ਸੈਕਟਰ-43 ਦੇ ਬੱਸ ਅੱਡੇ ’ਚ ਹੁਣ ਪਿਕ ਐਂਡ ਡਰਾਪ ’ਤੇ ਨਹੀਂ ਲੱਗਣਗੇ ਚਾਰਜ

Friday, Jul 20, 2018 - 05:14 AM (IST)

ਸੈਕਟਰ-43 ਦੇ ਬੱਸ ਅੱਡੇ ’ਚ ਹੁਣ ਪਿਕ ਐਂਡ ਡਰਾਪ ’ਤੇ ਨਹੀਂ ਲੱਗਣਗੇ ਚਾਰਜ

 ਚੰਡੀਗਡ਼੍ਹ,    (ਵਿਜੇ)-  ਇੰਟਰ ਸਟੇਟ ਬੱਸ ਟਰਮੀਨਲ  (ਆਈ. ਐੱਸ. ਬੀ. ਟੀ.) ਸੈਕਟਰ-43 ਦੀ ਪੇਡ ਪਾਰਕਿੰਗ ’ਚ ਹੁਣ ਪਿੱਕ ਐਂਡ ਡਰਾਪ ਦੇ ਚਾਰਜਿਜ਼ ਨਹੀਂ ਲੱਗਣਗੇ। ਇਸ ਬਾਰੇ ਡਾਇਰੈਕਟਰ ਟਰਾਂਸਪੋਰਟ ਵੱਲੋਂ 18 ਜੁਲਾਈ ਨੂੰ ਆਰਡਰ ਜਾਰੀ ਕਰ ਦਿੱਤੇ ਗਏ ਹਨ। ਆਰਡਰ ’ਚ ਸਾਫ ਤੌਰ ’ਤੇ ਕਹਿ ਦਿੱਤਾ ਗਿਆ ਹੈ ਕਿ ਜੇਕਰ ਕੋਈ ਵੀ ਵਿਅਕਤੀ ਬੱਸ ਅੱਡੇ ਵਿਚ ਕਿਸੇ ਨੂੰ ਪਿਕ ਕਰਨ ਜਾਂ ਡਰਾਪ ਕਰਨ ਲਈ ਪਹੁੰਚਦਾ ਹੈ ਤਾਂ ਪਾਰਕਿੰਗ ਠੇਕੇਦਾਰ ਵੱਲੋਂ ਉਸ ਤੋਂ ਕੋਈ ਚਾਰਜ ਨਹੀਂ ਵਸੂਲਿਆ ਜਾਵੇਗਾ। 
ਇਸ ਲਈ ਪਾਰਕਿੰਗ ਏਰੀਆ ’ਚ ਵਿਸ਼ੇਸ਼ ਤੌਰ ’ਤੇ ‘ਨੋ ਪਾਰਕਿੰਗ ਲੇਨ’ ਵੀ ਬਣਾਈ ਗਈ ਹੈ। ਇਸ ਲੇਨ ’ਚ ਚੱਲਦੇ ਹੋਏ ਜੇਕਰ ਕੋਈ ਵੀ ਵਾਹਨ ਯਾਤਰੀ ਨੂੰ ਬੱਸ ਅੱਡੇ ’ਚ ਛੱਡਦਾ ਹੈ ਜਾਂ ਉੱਥੋਂ ਪਿਕ ਕਰਦਾ ਹੈ ਤਾਂ ਉਸ ਨੂੰ ਨਾ ਸਿਰਫ ਪਾਰਕਿੰਗ ਫੀਸ ਤੋਂ ਛੁਟਕਾਰਾ ਮਿਲੇਗਾ ਸਗੋਂ ਹੋਰ ਵਾਹਨਾਂ ਦੀ ਭੀਡ਼ ਤੋਂ ਵੀ ਮੁਕਤੀ ਮਿਲੇਗੀ ਕਿਉਂਕਿ ਇਹ ਲੇਨ ਪੂਰੀ ਤਰ੍ਹਾਂ ਨਾਲ ਹਮੇਸ਼ਾ ਕਲੀਅਰ ਰੱਖਣ ਲਈ ਨਿਰਦੇਸ਼ ਦਿੱਤੇ ਗਏ ਹਨ ਤਾਂ ਕਿ ਪਿਕ ਜਾਂ ਡਰਾਪ ਕਰਨ ਵਾਲੇ ਵ੍ਹੀਕਲ ਆਰਨਰ ਦਾ ਸਮਾਂ ਵੀ ਬਰਬਾਦ ਨਾ ਹੋਵੇ ਅਤੇ ਪਾਰਕਿੰਗ ਏਰੀਏ ’ਚ ਭੀਡ਼ ਨਾ ਹੋਵੇ। 
