21 ਏਕੜ ''ਚ ਬਣੇਗੀ ਅੰਤਰਰਾਸ਼ਟਰੀ ਪੱਧਰ ਦੀ ''ਇੰਟੀਗ੍ਰੇਟਿਡ ਟਾਊਨਸ਼ਿਪ''

Monday, Sep 03, 2018 - 03:09 PM (IST)

21 ਏਕੜ ''ਚ ਬਣੇਗੀ ਅੰਤਰਰਾਸ਼ਟਰੀ ਪੱਧਰ ਦੀ ''ਇੰਟੀਗ੍ਰੇਟਿਡ ਟਾਊਨਸ਼ਿਪ''

ਪਠਾਨਕੋਟ (ਸ਼ਾਰਦਾ) : ਪੰਜਾਬ 'ਚ ਸੱਤਾ ਬਦਲਾਅ ਦੇ ਬਾਅਦ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਸੱਤਾਧਾਰੀ ਹੋਣ ਤੋਂ ਬਾਅਦ ਕਾਰਪੋਰੇਟ ਬੈਕਗਰਾਊਂਡ ਤੋਂ ਆਏ ਪਠਾਨਕੋਟ ਦੇ ਵਿਧਾਇਕ ਬਣੇ ਅਮਿਤ ਵਿਜ ਵੱਡੇ ਦ੍ਰਿਸ਼ਟੀਕੋਣ ਲਾਗੂ ਕਰਨ ਲਈ ਹਮੇਸ਼ਾ ਕੋਸ਼ਿਸ਼ਾਂ 'ਚ ਹਨ। ਇਸ ਦਾ ਹੀ ਨਤੀਜਾ ਹੈ ਕਿ ਜਦੋਂ ਵਿਧਾਨ ਸਭਾ ਚੋਣਾਂ 'ਚ ਉਨ੍ਹਾਂ ਨੇ ਲੋਕਾਂ ਦੇ ਸਾਹਮਣੇ ਆਪਣਾ ਵੀਜ਼ਨ ਰੱਖਿਆ ਤਾਂ ਜਨਤਾ ਨੇ ਉਸ ਨੂੰ ਸਵੀਕਾਰ ਕਰ ਲਿਆ।

ਇਸ ਲੜੀ 'ਚ ਵਿਧਾਇਕ ਵਿਜ ਨੇ ਇਕ ਹੋਰ ਸਾਹਸੀ ਕਦਮ ਚੁੱਕਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੱਸ ਸਟੈਂਡ ਟਰਮੀਨਲ ਤੇ ਇਸ ਡਿਪੋ ਦੀ ਵਰਕਸ਼ਾਪ ਨੂੰ ਨਗਰ ਦੇ ਬਾਹਰ ਮਲਿਕਪੁਰ 'ਚ ਸ਼ਿਫਟ ਕਰਨ ਵੱਲ ਕਦਮ ਵਧਾਇਆ ਹੈ। ਮੁੱਖ ਮੰਤਰੀ ਤੋਂ ਇਸ ਸਬੰਧੀ ਮਨਜ਼ੂਰੀ ਵੀ ਲੈ ਲਈ ਗਈ ਹੈ। ਦੂਜੇ ਪਾਸੇ ਸੂਤਰਾਂ ਦਾ ਕਹਿਣਾ ਹੈ ਕਿ ਬੱਸ ਸਟੈਂਡ ਟਰਮੀਨਲ ਤੇ ਵਰਕਸ਼ਾਪ ਮਲਿਕਪੁਰ 'ਚ ਸ਼ਿਫਟ ਹੋਵੇਗਾ, ਜੋ 21 ਏਕੜ 'ਚ ਬਣੇਗਾ ਅਤੇ ਇਹ ਅੰਤਰਰਾਸ਼ਟਰੀ ਪੱਧਰ ਦੀ ਇੰਟੀਗ੍ਰੇਟਿਡ ਟਾਊਨਸ਼ਿਪ ਬਣੇਗੀ। ਪਿਛਲੀ 20 ਅਗਸਤ ਨੂੰ ਵਿਧਾਇਕ ਅਮਿਤ ਵਿਜ ਵਲੋਂ ਮੁੱਖ ਮੰਤਰੀ ਨੂੰ ਲਿਖੀ ਗਈ ਚਿੱਠੀ, ਜਿਸ 'ਤੇ ਮੁੱਖ ਮੰਤਰੀ ਨੇ ਅੱਗੇ ਵਿਭਾਗੀ ਕਾਰਵਾਈ ਕਰਨ ਦੀ ਸਲਾਹ ਦਿੱਤੀ ਹੈ, ਪੰਜਾਬ ਕੇਸਰੀ ਦੇ ਹੱਥ ਲੱਗੀ ਹੈ। 

ਮੌਜੂਦਾ ਸਮੇਂ ਦਾ ਬੱਸ ਸਟੈਂਡ ਏ. ਪੀ. ਦੇ ਰੋਡ 'ਤੇ ਸਿਟੀ ਰੇਲਵੇ ਸਟੇਸ਼ਨ ਦੇ ਸਾਹਮਣੇ ਸਥਿਤ ਹੈ। ਬੱਸ ਸਟੈਂਡ ਨੂੰ ਜਾਣ ਵਾਲੀ ਮੁੱਖ ਸੜਕ 14 ਮੀਟਰ ਚੌੜੀ ਡਿਵਾਈਡਰ ਵਾਲੀ ਹੈ, ਜੋ ਬੱਸ ਸਟੈਂਡ 'ਤੇ ਆਉਣ-ਜਾਣ ਵਾਲੀ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਨਾਕਾਫੀ ਹੈ। ਬੱਸ ਸਟੈਂਡ ਦੇ ਸਾਹਮਣੇ ਅਕਸਰ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ। ਹਾਦਸੇ ਵੀ ਰੋਜ਼ਾਨਾ ਘਟਦੇ ਹਨ, ਜਿਸ ਕਾਰਨ ਆਮ ਜਨਤਾ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ।


Related News