ਪੰਜਾਬ ''ਚ ਵਾਪਰਿਆ ਬੱਸ ਹਾਦਸਾ, ਗਰਭਵਤੀ ਔਰਤ ਸਮੇਤ 7 ਸਵਾਰੀਆਂ ਜ਼ਖ਼ਮੀ, ਪੈ ਗਿਆ ਚੀਕ-ਚਿਹਾੜਾ

Sunday, Feb 01, 2026 - 11:51 AM (IST)

ਪੰਜਾਬ ''ਚ ਵਾਪਰਿਆ ਬੱਸ ਹਾਦਸਾ, ਗਰਭਵਤੀ ਔਰਤ ਸਮੇਤ 7 ਸਵਾਰੀਆਂ ਜ਼ਖ਼ਮੀ, ਪੈ ਗਿਆ ਚੀਕ-ਚਿਹਾੜਾ

ਸੰਗਰੂਰ (ਜ.ਬ.)- ਸੰਗਰੂਰ 'ਚ ਅੱਜ ਸਵੇਰੇ ਸੰਘਣੀ ਧੁੰਦ ਕਾਰਨ ਇੱਕ ਸੜਕੀ ਹਾਦਸਾ ਵਾਪਰ ਗਿਆ। ਹਾਦਸੇ ਵਿਚ ਇੱਕ ਨਿੱਜੀ ਕੰਪਨੀ ਦੀ ਬੱਸ ਸੜਕ ਤੋਂ ਉਤਰ ਗਈ, ਜਿਸ ਵਿੱਚ ਸਵਾਰ ਸੱਤ ਯਾਤਰੀ ਜ਼ਖ਼ਮੀ ਹੋ ਗਏ। ਗਨੀਮਤ ਰਹੀ ਕਿ ਇਸ ਹਾਦਸੇ ਦੌਰਾਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ 'ਚ 1, 2, 3 ਤੇ 4 ਤਾਰੀਖ਼ ਲਈ ਵੱਡੀ ਭਵਿੱਖਬਾਣੀ, ਪੜ੍ਹੋ ਮੌਸਮ ਵਿਭਾਗ ਦੀ ਵੱਡੀ ਅਪਡੇਟ

ਮਿਲੀ ਜਾਣਕਾਰੀ ਮੁਤਾਬਕ ਨਿੱਜੀ ਕੰਪਨੀ ਦੀ ਬੱਸ ਬਰਨਾਲਾ ਤੋਂ ਸੰਗਰੂਰ ਵੱਲ ਆ ਰਹੀ ਸੀ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੱਸ ਦੇ ਕੋਲੋਂ ਇੱਕ ਕਾਰ ਲੰਘੀ, ਜਿਸ ਕਾਰਨ ਡਰਾਈਵਰ ਕੋਲੋਂ ਬੱਸ ਦਾ ਸੰਤੁਲਨ ਵਿਗੜ ਗਿਆ। ਸੰਘਣੀ ਧੁੰਦ ਹੋਣ ਕਰਕੇ ਡਰਾਈਵਰ ਨੂੰ ਸਹੀ ਤਰ੍ਹਾਂ ਦਿਖਾਈ ਨਾ ਦੇਣ ਨਾਲ ਬੱਸ ਸੜਕ ਤੋਂ ਉਤਰ ਕੇ ਦਰਖ਼ਤ ਨਾਲ ਟਕਰਾ ਗਈ। ਬੱਸ ਵਿੱਚ ਕੁੱਲ 10 ਸਵਾਰੀਆਂ ਮੌਜੂਦ ਸਨ, ਜਿਨ੍ਹਾਂ ਵਿੱਚੋਂ ਸੱਤ ਸਵਾਰੀਆਂ ਨੂੰ ਕਾਫ਼ੀ ਸੱਟਾਂ ਲੱਗੀਆਂ। ਜ਼ਖ਼ਮੀਆਂ ਨੂੰ ਤੁਰੰਤ ਸੰਗਰੂਰ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ।

ਇਹ ਵੀ ਪੜ੍ਹੋ- ਪਤੀ ਦੀ ਗੈਰ-ਮੌਜੂਦਗੀ ’ਚ 2 ਬੱਚਿਆਂ ਦੀ ਮਾਂ ਪ੍ਰੇਮੀ ਨਾਲ ਫ਼ਰਾਰ, ਰੋਜ਼ੀ-ਰੋਟੀ ਲਈ ਕੁਵੈਤ ਗਿਆ ਸੀ ਪਤੀ

ਹਸਪਤਾਲ ਵਿੱਚ ਮੌਜੂਦ ਡਾਕਟਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਸੱਤ ਮਰੀਜ਼ ਦਾਖ਼ਲ ਹੋਏ ਹਨ, ਜਿਨ੍ਹਾਂ ਵਿੱਚ ਇੱਕ ਗਰਭਵਤੀ ਮਹਿਲਾ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਸਾਰੇ ਮਰੀਜ਼ਾਂ ਦੀ ਹਾਲਤ ਸਥਿਰ ਹੈ ਅਤੇ ਕਿਸੇ ਨੂੰ ਵੀ ਗੰਭੀਰ ਜਾਨੀ ਖ਼ਤਰਾ ਨਹੀਂ ਹੈ। ਫਿਲਹਾਲ ਸਾਰੇ ਮਰੀਜ਼ ਖ਼ਤਰੇ ਤੋਂ ਬਾਹਰ ਹਨ ਅਤੇ ਉਨ੍ਹਾਂ ਦਾ ਇਲਾਜ ਜਾਰੀ ਹੈ। ਉੱਥੇ ਹੀ ਜ਼ਖ਼ਮੀ ਮਰੀਜ਼ਾਂ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਉਹ ਨਿੱਜੀ ਕੰਪਨੀ ਦੀ ਬੱਸ ਵਿੱਚ ਸਫ਼ਰ ਕਰ ਰਹੇ ਸਨ। ਸੰਘਣੀ ਧੁੰਦ ਕਾਰਨ ਬੱਸ ਦਾ ਸੰਤੁਲਨ ਵਿਗੜਿਆ ਅਤੇ ਬੱਸ ਸੜਕ ਤੋਂ ਉਤਰ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ।

ਇਹ ਵੀ ਪੜ੍ਹੋ- ਰਿਸ਼ਤੇਦਾਰਾਂ ਨੂੰ ਮਿਲ ਕੇ ਘਰ ਆ ਰਹੇ ਪਤੀ–ਪਤਨੀ ਨਾਲ ਵਾਪਰਿਆ ਹਾਸਦਾ, ਪਤਨੀ ਦੀ ਦਰਦਨਾਕ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News