ਹਾਲਾਂਕਿ ਇਹ ਸਹੂਲਤ ਕਾਂਟਰੈਕਟ ਸਾਈਨ ਕਰਦੇ ਸਮੇਂ ਹੀ ਟਰਾਂਸਪੋਰਟ ਡਿਪਾਰਟਮੈਂਟ ਵੱਲੋਂ ਦੇਣ ਦਾ ਦਾਅਵਾ ਕੀਤਾ ਗਿਆ ਸੀ ਪਰ ਬਾਵਜੂਦ ਇਸਦੇ ਡਿਪਾਰਟਮੈਂਟ  ਕੋਲ ਅਜਿਹੀਆਂ ਸ਼ਿਕਾਇਤਾਂ ਆ ਰਹੀਆਂ ਸਨ ਕਿ ਪਾਰਕਿੰਗ ਕਾਂਟਰੈਕਟਰ ਵੱਲੋਂ ਪਿਕ ਐਂਡ ਡਰਾਪ  ਦੇ ਵੀ ਚਾਰਜ ਲਏ ਜਾ ਰਹੇ ਹਨ। ਇਸ ਕਾਰਨ ਹੁਣ ਡਾਇਰੈਕਟਰ ਟਰਾਂਸਪੋਰਟ ਨੇ ਇਸ ਵਾਰ ਲਿਖਤੀ ’ਚ ਨਿਰਦੇਸ਼ ਜਾਰੀ ਕੀਤੇ ਹਨ। ਇਸਦੇ ਨਾਲ ਹੀ ਡਿਪਾਰਟਮੈਂਟ ਨੇ ਇਸ ਆਦੇਸ਼ ਨੂੰ ਤੁਰੰਤ ਲਾਗੂ ਕਰਨ ਦਾ ਦਾਅਵਾ ਵੀ ਕੀਤਾ ਹੈ। 
ਲੇਨ ’ਚ ਪਾਰਕ ਹੋਵੇ ਕਾਰ ਤਾਂ 200 ਰੁਪਏ ਦਾ ਜੁਰਮਾਨਾ 
 ਲੋਕਾਂ ਨੂੰ ਸਹੂਲਤ ਦੇਣ ਦੇ ਨਾਲ-ਨਾਲ ਡਿਪਾਰਟਮੈਂਟ ਨੇ ਕੁਝ ਸਖਤ ਫੈਸਲੇ ਵੀ ਲਏ ਹਨ। ਆਰਡਰ ਵਿਚ ਕਿਹਾ ਗਿਆ ਹੈ ਕਿ ਨੋ ਪਾਰਕਿੰਗ ਲੇਨ ਨੂੰ ਲੋਕਾਂ ਦੀ ਸਹੂਲਤ ਲਈ ਬਣਾਇਆ ਗਿਆ ਹੈ। ਇਸ ਲਈ ਇਸ ਵਿਚ ਨਾ ਤਾਂ ਵ੍ਹੀਕਲ ਪਾਰਕ ਹੋ ਸਕਦੇ ਹਨ ਅਤੇ ਨਾ ਹੀ ਜ਼ਿਆਦਾ ਦੇਰ ਤੱਕ ਕੋਈ ਚਾਲਕ ਆਪਣੇ ਵ੍ਹੀਕਲ ਨੂੰ ਜ਼ਿਆਦਾ ਸਮੇਂ ਤੱਕ ਰੋਕ ਸਕਦਾ ਹੈ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਮੌਕੇ ’ਤੇ ਹੀ 200 ਰੁਪਏ ਦਾ ਚਲਾਨ ਕਰਨ ਦਾ ਵੀ ਵਿਵਸਥਾ ਰੱਖੀ ਗਈ ਹੈ।  
ਨਿਯਮ ਤੋਡ਼ਨ ਦੀਆਂ  ਆ ਰਹੀਆਂ ਸਨ ਸ਼ਿਕਾਇਤਾਂ 
 ਡਿਪਾਰਟਮੈਂਟ ਨੂੰ ਇਹ ਆਰਡਰ ਇਸ ਲਈ ਜਾਰੀ ਕਰਨਾ ਪਿਆ ਕਿਉਂਕਿ ਕਈ ਸ਼ਿਕਾਇਤਾਂ ਅਜਿਹੀਆਂ ਆ ਰਹੀਆਂ ਸਨ ਜਿਸ ’ਚ ਲੋਕ ਪਾਰਕਿੰਗ ਠੇਕੇਦਾਰ ਦੀ ਮਨਮਰਜ਼ੀ ’ਤੇ ਰੋਸ ਪ੍ਰਗਟਾਅ ਰਹੇ ਸਨ। ਦਰਅਸਲ ਰੈਜ਼ੀਡੈਂਟਸ ਦਾ ਕਹਿਣਾ ਹੈ ਕਿ ਸਿਰਫ ਪਿਕ ਜਾਂ ਡਰਾਪ ਕਰਨ ਦੇ ਵੀ ਉਨ੍ਹਾਂ  ਤੋਂ 10 ਤੋਂ 20 ਰੁਪਏ ਵਸੂਲੇ ਜਾ ਰਹੇ ਹਨ, ਜਦੋਂਕਿ ਨਿਯਮ ਅਨੁਸਾਰ ਉਨ੍ਹਾਂ ਨੂੰ ਇਸ ਸਹੂਲਤ ਲਈ ਇਕ ਵੱਖਰੀ ਪਰਚੀ ਦੇਣ ਦੀ ਵਿਵਸਥਾ ਰੱਖੀ ਗਈ ਹੈ ਪਰ ਕਾਂਟਰੈਕਟਰ ਵੱਲੋਂ ਇਸ ਨਿਯਮ ਨੂੰ ਨਹੀਂ ਮੰਨਿਆ ਜਾ ਰਿਹਾ। 


Related News