਅਨ ਮੰਨਣ ਨੂੰ ਤਿਆਰ ਨਹੀਂ, ਤੀਜੇ ਦਿਨ ਵੀ ਬੱਸਾਂ ਦਾ ਚੱਕਾ ਜਾਮ
Sunday, Nov 13, 2022 - 12:33 PM (IST)
ਲੁਧਿਆਣਾ (ਮੋਹਿਨੀ) : ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਆਪਣੇ ਸਾਥੀ ਕੰਡਕਟਰ ਦੀ ਗੈਰ-ਕਾਨੂੰਨੀ ਰਿਪੋਰਟ ਦੇ ਚੱਲਦਿਆਂ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਹੈ, ਜਿਸ ਕਾਰਨ ਅੱਜ ਤੀਜੇ ਦਿਨ ਵੀ ਪਨਬੱਸ ਮੁਲਾਜ਼ਮਾਂ ਨੇ ਬੱਸਾਂ ਦਾ ਸਟੇਅਰਿੰਗ ਨਾ ਰੋਕ ਕੇ ਟਰਾਂਸਪੋਰਟ ਮੰਤਰੀ ਦਾ ਘੇਰਾਓ ਕੀਤਾ। ਜਲੰਧਰ ਅਤੇ ਖ਼ਰੜ 'ਚ ਯੂਨੀਅਨ ਰੋਸ ਪ੍ਰਦਰਸ਼ਨ ਲਈ ਉੱਤਰੀ ਹੋਈ ਹੈ। ਉਸ ਦੇ ਹਮਾਇਤ ’ਚ ਪੀ.ਆਰ.ਟੀ.ਸੀ ਯੂਨੀਅਨ ਨੇ ਵੀ ਬੱਸਾਂ ਦੇ ਪਹੀਏ ਰੋਕ ਕੇ ਰੋਸ ਪ੍ਰਦਰਸ਼ਨ ਕੀਤਾ ਹੈ।
ਇਹ ਵੀ ਪੜ੍ਹੋ- ਹਿੰਦੂ ਨੇਤਾ ਸੁਧੀਰ ਸੂਰੀ ਦੀ ਸੁਰੱਖਿਆ ’ਚ ਤਾਇਨਾਤ ਮੁਲਾਜ਼ਮਾਂ ਖਿਲਾਫ਼ ਕਾਰਵਾਈ ਦੀ ਤਿਆਰੀ
ਦੱਸ ਦਈਏ ਕਿ ਇਹ ਸਾਰਾ ਮਾਮਲਾ ਬਟਾਲਾ ਡਿਪੂ ਦੇ ਕੰਡਕਟਰ ਦੀ ਨਜਾਇਜ਼ ਰਿਪੋਰਟ ਦੇ ਚੱਲਦਿਆਂ ਵੱਧ ਗਿਆ ਹੈ, ਜਿਸ ਕਾਰਨ ਸਵਾਰੀਆਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਸਰਕਾਰੀ ਬੱਸਾਂ ਦੇ ਬੰਦ ਹੋਣ ਕਾਰਨ ਖ਼ਾਸ ਕਰਕੇ ਮੁਫ਼ਤ ਸਫ਼ਰ ਕਰਨ ਵਾਲੀਆਂ ਔਰਤਾਂ ਨੂੰ ਵੀ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਡਾਇਰੈਕਟਰ ਟਰਾਂਸਪੋਰਟ ਪੰਜਾਬ ਅਮਨਦੀਪ ਕੌਰ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ । ਕਾਰਜਕਾਰੀ ਡਾਇਰੈਕਟਰ ਆਪ੍ਰੇਸ਼ਨ ਪ੍ਰਨੀਤ ਮਿਨਹਾਸ ਨੇ ਮਾਮਲੇ ਦੀ ਜਾਂਚ ਕਰਨ ਤੋਂ ਪਹਿਲੇ ਹੀ ਚੱਲ ਰਹੀ ਆਫ਼ ਰੂਟ ਜਾਂਚ ਨੂੰ ਆਨ ਰੂਟ ’ਚ ਤਬਦੀਲ ਕਰ ਦਿੱਤਾ ਹੈ ਪਰ ਯੂਨੀਅਨ ਇਸ ਫ਼ੈਸਲੇ ਲਈ ਬਿਲਕੁਲ ਵੀ ਤਿਆਰ ਨਹੀਂ ਹੈ, ਕਿਉਂਕਿ ਉਹ ਰਿਪੋਰਟ ਰੱਦ ਕਰਵਾਉਣ 'ਤੇ ਅੜੇ ਹੋਏ ਹਨ।
ਇਹ ਵੀ ਪੜ੍ਹੋ- ਅੱਜ ਪੰਜਾਬ ’ਚ ਪਨਬੱਸ ਸੇਵਾ ਮੁਕੰਮਲ ਬੰਦ ਕਰਨ ਦਾ ਐਲਾਨ, ਨਹੀਂ ਬਣੀ ਸਹਿਮਤੀ
ਜਦੋਂ ਤੱਕ ਰਿਪੋਰਟ ਰੱਦ ਕਰਕੇ ਕੰਡਕਟਰ ਨੂੰ ਬਹਾਲ ਨਹੀਂ ਕੀਤਾ ਜਾਂਦਾ, ਉਦੋਂ ਤੱਕ ਬੱਸਾਂ ਦਾ ਚੱਕਾ ਜਾਮ ਰਹੇਗਾ ਅਤੇ ਸੰਘਰਸ਼ ਤੇਜ਼ ਕੀਤਾ ਜਾਵੇਗਾ। ਬੱਸਾਂ ਦੀ ਰੋਕ ਕਾਰਨ ਰੋਡਵੇਜ਼ ਵਿਭਾਗ ਦੇ ਮਾਲੀਆ ’ਚ ਵੀ ਕਾਫ਼ੀ ਕਮੀ ਆਈ ਹੈ।